ਹਰਿਆਣਾ ਦੇ ਹਿਸਾਰ ‘ਚ ਗੈਸ ਚੜ੍ਹਨ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਚੌਥਾ ਵਿਅਕਤੀ ਸਮੇਂ ਸਿਰ ਬਾਹਰ ਆ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਹ ਹਾਦਸਾ ਸਿਆੜਵਾ ਵਿਖੇ ਖੂਹ ਦੀ ਸਫ਼ਾਈ ਕਰਦੇ ਸਮੇਂ ਵਾਪਰਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਥਾਣਾ ਅਜ਼ਰ ਨਗਰ ਦੇ SHO ਪੁਲਿਸ ਟੀਮ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਸੁਰੇਸ਼, ਜੈਪਾਲ, ਨਰਿੰਦਰ ਹਨ, ਜਦਕਿ ਚੌਥੇ ਵਿਅਕਤੀ ਵਿਕਰਮ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਉਮਰ 30 ਤੋਂ 35 ਸਾਲ ਦਰਮਿਆਨ ਹੈ। ਸਾਰੇ ਇੱਕੋ ਪਿੰਡ ਦੇ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਮ੍ਰਿਤਕ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਛੋਟੇ ਬੱਚੇ ਵੀ ਹਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਬਾਹਰੋਂ ਸੁੱਟੇ ਗਏ ਨਸ਼ੀਲੇ ਪਦਾਰਥ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
ਸੂਚਨਾ ਮੁਤਾਬਕ ਜੈਪਾਲ, ਨਰਿੰਦਰ, ਸੁਰੇਸ਼ ਅਤੇ ਵਿਕਰਮ ਸੈਦਵਾ ਵਾਸੀ ਇੰਦਰਾ ਦੇ ਖੂਹ ਦੀ ਸਫਾਈ ਕਰਨ ਲਈ ਪਹੁੰਚੇ ਸਨ। ਸਭ ਤੋਂ ਪਹਿਲਾਂ ਜੈਪਾਲ ਖੂਹ ਵਿੱਚ ਉਤਰਿਆ। ਜਦੋਂ ਉਹ ਨਾ ਮੁੜਿਆ ਤਾਂ ਨਰਿੰਦਰ ਉਸ ਨੂੰ ਦੇਖਣ ਲਈ ਹੇਠਾਂ ਉਤਰਿਆ। ਜਦੋਂ ਨਰਿੰਦਰ ਅਤੇ ਜੈਪਾਲ ਖੂਹ ‘ਚੋਂ ਬਾਹਰ ਨਾ ਆਏ ਤਾਂ ਸੁਰੇਸ਼ ਅਤੇ ਵਿਕਰਮ ਵੀ ਉਨ੍ਹਾਂ ਨੂੰ ਦੇਖਣ ਲਈ ਅੰਦਰ ਚਲੇ ਗਏ। ਪੌੜੀਆਂ ਤੋਂ ਹੇਠਾਂ ਉਤਰਦੇ ਹੀ ਵਿਕਰਮ ਦੀ ਤਬੀਅਤ ਵਿਗੜਨ ਲੱਗੀ ਤਾਂ ਉਹ ਸਮੇਂ ਸਿਰ ਬਾਹਰ ਆ ਗਿਆ। ਜਿਸ ਤੋਂ ਬਾਅਦ ਵਿਕਰਮ ਨੇ ਪਿੰਡ ‘ਚ ਰੌਲਾ ਪਾਇਆ ਤਾਂ ਕਈ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ।
ਦੋ ਵਿਅਕਤੀਆਂ ਨੂੰ ਰੱਸੀ ਦੀ ਮਦਦ ਨਾਲ ਖੂਹ ‘ਚੋਂ ਬਾਹਰ ਕੱਢਿਆ ਗਿਆ, ਜਦਕਿ ਪਾਣੀ ਕਾਰਨ ਤੀਜੇ ਨੂੰ ਬਾਹਰ ਨਿਕਲਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ‘ਤੋਂ ਬਾਅਦ ਸੂਚਨਾ ਮਿਲਣ ‘ਤੇ ਪ੍ਰਸ਼ਾਸਨਿਕ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਤੀਜੇ ਵਿਅਕਤੀ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਉਦੋਂ ਤੱਕ ਤਿੰਨਾਂ ਦੀ ਮੌਤ ਹੋ ਚੁੱਕੀ ਸੀ। ਇਸ ਮਗਰੋਂ ਤਿੰਨਾਂ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: