ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਲਗਾਤਾਰ ਰੋਜ਼ਗਾਰ ਮੁਹੱਈਆ ਕਰਵਾ ਰਹੀ ਹੈ ਤੇ ਬਿਜਲੀ ਵਿਭਾਗ ਵੱਲੋਂ ਜਲਦ ਹੀ 2424 ਖਾਲੀ ਅਹੁਦਿਆਂ ‘ਤੇ ਯੋਗ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਊਰਜਾ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ PSPCL ਵਿਚ ਗਰੁੱਪ ਏ ਬੀ ਤੇ ਸੀ ਦੇ ਵੱਖ-ਵੱਖ 2424 ਅਹੁਦਿਆਂ ਵਿਰੁੱਧ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਤੇ ਆਉਣ ਵਾਲੇ ਭਵਿੱਖ ਵਿਚ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੀਤੇ ਇਕ ਸਾਲ ਦੌਰਾਨ ਬਿਜਲੀ ਵਿਭਾਗ ਵਿਚ 1397 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਕੈਬਨਿਟ ਮੰਤਰੀ ਨੇ ਨਵੇਂ 2424 ਅਹੁਦਿਆਂ ਸਬੰਧੀ ਵੇਰਵਾ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਵਿਚ 2 ਅਸਿਸਟੈਂਟ ਮੈਨੇਜਰ (ਆਈ. ਟੀ., ਗਰੁੱਪ ਏ), 36 ਜੂਨੀਅਰ ਇੰਜੀਨੀਅਰ (ਗਰੁੱਪ ਬੀ) ਤੇ 2386 ਅਸਿਸਟੈਂਟ ਲਾਈਨਮੈਨ, ਐੱਲਡੀਸੀ ਕਲਰਕ (ਗਰੁੱਪ ਬੀ) ਆਦਿ ਸ਼ਾਮਲ ਹੈ ਜਿਨ੍ਹਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕੋਰੋਨਾ ਦੇ ਫਿਰ ਤੋਂ ਫੜੀ ਰਫਤਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ
ਊਰਜਾ ਮੰਤਰੀ ਨੇ ਬੀਤੇ ਸਾਲ ਦੌਰਾਨ ਮੁਹੱਈਆ ਕਰਵਾਈਆਂ ਗਈਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ 26 ਅਸਿਸਟੈਂਟ ਇੰਜੀਨੀਅਰ (ਇਲੈਕਟ੍ਰੀਕਲ), 05 ਅਸਿਸਟੈਂਟ ਮੈਨੇਜਰ (ਆਈ. ਟੀ.), 85 ਜੂਨੀਅਰ ਇੰਜੀਨੀਅਰ (ਇਲੈਕਟ੍ਰੀਕਲ), 59 ਜੂਨੀਅਰ ਇੰਜੀਨੀਅਰ (ਸਬ-ਸਟੇਸ਼ਨ), 14 ਜੂਨੀਅਨਰ ਇੰਜੀਨੀਅਰ (ਸਿਵਲ), 294 ਏ. ਐੱਸ. ਐੱਸ.ਏ. 08 ਇਲੈਕਟ੍ਰੀਸ਼ੀਅਨ (ਗ੍ਰੇਡ-2), 08 ਅਸਿਸਟੈਂਟ ਲਾਈਨਮੈਨ, 03 ਸੁਪਰੀਡੈਂਟ (ਡਵੀਜ਼ਨਲ ਅਕਾਊਂਟਸ), 25 ਰੈਵੇਨਿਊ ਅਕਾਊਂਟੈਂਟ, 677 ਐੱਲਡੀਸੀ, ਕਲਰਕ, 60 ਸੇਵਾਦਾਰ/ਚੌਕੀਦਾਰ (ਤਰਸ ਦੇ ਆਧਾਰ ‘ਤੇ) 38 ਐੱਲਡੀਸੀ (ਤਰਸ ਦੇ ਆਧਾਰ ‘ਤੇ) ਤੇ 95 ਆਰਟੀਐੱਮ ਆਦਿ ਨੂੰ ਭਰਤੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: