ਦਿੱਲੀ ਵਿਚ ਸੰਘਰਸ਼ ਕਰਨ ਤੋਂ ਬਾਅਦ ਚੋਣ ਲੜਨ ਮੈਦਾਨ ਵਿਚ ਉਤਰੇ ਸੰਯੁਕਤ ਸਮਾਜ ਮੋਰਚਾ ਦੀ ਅਜੇ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਜਦੋਂ ਕਿ ਉਹ ਆਪਣੀ ਪਾਰਟੀ ਤੋਂ 102 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਚੁੱਕੇ ਹਨ। ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਸ਼ੁੱਕਰਵਾਰ ਨੂੰ ਪੂਰੀ ਉਮੀਦ ਸੀ ਕਿ ਚੋਣ ਚਿੰਨ੍ਹ ਮਿਲ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਉਮੀਦਵਾਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ।
ਚੋਣ ਕਮਿਸ਼ਨ ਦੇ ਦਫਤਰ ਵਿਚ ਰਾਜੇਵਾਲ ਦੇ ਉਮੀਦਵਾਰ ਸ਼ੁੱਕਰਵਾਰ ਨੂੰ ਪੂਰਾ ਦਿਨ ਜੱਦੋ-ਜਹਿਦ ਕਰਦੇ ਰਹ ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਮਹਿਲ ਕਲਾਂ ਤੋਂ ਉਮੀਦਵਾਰ ਐਡਵੋਕੇਟ ਜਸਪਾਲ ਸਿੰਘ ਖੇੜੀ ਨੇ ਕਿਹਾ ਕਿ ਮੋਰਚੇ ਨੇ ਪਹਿਲਾਂ ਤਾਂ ਟਿਕਟ ਦੇਣ ਵਿਚ ਹੀ ਦੇਰੀ ਕੀਤੀ ਹੈ। ਮੋਰਚੇ ਦੇ ਸਾਰੇ ਸਾਥੀ ਪਹਿਲੀ ਵਾਰ ਚੋਣਾਂ ਲੜ ਰਹੇ ਹਨ ਤਾਂ ਉਨ੍ਹਾਂ ਨੂੰ ਪ੍ਰਚਾਰ ਲਈ ਘੱਟ ਸਮਾਂ ਮਿਲਿਆ ਹੈ ਤੇ ਹੁਣ ਚੋਣ ਨਿਸ਼ਾਨ ਵੀ ਨਹੀਂ ਹੈ। ਇਸ ਨਾਲ ਸਮੱਸਿਆ ਹੈ ਪਰ ਅਸੀਂ ਪਿੱਛੇ ਰਹਿਣ ਵਾਲੇ ਨਹੀਂ ਹਾਂ। ਕਮਿਸ਼ਨ ਨੂੰ ਕੋਈ ਤਾਂ ਚੋਣ ਨਿਸ਼ਾਨ ਦੇਣਾ ਹੀ ਪਵੇਗਾ। ਮੋਗਾ ਤੋਂ ਚੋਣ ਲੜ ਰਹੇ ਨਵਦੀਪ ਸੰਘਾ ਦਾ ਕਹਿਣਾ ਹੈ ਕਿ ਕੁਝ ਰਵਾਇਤੀ ਪਾਰਟੀਆਂ ਹਨ ਜੋ ਚਾਹੁੰਦੀਆਂ ਹਨ ਕਿ ਅਸੀਂ ਚੋਣ ਮੈਦਾਨ ਵਿਚ ਨਾ ਆਈਏ। ਸਾਨੂੰ ਪ੍ਰੇਸ਼ਾਨ ਕਰਨ ਦੇ ਤਰੀਕੇ ਲੱਭੇ ਜਾ ਰਹੇ ਹਨ। ਮੋਰਚੇ ਨੂੰ ਇਸ ‘ਤੇ ਜਲਦ ਫੈਸਲਾ ਲੈਣਾ ਚਾਹੀਦਾ।
ਇਹ ਵੀ ਪੜ੍ਹੋ : ਪਿਤਾ ਦੇ ਹੱਕ ‘ਚ ਬੋਲੀ ਧੀ ਰਾਬੀਆ, ਤੂਰ ਨੂੰ ਭੂਆ ਮੰਨਣ ਤੋਂ ਇਨਕਾਰ, ਸਿੱਧੂ ਨੂੰ ਦੱਸਿਆ ਦਾਦੇ ਦੀ ਇਕੱਲੀ ਸੰਤਾਨ
ਜੇਕਰ ਸੰਯੁਕਤ ਸਮਾਜ ਮੋਰਚੇ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੈ ਤਾਂ ਉਨ੍ਹਾਂ ਨੂੰ ਚੋਣ ਨਿਸ਼ਾਨ ਨਹੀਂ ਮਿਲਦਾ ਤਾਂ ਸਾਰੇ ਉਮੀਦਵਾਰਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਾ ਪਵੇਗਾ। ਫਿਰ ਚੋਣ ਕਮਿਸ਼ਨ ਵੱਲੋਂ ਆਪਣੇ ਤੌਰ ‘ਤੇ ਹਰ ਉਮੀਦਵਾਰ ਨੂੰ ਵੱਖ ਚੋਣ ਨਿਸ਼ਾਨ ਦਿੱਤਾ ਜਾਵੇਗਾ। ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਮੋਰਚੇ ਨੂੰ ਆਪਣੀ ਪਛਾਣ ਬਣਾਉਣੀ ਮੁਸ਼ਕਲ ਹੋਵੇਗੀ ਤੇ ਇਸ ਨਾਲ ਵੋਟ ਵੀ ਘੱਟ ਸਕਦੇ ਹਨ ਜਿਸ ਕਾਰਨ ਉਮੀਦਵਾਰ ਪ੍ਰੇਸ਼ਾਨ ਹਨ। SSM ਕੋਲ 2373 ਅਰਜ਼ੀਆਂ ਆਈਆਂ ਸਨ ਤੇ ਇਨ੍ਹਾਂ ਵਿਚੋਂ 102 ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਮੋਰਚੇ ਵੱਲੋਂ ਅਜੇ 15 ਹੋਰ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣੇ ਬਾਕੀ ਹਨ। ਇਸ ਲਈ ਜੱਦੋ-ਜਹਿਦ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਸੰਯੁਕਤ ਸਮਾਜ ਮੋਰਚਾ ਦੇ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਸਾਨੂੰ ਚੋਣਾਂ ਵਿਚ ਆਉਣ ਤੋਂ ਰੋਕਣ ਲਈ ਕਈ ਤਾਕਤਾਂ ਜ਼ੋਰ ਲਗਾ ਰਹੀਆਂ ਹਨ। ਅਸੀਂ ਤਾਂ ਸਮਾਜ ਵਿਚ ਸੁਧਾਰ ਲਈ ਚੋਣਾਂ ਵਿਚ ਉਤਰੇ ਹਾਂ। ਸਾਡਾ ਇਸ ਵਿਚ ਕੋਈ ਸਿਆਸੀ ਫਾਇਦਾ ਨਹੀਂ ਹਨ। ਕੁਝ ਪਾਰਟੀਆਂ ਨੂੰ ਸੱਤਾ ਜਾਂਦੀ ਦਿਖ ਰਹੀ ਹੈ ਤਾਂ ਉਹ ਜਾਣਬੁਝ ਕੇ ਸਮੱਸਿਆ ਖੜ੍ਹੀ ਕਰ ਰਹੇ ਹਨ।