ਏਰੀਜ ਗਰੁੱਪ ਆਫ ਕੰਪਨੀਜ਼ ਦੇ ਮਾਲਕ ਸੋਹਨ ਰਾਏ ਨੇ ਕੰਪਨੀ ਸ਼ੁਰੂ ਕਰਨ ਦੀ 25ਵੀਂ ਵਰ੍ਹੇਗੰਢ ਮੌਕੇ ਆਪਣੇ ਮੁਲਾਜ਼ਮਾਂ ਨੂੰ 30 ਕਰੋੜ ਰੁਪਏ ਦਾ ਇਨਾਮ ਵੰਡਿਆ ਤੇ ਨਾਲ ਹੀ ਇੰਕਰੀਮੈਂਟ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ, ਜੀਵਨ ਸਾਥੀ ਤੇ ਬੱਚਿਆਂ ਨੂੰ ਵੀ ਗਿਫਟ ਦਿੱਤਾ।ਕੰਪਨੀ ਨੇ ਇਸ ਨੂੰ ‘ਸਿਲਵਰ ਜੁਬਲੀ ਗਿਫਟ’ ਕਰਾਰ ਦਿੱਤਾ ਹੈ।
ਇਸ ਕੰਪਨੀ ਦਾ ਮੁੱਖ ਦਫਤਰ ਸ਼ਾਹਜਾਹ, ਸੰਯੁਕਤ ਅਰਬ ਅਮੀਰਾਤ ਵਿਚ ਹੈ। ਇਸ ਦੇ ਮਾਲਕ ਸੋਹਨ ਰਾਏ ਪਹਿਲਾਂ ਮਰੀਨ ਇੰਜੀਨੀਅਰ ਸਨ, ਫਿਰ ਕਾਰੋਬਾਰ ਦੀ ਦੁਨੀਆ ਵਿਚ ਕਦਮ ਰੱਖਿਆ ਤੇ ਨਾਲ-ਨਾਲ ਫਿਲਮਾਂ ਵੀ ਬਣਾਉਂਦੇ ਹਨ। ਸੋਹਨ ਰਾਏ ਨੇ ਕਿਹਾ ਕਿ ਸਾਡੀ ਕੰਪਨੀ ਦੇ 25 ਸਾਲ ਪੂਰੇ ਹੋ ਰਹੇ ਹਨ। ਅਸੀਂ ਆਪਣੇ ਮੁਲਾਜ਼ਮਾਂ ਦੇ ਸਮਰਪਣ ਤੇ ਉਨ੍ਹਾਂ ਦੇ ਪਰਿਵਾਰ ਦੇ ਯੋਗਦਾਨ ਲਈ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਹਾਲਤ ਵਿਚ ਸਾਡਾ ਸਮਰਥਨ ਕੀਤਾ ਹੈ।
ਸੋਹਨ ਰਾਏ ਨੇ ਕਿਹਾ ਕਿ ਇਹ ਤੋਹਫਾ ਬਸ ਉਨ੍ਹਾਂ ਮੁਲਾਜ਼ਮਾਂ ਨੂੰ ਧੰਨਵਾਦ ਕਹਿਣਦਾ ਇਕ ਤਰੀਕਾ ਸੀ। ਉਹ ਕਹਿੰਦੇ ਹਨ ਕਿ ਸਾਨੂੰ ਲੱਗਦਾ ਹੈ ਕਿ ਕਿਸੇ ਕੰਪਨੀ ਦੀ ਸਫਲਤਾ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਦੇ ਕਿੰਨ ਲੋਕ ਸੰਤੁਸ਼ਟ ਹਨ। ਸਾਨੂੰ ਵਿਸ਼ਵਾਸ ਹੈ ਕਿ ਇਹ ਪਹਿਲ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਸਬੰਧ ਨੂੰ ਡੂੰਘਾ ਕਰੇਗੀ ਤੇ ਏਰੀਜ ਗਰੁੱਪ ਫੈਮਿਲੀ ਦਾ ਮੈਂਬਰ ਹੋਣ ਦਾ ਮਾਣ ਵਧਾਏਗੀ।
ਰਾਏ ਮੁਤਾਬਕ ਉਨ੍ਹਾਂ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਨਾਮ ਦੇਣ ਦਾ ਇਕ ਸਿਸਟਮ ਬਣਾਇਆ ਹੈ, ਜੋ ਘੱਟ ਤੋਂ ਘੱਟ 5 ਸਾਲਾਂ ਤੋਂ ਲਗਾਤਾਰ ਕੰਪਨੀ ਨਾਲ ਜੁੜੇ ਹੋਏ ਹਨ।
ਸੋਹਨ ਰਾਏ ਏਰੀਜ ਗਰੁੱਪ ਆਪ ਕੰਪਨੀ ਦੇ ਫਾਊਂਡਰ, ਚੇਅਰਮੈਨ ਤੇ ਸੀਈਓ ਹਨ। ਮਰੀਨ ਇੰਜੀਨੀਅਰ ਵਜੋਂ ਆਪਣਾ ਕਰੀਅਰ ਸ਼ੁਰੂ ਕਰਨ ਦੇ ਬਾਅਦ ਉਨ੍ਹਾਂ ਨੇ 1998 ਵਿਚ ਏਰੀਜ ਮਰੀਨ ਐਂਡ ਇੰਜੀਨੀਅਰਿੰਗ ਸਰਵਿਸਿਜ ਦੀ ਸ਼ੁਰੂਆਤ ਕੀਤੀ। ਕਾਰੋਬਾਰ ਦੇ ਨਾਲ-ਨਾਲ ਉਹ ਫਿਲਮ ਪ੍ਰੋਡਕਸ਼ਨ ਨਾਲ ਵੀ ਜੁੜੇ ਹੋਏ ਹਨ ਤੇ ਮਲਿਆਲਮ ਅਭਿਨੇਤਾ ਮੋਹਨਲਾਲ ਦੇ ਮੈਕਸ ਸਟੂਡੀਓ ਕੰਪਲੈਕਸ ਨੂੰ ਵੀ ਹਾਸਲ ਕੀਤਾ।
ਏਰੀਜ ਗਰੁੱਪ ਆਫ ਕੰਪਨੀਜ਼ ਦਾ ਕਾਰੋਬਾਰ 25 ਦੇਸ਼ਾਂ ਵਿਚ ਫੈਲਿਆ ਹੋਇਆ ਹੈ ਤੇ ਇਨ੍ਹਾਂ ਵਿਚ 200 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਫੋਬਰਸ ਨੇ ਕੰਪਨੀ ਦੇ ਮਾਲਕ ਸੋਹਨ ਰਾਏ ਨੂੰ ਸਾਲ 2015 ਤੋਂ 2019 ਤੱਕ ਲਗਾਤਾਰ ਚਾਰ ਵਾਰ ਅਰਬਪਤੀ ਭਾਰਤੀ ਕਾਰੋਬਾਰੀਆਂ ਦੀ ਸੂਚੀ ਵਿਚ ਰੱਖਿਆ ਸੀ।
ਵੀਡੀਓ ਲਈ ਕਲਿੱਕ ਕਰੋ -: