ਹਰਿਆਣਾ ਦੇ ਭਿਵਾਨੀ ‘ਚ ਮਾਈਨਿੰਗ ਦੌਰਾਨ ਪਹਾੜ ਖਿਸਕਣ ਨਾਲ 10 ਤੋਂ ਵੱਧ ਲੋਕਾਂ ਦੇ ਦਬਣ ਦੀ ਖਬਰ ਹੈ। ਤਿੰਨ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਕਈ ਮਸ਼ੀਨਾਂ ਵੀ ਪਹਾੜ ਦੇ ਹੇਠਾਂ ਦੱਬੀਆਂ ਹਨ। ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੇ ਮੀਡੀਆ ਦੇ ਘਟਨਾ ਵਾਲੀ ਥਾਂ ‘ਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਮਰਨ ਵਾਲੇ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮਜ਼ਦੂਰ ਹਨ। ਪੱਥਰਾਂ ਦੇ ਹੇਠਾਂ ਕੁੱਲ ਕਿੰਨ ਲੋਕ ਦਬੇ ਹਨ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲ ਸਕੀ ਹੈ। ਬਚਾਅ ਦਾ ਕੰਮ ਚੱਲ ਰਿਹਾ ਹੈ।
ਭਿਵਾਨੀ ਦੇ ਤੋਸ਼ਾਮ ਖੇਤਰ ਵਿਚ ਖਾਨਕ ਤੇ ਡਾਡਮ ‘ਚ ਵੱਡੇ ਪੱਧਰ ‘ਤੇ ਪਹਾੜ ਮਾਈਨਿੰਗ ਦਾ ਕੰਮ ਹੁੰਦਾ ਹੈ। ਪ੍ਰਦੂਸ਼ਣ ਦੇ ਕਾਰਨ 2 ਮਹੀਨੇ ਪਹਿਲਾਂ ਮਾਈਨਿੰਗ ਦੇ ਕੰਮ ‘ਤੇ ਰੋਕ ਲਗਾਈ ਗਈ ਸੀ। ਵੀਰਵਾਰ ਨੂੰ ਮਾਈਨਿੰਗ ਕੰਮ ਦੁਬਾਰਾ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਤੋਂ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਸੀ। ਦੋ ਮਹੀਨੇ ਤੱਕ ਮਾਈਨਿੰਗ ਬੰਦ ਹੋਣ ਕਾਰਨ ਇਲਾਕੇ ਵਿਚ ਭਵਨ ਨਿਰਮਾਣ ਸਮੱਗਰੀ ਦੀ ਕਿੱਲਤ ਹੋ ਰਹੀ ਸੀ। ਇਸ ਕਿੱਲਤ ਨੂੰ ਦੂਰ ਕਰਨ ਲੀ ਇਥੇ ਕੋਈ ਵੱਡਾ ਧਮਾਕਾ ਕੀਤਾ ਗਿਆ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: