ਮਿਆਂਮਾਰ ਵਿਚ ਲੰਬੇ ਸਮੇਂ ਤੋਂ ਜ਼ੁਲਮ ਦਾ ਸਾਹਮਣਾ ਕਰ ਰਹੇ ਰੋਹਿੰਗੀਆਂ ਮੁਸਲਮਾਨਾਂ ਨਾਲ ਜੁੜੀ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਬਿਨਾਂ ਭੋਜਨ, ਬਿਨਾਂ ਦਵਾਈ ਤੇ ਖਰਾਬ ਇੰਜਣ ਨਾਲ ਇਕ ਮਹੀਨੇ ਤੱਕ ਅੰਡੇਮਾਨ ਸਾਗਰ ਵਿਚ ਭਟਕਣ ਦੇ ਬਾਅਦ ਲਗਭਗ 200 ਰੋਹਿੰਗੀਆਂ ਮੁਸਲਮਾਨ ਇੰਡੋਨੇਸ਼ੀਆ ਪਹੁੰਚੇ ਹਨ।
ਇਸ ਯਾਤਰਾ ਦੌਰਾਨ ਕਮਜ਼ੋਰੀ ਤੇ ਡੀਹਾਈਡ੍ਰੇਸ਼ਨ ਦੀ ਵਜ੍ਹਾ ਨਾਲ 26 ਲੋਕਾਂ ਦੀ ਮੌਤ ਹੋ ਗਈ। ਯਾਤਰਾ ਵਿਚ ਜੋ ਯਾਤਰੀ ਬਚ ਕੇ ਇੰਡੋਨੇਸ਼ੀਆ ਪਹੁੰਚੇ ਹਨ, ਜੋ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਉਹ ਮੁਸ਼ਕਲ ਨਾਲ ਹੀ ਚੱਲ ਪਾ ਰਹੇ ਹਨ। ਇੰਡੋਨੇਸ਼ੀਆ ਪਹੁੰਚਣ ਦੇ ਬਾਅਦ ਰੋਹਿੰਗਿਆਂ ਸ਼ਰਨਾਰਥੀ ਇਕ ਸਥਾਨਕ ਮਸਜਿਦ ਵਿਚ ਰਾਤ ਗੁਜ਼ਾਰ ਰਹੇ ਹਨ। ਯਾਤਰਾ ਦੌਰਾਨ 26 ਲੋਕਾਂ ਦੀ ਮੌਤ ਹੋ ਗਈ ਜਿਸ ਨੂੰ ਸਮੁੰਦਰ ਵਿਚ ਹੀ ਸੁੱਟ ਦਿੱਤਾ ਗਿਆ।
ਮਾਨਸੂਨ ਖਤਮ ਹੋਣ ਦੇ ਨਾਲ ਹੀ ਹਰ ਸਾਲ ਹਜ਼ਾਰਾਂ ਰੋਹਿੰਗੀਆਂ ਮੁਸਲਮਾਨ ਮਿਆਂਮਾਰ ਤੇ ਬੰਗਲਾਦੇਸ਼ ਸਥਿਤ ਗੈਰ-ਕਾਨੂੰਨੀ ਕੈਂਪਾਂ ਤੋਂ ਭੱਜਣ ਲੱਗਦੇ ਹਨ। ਮਨੁੱਖੀ ਤਸਕਰ ਨਾਲ ਇਹ ਲੋਕ ਮਲੇਸ਼ੀਆ ਤੇ ਇੰਡੋਨੇਸ਼ੀਆ ਜਾਣਾ ਪਸੰਦ ਕਰਦੇ ਹਨ ਪਰ ਅਕਸਰ ਇਹ ਲੋਕ ਸੰਯੁਕਤ ਰਾਸ਼ਟਰ ਐਲਾਨੇ ਹਿਊਮਨ ਪਿੰਗ-ਪੋਂਗ ਵਿਚ ਫਸ ਜਾਂਦੇ ਹਨ ਜਿਥੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਇੰਡੋਨੇਸ਼ੀਆ ਦੇ ਆਚੇ ਕਿਨਾਰੇ ‘ਤੇ ਪਹੁੰਚੇ ਸ਼ਰਨਾਰਥੀਆਂ ਦੇ ਸਮੂਹ ਨੇ ਦੱਸਿਆ ਕਿ ਮਲੇਸ਼ੀਆ ਵੱਲੋਂ ਜਹਾਜ਼ ਦੇ ਕਿਨਾਰੇ ‘ਤੇ ਇਜਾਜ਼ਤ ਨਾ ਮਿਲਣ ਦੇ ਬਾਅਦ ਉਨ੍ਹਾਂ ਨੇ ਕਈ ਹਫਤੇ ਕਿਨਾਰੇ ‘ਤੇ ਹੀ ਗੁਜ਼ਾਰੇ। ਸਥਾਨਕ ਅਧਿਕਾਰੀਆਂ ਮੁਤਾਬਕ ਇਸ ਕਿਸ਼ਤੀ ਵਿਚ ਲਗਭਗ 174 ਲੋਕ ਸਵਾਰ ਸਨ। ਬਿਨਾਂ ਆਪਣੇ ਪਰਿਵਾਰ ਦੇ ਯਾਤਰਾ ਕਰ ਰਹੇ 14 ਸਾਲਾ ਉਮਰ ਫਾਰੂਕ ਨੇ ਦੱਸਿਆ ਕਿ ਬੰਗਲਾਦੇਸ਼ ਤੋਂ ਨਿਕਲਣ ਦੇ 10 ਦਿਨ ਬਾਅਦ ਹੀ ਸਾਡਾ ਰਾਸ਼ਨ ਖਤਮ ਹੋ ਗਿਆ। ਕਿਸ਼ਤੀ ਦਾ ਇੰਜਣ 7 ਦਿਨਾਂ ਦੇ ਬਾਅਦ ਖਰਾਬ ਹੋ ਗਿਆ। ਜਦੋਂ ਅਸੀਂ ਮਲੇਸ਼ੀਆ ਪਹੁੰਚੇ ਤਾਂ ਉਨ੍ਹਾਂ ਨੇ ਸਾਨੂੰ ਦਾਖਲ ਨਹੀਂ ਹੋਣ ਦਿੱਤਾ। ਫਾਰੂਕ ਨੇ ਕਿਹਾ ਕਿ ਜਦੋਂ ਉਹ ਬੰਗਲਾਦੇਸ਼ ਤੋਂ ਚੱਲੇ ਸਨ, ਉਸ ਸਮੇਂ ਉਨ੍ਹਾਂ ਉਸ ਸਮੇਂ ਸਿਰਫ 7 ਦਿਨਾਂ ਲਈ ਪੀਣ ਦਾ ਪਾਣੀ ਅਤੇ 10 ਦਿਨਾਂ ਲਈ ਭੋਜਨ ਸੀ ਪਰ ਸਾਨੂੰ ਇਥੇ ਪਹੁੰਚਣ ਵਿਚ ਕੁੱਲ 40 ਦਿਨ ਲੱਗ ਗਏ।
ਇਹ ਵੀ ਪੜ੍ਹੋ : CM ਮਾਨ ਪਤਨੀ ਨਾਲ ਰਾਜਸਥਾਨ ‘ਚ ਮਨਾਉਣਗੇ ਨਵੇਂ ਸਾਲ ਦੀਆਂ ਛੁੱਟੀਆਂ, ਹੋਏ ਰਵਾਨਾ
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਦੇ ਅਨੁਸਾਰ, ਪਿਛਲੇ ਦੋ ਮਹੀਨਿਆਂ ਵਿੱਚ ਇੰਡੋਨੇਸ਼ੀਆ ਪਹੁੰਚਣ ਵਾਲੀ ਇਹ ਚੌਥੀ ਕਿਸ਼ਤੀ ਹੈ। ਇਸ ਦੇ ਨਾਲ ਹੀ UNHCR ਨੇ ਖਦਸ਼ਾ ਪ੍ਰਗਟਾਇਆ ਹੈ ਕਿ ਹਿੰਦ ਮਹਾਸਾਗਰ ਵਿੱਚ ਇੱਕ ਕਿਸ਼ਤੀ ਡੁੱਬਣ ਨਾਲ ਕਰੀਬ 180 ਸ਼ਰਨਾਰਥੀਆਂ ਦੀ ਮੌਤ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: