ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੁੱਖ ਜਸਟਿਸ ਰਵੀ ਸ਼ੰਕਰ ਝਾਅ ਦੀ ਪ੍ਰਧਾਨਗੀ ਵਿਚ ਫੁੱਲ ਕੋਰਟ ਬੈਠਕ ਹੋਈ ਜਿਸ ਵਿਚ ਦੋਵੇਂ ਸੂਬਿਆਂ ਦੇ ਸੈਸ਼ਨ ਜੱਜ ਤੇ ਵਧੀਕ ਸੈਸ਼ਨ ਜੱਜਾਂ ਦੇ ਤਬਾਦਲੇ ਕੀਤੇ ਗਏ। ਸੀਨੀਅਰ ਸੈਸ਼ਨ ਜੱਜ ਐੱਨਐੱਸ ਗਿੱਲ ਨੂੰ ਜਲੰਧਰ ਦਾ ਨਵਾਂ ਸੈਸ਼ਨ ਜੱਜ ਲਗਾਇਆ ਗਿਆ ਹੈ ਤੇ ਜਲੰਧਰ ਦੀ ਸੈਸ਼ਨ ਜੱਜ ਨੂੰ ਪਟਿਆਲਾ ਭੇਜਿਆ ਗਿਆ ਹੈ।
ਰਮੇਸ਼ ਕੁਮਾਰੀ ਨੂੰ ਰੋਪੜ ਦਾ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ। ਜਲੰਧਰ ਲੇਬਰ ਕੋਰਟ ਦੇ ਜੱਜ ਤੇਜਵਿੰਦਰ ਸਿੰਘ ਨੂੰ ਪਟਿਆਲਾ ਲੇਬਰ ਕੋਰਟ ਭੇਜਿਆ ਗਿਆ ਹੈ ਜਦੋਂ ਕਿ ਉਨ੍ਹਾਂ ਦੀ ਥਾਂ ‘ਤੇ ਮਨਦੀਪ ਸਿੰਘ ਢਿੱਲੋਂ ਨੂੰ ਲਗਾਇਆ ਗਿਆ ਹੈ। ਪੂਨਮ ਰੱਤੀ ਨੂੰ ਜਲੰਧਰ ਤੋਂ ਚੰਡੀਗੜ੍ਹ ਲਿਆਂਦਾ ਗਿਆ ਹੈ ਤੇ ਉਹ ਪੰਜਾਬ ਦੀ ਵਧੀਕ ਐੱਲਆਰ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: