ਬਰਨਾਲਾ ਵਿਚ ਮੁਹੱਲਾ ਕਲੀਨਿਕ ਦੇ ਡਾ. ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਤੇ ਕਲੀਨਿਕ ਸਹਾਇਕ ਮਨਪ੍ਰੀਤ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਲਾਭ ਸਿੰਘ ਦੇ ਕਹਿਣ ‘ਤੇ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਡਾਕਟਰਾਂ ਨੇ ਰਿਕਾਰਡ ਵਿਚ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਦਿਖਾ ਕੇ ਫਰਜ਼ੀਵਾੜਾ ਕੀਤਾ ਹੈ।
ਬਰਖਾਸਤ ਡਾਕਟਰ ਤੇ ਉਨ੍ਹਾਂ ਦੀ ਟੀਮ ਦੇ ਸਮਰਥਨ ਵਿਚ ਇਲਾਕੇ ਦੇ ਲੋਕ ਉਤਰ ਆਏ। ਲੋਕਾਂ ਨੇ ਉਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਚੁੱਕੀ ਹੈ। ਬਰਨਾਲਾ ਵਿਚ ਆਪ ਵਿਧਾਇਕ ਲਾਭ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿਚ ਧਾਂਦਲੀ ਦੇ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਪਰੋਕਤ ਸਾਰੇ ਲੋਕ ਕਲੀਨਿਕ ਵਿਚ ਲਗਭਗ ਦੁੱਗਣੀ ਗਿਣਤੀ ਵਿਚ ਮਰੀਜ਼ ਦਿਖਾ ਰਹੇ ਹਨ। ਜਾਂਚ ਦੇ ਬਾਅਦ 24 ਅਪ੍ਰੈਲ ਨੂੰ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਕਲੀਨਿਕਾਂ ਵਿਚ ਡਾਕਟਰਾਂ, ਫਾਰਮਾਸਿਸਟਾਂ ਤੇ ਹੋਰ ਮੁਲਾਜ਼ਮਾਂ ਨੂੰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਅਮਿਤ ਸ਼ਾਹ ਨੂੰ ਫੋਨ ਕਰਨ ਵਾਲੇ ਦਾਅਵੇ ‘ਤੇ ਬੋਲੀ CM ਮਮਤਾ ਬੈਨਰਜੀ- ‘ਜੇ ਸੱਚ ਸਾਬਤ ਹੋਇਆ ਤਾਂ ਅਸਤੀਫਾ ਦੇ ਦੇਵਾਂਗੀ’
ਦੂਜੇ ਪਾਸੇ ਬਰਖਾਸਤ ਸਟਾਫ ਤੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਨਾਲ ਦੱਕੇਸ਼ਾਹੀ ਹੋਈ ਹੈ। ਲੋਕ ਉਨ੍ਹਾਂ ਦੇ ਪੱਖ ਵਿਚ ਹਨ। ਡਾ. ਕੰਵਰ ਨਵਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠ ਹਨ। ਦਿਖਾਏ ਗਏ ਮਰੀਜ਼ਾਂ ਦੀ ਗਿਣਤੀ ਬਿਲਕੁਲ ਸਹੀ ਹੈ।
ਵੀਡੀਓ ਲਈ ਕਲਿੱਕ ਕਰੋ -: