ਜੰਮੂ-ਕਸ਼ਮੀਰ ਵਿਚ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਖਿਲਾਫ ਗੁਪਕਰ ਮੈਨੀਫੈਸਟੋ ਅਲਾਇੰਸ (PAGD) ਵੱਲੋਂ ਮਾਰਚ ਕੱਢੇ ਜਾਣ ਤੋਂ ਪਹਿਲਾਂ 3 ਸਾਬਕਾ ਮੰਤਰੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਸ ‘ਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਕਾਫੀ ਭੜਕ ਗਏ ਹਨ। ਬਾਅਦ ਵਿਚ ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਵੱਡਾ ਦੋਸ਼ ਲਗਾਇਆ ਅਤੇ ਇੱਕ ਫੋਟੋ ਸ਼ੇਅਰ ਕੀਤੀ। ਉਨ੍ਹਾਂ ਨੇ ਨਵੇਂ ਸਾਲ ਦੇ ਮੌਕੇ ‘ਤੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰ ਦੇ ਬਾਹਰ ਦੋਵੇਂ ਗੇਟ ‘ਤੇ ਟਰੱਕ ਖੜ੍ਹੇ ਕਰਵਾ ਦਿੱਤੇ ਹਨ ਤਾਂ ਕਿ ਉਹ ਘਰ ਤੋਂ ਬਾਹਰ ਨਾ ਨਿਕਲ ਸਕਣ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਕਿ ਲੋਕ ਘਰ ਤੋਂ ਬਾਹਰ ਨਿਕਲ ਸਕਣ ਤੇ ਗੁਪਕਰ ਗਠਜੋੜ ਵੱਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਨਾ ਹੋ ਸਕਣ। ਉਨ੍ਹਾਂ ਲਿਖਿਆ ‘ਗੁੱਡ ਮਾਰਨਿੰਗ, 2022 ‘ਚ ਤੁਹਾਡਾ ਸਵਾਗਤ ਹੈ’। ਨਵੇਂ ਸਾਲ ‘ਚ ਵੀ ਜੰਮੂ-ਕਸ਼ਮੀਰ ਪੁਲਿਸ ਗੈਰ-ਕਾਨੂੰਨੀ ਤੌਰ ‘ਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਨਜ਼ਰਬੰਦ ਕਰ ਰਹੀ ਹੈ। ਪ੍ਰਸ਼ਾਸਨ ਲੋਕਤਾਂਤ੍ਰਿਕ ਗਤੀਵਿਧੀ ਤੋਂ ਵੀ ਡਰ ਰਿਹਾ ਹੈ। ਗੁਪਕਰ ਗਠਜੋੜ ਵੱਲੋਂ ਸ਼ਾਂਤੀਪੂਰਨ ਧਰਨਾ ਪ੍ਰਦਰਸ਼ਨ ਨੂੰ ਭੰਗ ਕਰਨ ਦੇ ਉਦੇਸ਼ ਨਾਲ ਪੁਲਿਸ ਨੇ ਸਾਡੇ ਘਰ ਦੇ ਦੋਵੇਂ ਗੇਟ ਦੇ ਬਾਹਰ ਖੜ੍ਹੇ ਟਰੱਕ ਖੜ੍ਹ ਕਰ ਦਿਤੇ ਹਨ। ਕੁਝ ਚੀਜ਼ਾਂ ਕਦੇ ਨਹੀਂ ਬਦਲਦੀਆਂ।
ਉਨ੍ਹਾਂ ਨੇ ਇੱਕ ਹੋਰ ਟਵੀਟ ‘ਚ ਲਿਖਿਆ ਕਿ ਪੁਲਿਸ ਨੇ ਮੇਰੇ ਪਿਤਾ ਦੇ ਘਰ ਨੂੰ ਮੇਰੀ ਭੈਣ ਦੇ ਘਰ ਨਾਲ ਜੋੜਨ ਵਾਲੇ ਅੰਦਰ ਦੇ ਗੇਟ ਨੂੰ ਵੀ ਬੰਦ ਕਰ ਦਿੱਤਾ ਹੈ। ਫਿਰ ਵੀ ਸਾਡੇ ਨੇਤਾਵਾਂ ਕੋਲ ਦੁਨੀਆ ਨੂੰ ਇਹ ਦੱਸਣ ਦੀ ਹਿੰਮਤ ਹੈ ਕਿ ਭਾਰਤ ਸਭ ਤੋਂ ਵੱਡਾ ਲੋਕਤਾਂਤ੍ਰਿਕ ਦੇਸ਼ ਹੈ। ਇਸ ‘ਤੇ ਗੁਪਕਰ ਗਠਜੋੜ ਦੇ ਇੱਕ ਬੁਲਾਰੇ ਨੇ ਕਿਹਾ ਕਿ ਹੱਦਬੰਦੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿਰੋਧ ‘ਚ ਮੋਰਚਾ ਕੱਢੇ ਜਾਣ ਤੋਂ ਪਹਿਲਾਂ ਪੀਏਜੀਡੀ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ।
ਗੌਰਤਲਬ ਹੈ ਕਿ ਪੀਏਜੀਡੀ ਨੇ ਜੰਮੂ ਡਵੀਜ਼ਨ ਵਿਚ ਵਿਧਾਨ ਸਭਾ ਦੀਆਂ 6 ਤੇ ਕਸ਼ਮੀਰ ‘ਚ ਇੱਕ ਸੀਟ ਵਧਾਉਣ ਦੇ ਹੱਦਬੰਦੀ ਕਮਿਸ਼ਨ ਦੇ ਪ੍ਰਸਤਾਵ ਖਿਲਾਫ ਸ਼ਨੀਵਾਰ ਨੂੰ ਸ਼੍ਰੀਨਗਰ ਵਿਚ ਪ੍ਰਦਰਸ਼ਨ ਕਰਨ ਦੀ ਗੱਲ ਕਹੀ ਸੀ। ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਬਾਅਦ ਜੰਮੂ ਵਿਚ ਸੀਟਾਂ ਦੀ ਗਿਣਤੀ 43 ਤੇ ਕਸ਼ਮੀਰ ਵਿਚ 47 ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: