ਇਕ ਕਾਰ ਕ੍ਰੈਸ਼ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਲੜਕੀ ਜ਼ਖਮੀ ਹੋ ਗਈ। ਜ਼ਖਮੀ ਲੜਕੀ ਨੂੰ 2 ਦਿਨ ਤੱਕ ਕੋਈ ਮਦਦ ਨਹੀਂ ਮਿਲੀ। ਉਹ ਲਾਸ਼ਾਂ ਨਾਲ ਪਈ ਰਹੀ। 46 ਘੰਟਿਆਂ ਦੇ ਬਾਅਦ ਲੜਕੀਆਂ ਨੂੰ ਰੈਸਕਿਊ ਕੀਤਾ ਗਿਆ। ਇਹ ਘਟਨਾ ਬ੍ਰਿਟੇਨ ਦੇ ਨਿਊਪੋਰਟ ਦੀ ਹੈ।
ਕਾਰ ਦੇ ਲਾਪਤਾ ਹੋਣ ਦੇ ਬਾਅਦ ਜ਼ਖਮੀ ਲੜਕੀ ਦੀ ਮਾਂ ਨੇ ਵੀ ਲੱਭਣਾ ਸ਼ੁਰੂ ਕਰ ਦਿੱਤਾ। ਲੜਕੀ ਦੀ ਮਾਂ ਦੁਰਘਟਨਾ ਵਾਲੀ ਥਾਂ ਕੋਲ ਤਿੰਨ ਵਾਰ ਲੰਘੀ ਸੀ ਪਰ ਜ਼ਖਮੀ ਧੀ ਨੂੰ ਨਹੀਂ ਦੇਖ ਸਕੀ ਕਿਉਂਕਿ ਉਹ ਦਰੱਖਤਾਂ ਨਾਲ ਲੁਕੀ ਸੀ। 20 ਸਾਲ ਦੀ ਸੋਫੀ ਰਸਨ 46 ਘੰਟਿਆਂ ਤੱਕ ਆਪਣੇ ਦੋਸਤਾਂ ਦੀਆਂ ਲਾਸ਼ਾਂ ਨਾਲ ਰਹੀ। ਉਸ ਦੀ ਗਰਦਨ ਤੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗੀ ਸੀ ਤੇ ਉਹ ਹਲਕੀ ਬੇਹੋਸ਼ੀ ਵਿਚ ਸੀ। ਇਸ ਕਾਰਨ ਉਹ ਆਪਣਾ ਫੋਨ ਵੀ ਇਸਤੇਮਾਲ ਨਹੀਂ ਕਰ ਸਕੀ ਸੀ।
ਉਸ ਦੀ ਮਾਂ ਐਨਾ ਦਾ ਕਹਿਣਾ ਹੈ ਕਿ ਜਦੋਂ ਇਹ ਸਾਰੇ ਦੋਸਤ ਵਾਪਸ ਨਹੀਂ ਆਏ ਤਾਂ ਉਨ੍ਹਾਂ ਨੇ ਪੁਲਿਸ ਤੋਂ ਮਦਦ ਮੰਗੀ ਪਰ ਪੁਲਿਸ ਨੇ ਜਵਾਬ ਨਹੀਂ ਦਿੱਤਾ। ਪੁਲਿਸ ਤੋਂ ਮਦਦ ਨਾ ਮਿਲਣ ਦੇ ਬਾਅਦ ਸੋਫੀ ਤੇ ਉਨ੍ਹਾਂ ਦੇ ਦੋਸਤਾਂ ਨੇ ਲਗਭਗ 200 ਰਿਸ਼ਤੇਦਾਰਾਂ ਤੇ ਦੋਸਤਾਂ ਨੇ ਇਨ੍ਹਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਲਈ ਪਰ ਇਨ੍ਹਾਂ ਦੀ ਗੱਡੀ ਦੁਰਘਟਨਾ ਦੇ ਬਾਅਦ ਦਰੱਖਤਾਂ ਦੇ ਪਿੱਛੇ ਚਲੀ ਗਈ ਸੀ ਜਿਸ ਦੇ ਚੱਲਦੇ ਉਹ ਕਿਸੇ ਨੂੰ ਦਿਖਾਈ ਨਹੀਂ ਦਿੱਤੀ। ਸੋਫੀ ਤੇ ਉਨ੍ਹਾਂ ਦੀ 32 ਸਾਲ ਦੀ ਦੋਸਤ ਸ਼ੇਨ ਹਸਪਤਾਲ ਵਿਚ ਮੌਤ ਨਾਲ ਲੜ ਰਹੇ ਹਨ ਜਦੋਂ ਕਿ ਉਨ੍ਹਾਂ ਦੀ 21 ਸਾਲ ਦੀ ਦੋਸਤ ਡਾਰਸੀ ਰੋਜ ਤੇ ਈਵ ਸਮਿਥ ਤੇ 24 ਸਾਲ ਦੀ ਦੋਸਤ ਰਾਫੇਲ ਜੀਆਨ ਦੀ ਹਾਦਸੇ ਵਿਚ ਮੌਤ ਹੋ ਗਈ।
ਸੋਫੀ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਉਥੋਂ ਤਿੰਨ ਵਾਰ ਡਰਾਈਵ ਕਰਕੇ ਨਿਕਲੀ ਸੋਫੀ ਇਥੋਂ 20 ਯਾਰਡ ਦੀ ਦੂਰੀ ‘ਤੇ ਪਈ ਸੀ। ਆਪਣੇ ਮ੍ਰਿਤਕ ਦੋਸਤਾਂ ਕੋਲ ਪਰ ਮੈਂ ਉਸ ਨੂੰ ਦਰੱਖਤਾਂ ਕਾਰਨ ਦੇਖ ਨਹੀਂ ਸਕੀ। ਉਹ ਉਥੇ ਪਈ ਇਹ ਸੋਚੀ ਰਹੀ ਹੋਵੇਗੀ ਕਿ ਕੀ ਕਦੇ ਉਸ ਨੂੰ ਮਦਦ ਮਿਲੇਗੀ। ਉਹ ਪੱਕਾ ਸੋਚ ਰਹੀ ਹੋਵੇਗੀ ਕਿ ਉਹ ਮਰਨ ਵਾਲੀ ਹੈ। ਉਹ ਚੀਕ ਰਹੀ ਸੀ ਪਰ ਕੋਈ ਉਸ ਦੀ ਆਵਾਜ਼ ਨਹੀਂ ਸੁਣ ਸਕਿਆ।
ਤਿੰਨ ਦੋਸਤ ਸਪੋਰਟਸ ਤੇ ਸੋਸ਼ਲ ਕਲੱਬ ਵਿਚ 11 ਵਜੇ ਗਈ ਤੇ ਉਥੇ ਸ਼ੇਨ ਤੇ ਰਾਫੇਲ ਨਾਲ ਮਿਲੀ। ਸਾਰੇ ਉਥੋਂ ਸ਼ੇਨ ਦੇ ਪਰਿਵਾਰ ਕੋਲ ਜਾ ਰਹੇ ਹਨ। ਉਨ੍ਹਾਂ ਨੇ ਰਸਤੇ ਵਿਚ ਕਿਸੇ ਅਣਪਛਾਤੇ ਸ਼ਖਸ ਨੂੰ ਗੱਡੀ ਤੋਂ ਉਤਾਰਿਆ ਫਿਰ ਰਾਤ 2 ਵਜੇ ਗੱਡੀ ਆਖਰੀ ਵਾਰ ਸੀਸੀਟੀਵੀ ਵਿਚ ਦਿਖੀ ਸੀ। ਇਸ ਦੇ ਬਾਅਦ ਇਹ ਹਾਦਸੇ ਦਾ ਸ਼ਿਕਾਰ ਹੋ ਗਈ।
ਇਹ ਵੀ ਪੜ੍ਹੋ : ਖੁਫੀਆ ਰਿਪੋਰਟ ‘ਚ ਖੁਲਾਸਾ-‘ਪੰਜਾਬ ‘ਚ ਹਿੰਸਾ ਫੈਲਾਉਣਾ ਸੀ ਅਜਨਾਲਾ ਕਾਂਡ ਦਾ ਮਕਸਦ’
ਐਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਿਸ ਨੂੰ 20 ਵਾਰ ਫੋਨ ਕੀਤਾ ਸੀ ਪਰ ਸੋਫੀ ਇੰਨੀ ਬੁਰੀ ਤਰ੍ਹਾਂ ਜਖਮੀ ਸੀ ਕਿ ਆਪਣੇ ਫੋਨ ਤੱਕ ਦਾ ਇਸਤੇਮਾਲ ਨਹੀਂ ਕਰ ਸਕੀ। ਬਾਅਦ ਵਿਚ ਪੁਲਿਸ ਹੈਲੀਕਾਪਟਰ ਜ਼ਰੀਏ ਇਨ੍ਹਾਂ ਦੀ ਭਾਲ ਕਰਨ ਨੂੰ ਰਾਜ਼ੀ ਹੋਈ। ਐਨਾ ਨੂੰ ਅੱਧੀ ਰਾਤ ਨੂੰ ਉਨ੍ਹਾਂ ਦੀ 23 ਸਾਲ ਦੀ ਬੇਟੀ ਜਾਰਜੀਆ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਗੱਡੀ ਮਿਲ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: