ਲੁਧਿਆਣਾ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਆਏ ਬਜ਼ੁਰਗ ਵਿਅਕਤੀ ਤੇ ਉਸ ਦੀ ਛੋਟੀ ਭੈਣ ਨੂੰ ਠੱਗਾਂ ਨੇ ਸ਼ਿਕਾਰ ਬਣਾ ਲਿਆ। ਤਿੰਨ ਬਦਮਾਸ਼ਾਂ ਨੇ ਚਾਲਾਕੀ ਨਾਲ ਏਟੀਐੱਮ ਕਾਰਡ ਬਦਲ ਲਿਆ। ਕਝ ਦੇਰ ਬਾਅਦ ਬਜ਼ੁਰਗ ਦੀ ਘਰ ਬੈਠੀ ਵੱਡੀ ਭੈਣ ਦੇ ਮੋਬਾਈਲ ‘ਤੇ ਪੈਸੇ ਕੱਢਣ ਦੇ ਮੈਸੇਜ ਆਉਣ ਲੱਗੇ। ਠੱਗਾਂ ਨੇ 3 ਵਾਰ ਵਿਚ 80 ਹਜ਼ਾਰ ਰੁਪਏ ਕਢਵਾਏ।
ਬਜ਼ੁਰਗ ਜਵਾਲਾ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਦੇ ਪੈਸੇ ਕੱਢਣੇ ਸ਼ੁਰੂ ਹੋਏ ਸਨ ਤਾਂ ਉਹ ਤੁਰੰਤ ਬੈਂਕ ਦੇ ਅੰਦਰ ਜਾ ਕੇ ਅਧਿਕਾਰੀਆਂ ਸਾਹਮਣੇ ਸ਼ੋਰ ਮਚਾਉਣ ਲੱਗਾ ਕਿ ਉਸ ਦੀ ਭੈਣ ਦਾ ਕਾਰਡ ਬਲਾਕ ਕਰ ਦਿਓ ਪਰ ਕਿਸੇ ਬੈਂਕ ਅਧਿਕਾਰੀ ਨੇ ਉਸ ਦੀ ਮਦਦ ਨਹੀਂ ਕੀਤੀ। ਉਸ ਦੀ ਵੱਡੀ ਭੈਣ ਪੈਰਾਲਾਈਜਡ ਹੈ, ਉਹ ਉਸ ਦੇ ਪੈਸੇ ਕਢਵਾਉਣ ਆਇਆ ਸੀ।
ਉਸ ਨੇ ਬੈਂਕ ਮੁਲਾਜ਼ਮਾਂ ਨੂੰ ਪੂਰੀ ਗੱਲ ਦਆਸੀ ਪਰ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਸ ਦਾ ਖਾਦਾ ਜਾਂ ਏਟੀਐੱਮ ਕਾਰਡ ਹੈ ਉਹ ਖੁਦ ਕਾਰਡ ਬੰਦ ਕਰਵਾਉਣ ਆਏ। ਜਵਾਲਾ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ਵੀਡੀਓ ਕਾਲ ਕਰਕੇ 80 ਹਜ਼ਾਰ ਰੁਪਏ ਕੱਢੇ ਜਾਣਦੇ ਬਾਅਦ ਰੋਂਦੀ ਵੋਈ ਵੱਡੀ ਭੈਣ ਬੈਂਕ ਮੁਲਾਜ਼ਮਾਂ ਨੂੰ ਦਿਖਆਈ ਤਾਂ ਉਨ੍ਹਾਂ ਨੇ ਕਾਰਡ ਬਲਾਕ ਕੀਤਾ ਪਰ ਉਦੋਂ ਤੱਕ ਪੈਸੇ ਕਢੇ ਜਾ ਚੁੱਕੇ ਸਨ। ਜਵਾਲਾ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੇ ਖਾਤੇ ਵਿਚ ਕੁੱਲ 1 ਲੱਖ 54 ਹਜ਼ਾਰ ਰੁਪਏ ਸਨ ਜਿਸ ਵਿਚੋਂ 80,000 ਠੱਗਾਂ ਨੇ ਕਢਵਾ ਲਏ ਸਨ।
ਜਵਾਲਾ ਸਿੰਘ ਨੇ ਦੱਸਿਆ ਕਿ ਪੀਐੱਨਬੀ ਏੇਟੀਐੱਮ ਤੋਂ ਉਸ ਨੇ ਕੁੱਲ 20 ਹਜ਼ਾਰ ਰੁਪਏ ਕਢਵਾਉਣੇ ਸਨ। ਅਜੇ ਉਸ ਨੇ 5 ਹਜ਼ਾਰ ਰੁਪਏ ਕਢਵਾਏ ਸਨ। ਇਸ ਦਰਮਿਆਨ ਇਕ ਨੌਜਵਾਨ ਉਸ ਕੋਲ ਆ ਕੇ ਖੜ੍ਹਾ ਹੋ ਗਿਆ। 5000 ਕਢਵਾਉਣ ਦੇ ਬਾਅਦ ਏਟੀਐੱਮ ਤੋਂ ਰਸੀਦ ਨਹੀਂ ਨਿਕਲ ਰਹੀ ਸੀ। ਇੰਨੇ ਵਿਚ ਉਸ ਨੌਜਵਾਨ ਨੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਕੁਝ ਸੈਕੰਡ ਵਿਚ ਉਸ ਨੌਜਵਾਨ ਦੇ ਦੋ ਹੋਰ ਸਾਥੀ ਵੀ ਅੰਦਰ ਆ ਗਏ। ਪਲ ਭਰ ਵਿਚ ਨੌਸਰਬਾਜ਼ਾਂ ਨੇ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਮੁਲਜ਼ਮਾਂ ਦੀ ਪੂਰੀ ਹਰਕਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਬੈਂਕ ਮੈਨੇਜਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਗਾਹਕ ਨੂੰ ਖਾਤੇ ਤੋਂ ਪੈਸੇ ਕਢਣ ਦੇ ਬਾਅਦ ਇਸ ਠੱਗੀ ਦਾ ਪਤਾ ਲੱਗਾ ਹੈ। ਜਦੋਂ ਤੱਕ ਸ਼ਿਕਾਇਤ ਉਨ੍ਹਾਂ ਕੋਲ ਪਹੁੰਚੀ ਉਦੋਂ ਤੱਕ 80 ਹਜ਼ਾਰ ਰੁਪਏ ਕੱਢੇ ਜਾ ਚੁੱਕੇ ਸਨ।
ਵੀਡੀਓ ਲਈ ਕਲਿੱਕ ਕਰੋ -: