ਇਟਲੀ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਭਾਰਤੀ ਸੈਣੀ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਪੈਂਦੇ ਪਾਲੀਦਾਨੋ ਵਿਖੇ ਹਾਦਸੇ ਦਾ ਸ਼ਿਕਾਰ ਹੋਈ। ਭਾਰਤੀ ਬੀਤੀ ਸ਼ਾਮ ਪੈਦਲ ਜਾ ਰਹੀ ਸੀ ਕਿ ਸੜਕ ਪਾਰ ਕਰਦਿਆਂ ਸਮੇਂ ਹਾਦਸਾ ਵਾਪਰ ਗਿਆ ਤੇ ਉਹ ਕਾਰ ਦੀ ਚਪੇਟ ਵਿਚ ਆ ਗਈ।
ਭਾਰਤੀ ਸੈਣੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖਮ ਡੂੰਘੇ ਹੋਣ ਕਾਰਨ ਦਮ ਤੋੜ ਗਈ। ਦੱਸ ਦੇਈਏ ਕਿ ਭਾਰਤੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਨਾਲ ਇਟਲੀ ਵਿਚ ਰਹਿ ਰਹੀ ਸੀ। ਉਸ ਦੇ 2 ਬੱਚੇ ਹਨ ਜਿਨ੍ਹਾਂ ਵਿਚੋਂ ਇਕ ਦੀ ਉਮਰ 15 ਸਾਲ ਹੈ ਤੇ ਦੂਜੇ ਹੀ ਉਮਰ 11 ਸਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮ੍ਰਿਤਕਾ ਭਾਰਤੀ ਦੇ ਪਤੀ ਰਿੰਕੂ ਨੇ ਦੱਸਿਆ ਕਿ ਜਲਦ ਹੀ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਜਾਣਗੇ।