ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿਚ ਬੀਤੀ 29 ਅਪ੍ਰੈਲ ਨੂੰ ਨਸ਼ੇ ਦਾ ਟੀਕਾ ਲਗਾਉਣ ਨਾਲ 24 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਾਮਲੇ ਵਿਚ ਥਾਣਾ ਕੋਟਫੱਤਾ ਪੁਲਿਸ ਨੇ ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ‘ਤੇ ਪਿੰਡ ਮਾਈਸਰਖਾਨਾ ਦੇ ਰਹਿਣ ਵਾਲੇ ਇਕ ਨੌਜਵਾਨ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਨੌਜਵਾਨ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਥਾਣਾ ਕੋਟਫੱਤਾ ਪੁਲਿਸ ਨੂੰ ਸ਼ਿਕਾਇਤ ਦੇ ਕੇ ਸਰਬਜੀਤ ਕੌਰ ਵਾਸੀ ਪਿੰਡ ਮਾਈਸਰਖਾਨਾ ਨੇ ਦੱਸਿਆਕਿ ਬੀਤੀ 27 ਅਪ੍ਰੈਲ ਨੂੰ ਮੁਲਜ਼ਮ ਨੌਜਵਾਨ ਰਾਜਵੀਰ ਸਿੰਘ ਵਾਸੀ ਪਿੰਡ ਮਾਈਸਰਖਾਨਾ ਉਸ ਦੇ 24 ਸਾਲਾ ਪੁੱਤਰ ਜਸਵੰਤ ਸਿੰਘ ਨੂੰ ਘਰ ਤੋਂ ਆਪਣੇ ਨਾਲ ਲੈ ਕੇ ਚਲਾ ਗਿਆ। ਬਾਅਦ ਵਿਚ ਉਸ ਨੂੰ ਨਸ਼ੇ ਦਾ ਟੀਕਾ ਲਗਾ ਦਿੱਤਾ ਜਿਸ ਕਾਰਨ ਉਸ ਦੇ ਬੇਟੇ ਦੀ ਹਾਲਤ ਗੰਭੀਰ ਹੋ ਗਈ।
ਇਹ ਵੀ ਪੜ੍ਹੋ : ‘ਸੱਪ ਮਹਾਦੇਵ ਦੇ ਗਲ ਦੀ ਸੋਭਾ, ਮੇਰੇ ਲਈ ਜਨਤਾ ਹੀ ਭਗਵਾਨ’- ਖੜਗੇ ‘ਤੇ PM ਮੋਦੀ ਦਾ ਪਲਟਵਾਰ
ਪੁੱਤ ਨੂੰ ਇਲਾਜ ਲਈ ਏਮਸ ਬਠਿੰਡਾ ਦਾਖਲ ਕਰਵਾਇਆ ਗਿਆ ਜਿਥੇ ਬੀਤੀ 29 ਅਪ੍ਰੈਲ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਰਾਜਵੀਰ ਸਿੰਘ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: