ਪੋਲੈਂਡ ਦੇ ਲੁਬਲਿਨ ਸ਼ਹਿਰ ਵਿਚ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ ਬੰਬ ਮਿਲਿਆ ਹੈ। ਇਸ ਦੇ ਬਾਅਦ ਸ਼ਹਿਰ ਵਿਚ ਲਗਭਗ 14 ਹਜ਼ਾਰ ਲੋਕਾਂ ਨੂੰ ਅਸਥਾਈ ਤੌਰ ‘ਤੇ ਘਰ ਛੱਡਣ ਦਾ ਹੁਕਮ ਦਿੱਤਾ ਗਿਆ। ਲੋਕਾਂ ਨੂੰ ਸਕੂਲਾਂ ਤੇ ਦੂਜੀ ਬਿਲਡਿੰਗ ਵਿਚ ਸ਼ਿਫਟ ਕੀਤਾ ਗਿਆ। ਨਾਲ ਹੀ ਉਨ੍ਹਾਂ ਨੂੰ ਘਰਾਂ ਵਿਚ ਬਿਜਲੀ ਨਾ ਚੱਲਣ ਵਾਲੇ ਸਾਰੇ ਉਪਕਰਣ, ਪਾਣੀ ਤੇ ਗੈਸ ਨੂੰ ਬੰਦ ਕਰਨ ਲਈ ਕਿਹਾ ਗਿਆ।
ਨਿਰਮਾਣ ਸਾਈਟ ‘ਤੇ ਮਿਲੇ ਇਸ ਬੰਬ ਦਾ ਭਾਰ 250 ਕਿਲੋ ਹੈ। ਇਸ ਦੇ ਬਾਅਦ ਬੰਬ ਰੋਕੂ ਦਸਤੇ ਨੇ ਬੰਬ ਨੂੰ ਹਟਾ ਕੇ ਉਸ ਨੂੰ ਡਿਫਿਊਜ ਕਰ ਦਿੱਤਾ। ਖਤਰਾ ਟਲਣ ਦੇ ਬਾਅਦ ਲੋਕਾਂ ਨੂੰ ਫਿਰ ਤੋਂ ਘਰ ਜਾਣ ਦੀ ਇਜਾਜ਼ਤ ਮਿਲ ਗਈ। ਪੋਲੈਂਡ ਵਿਚ ਇਸ ਤੋਂ ਪਹਿਲਾਂ ਵੀ ਕਈ ਵਾਰ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਬੰਬ ਮਿਲ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਜਰਮਨੀ ਦੇ ਡਸਲਡਾਰਫ ਸ਼ਹਿਰ ਵਿਚ 500 ਕਿਲੋ ਦਾ ਬੰਬ ਬਰਾਮਦ ਹੋਇਆ ਸੀ। ਬੰਬ ਮਿਲਣ ਦੇ ਬਾਅਦ 13,000 ਲੋਕਾਂ ਨੂੰ ਅਸਥਾਈ ਤੌਰ ‘ਤੇ ਸਕੂਲਾਂ ਵਿਚ ਸ਼ਿਫਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਗੁਰਦੁਆਰਿਆਂ ‘ਚ ਨਹੀਂ ਚੜ੍ਹਾਉਣ ਦਿੱਤੇ ਜਾਣਗੇ ਖਿਡੌਣਾ ਜਹਾਜ਼, SGPC ਜਲਦ ਕਰੇਗੀ ਚਰਚਾ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਇਕ ਸਕੂਲ ਦੇ ਰੈਨੋਵੇਸ਼ਨ ਸਮੇਂ ਤੋਪਖਾਨੇ ਦੇ ਕੁਝ ਗੋਲੇ ਮਿਲੇ ਸਨ। ਪਿਛਲੇ ਸਾਲ ਪੋਲੈਂਡ ਦੀ ਰਾਜਧਾਨੀ ਵਾਰਸਾ ਵਿਚ 500 ਕਿਲੋ ਦਾ ਬੰਬ ਮਿਲਿਆ ਸੀ ਜਿਸ ਦੇ ਬਾਅਦ 30 ਹਜ਼ਾਰ ਲੋਕਾਂ ਨੂੰ ਅਸਥਾਈ ਤੌਰ ‘ਤੇ ਘਰ ਛੱਡਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: