ਵਿਜੀਲੈਂਸ ਨੇ ਪੰਜਾਬ ਵਿਚ ਟਰਾਂਸਪੋਰਟ ਕੰਪਨੀਆਂ ਵਲੋਂ ਬਿਨਾਂ ਟੈਕਸ ਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆਉਣ ਵਿਚ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨ ਲਗਾਉਣ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਦੇ ਟੈਕਸ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ, ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਚੱਲ ਰਹੇ ਇਸ ਭ੍ਰਿਸ਼ਟਾਚਾਰ ਵਿਚ ਵਿਜੀਲੈਂਸ ਨੇ ਦਿੱਲੀ ਦੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸ ਦੇ ਬੇਟੇ, ਤਿੰਨ ਡਰਾਈਵਰਾਂ ਤੇ ਇਕ ਏਜੰਟ ਨਾਲ ਟੈਕਸ ਤੇ ਆਬਕਾਰੀ ਵਿਭਾਗ ਦੇ ਕੁਝ ਮੁਲਾਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਟਰਾਂਸਪੋਰਟ ਕੰਪਨੀ ਦੇ ਮਾਲਕ ਦੇ ਬੇਟੇ ਤਿੰਨ ਡਰਾਈਵਰਾਂ ਤੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖਤਾ ਜਾਣਕਾਰੀ ਦੇ ਬਾਅਦ ਟੀਮਾਂ ਬਣਾ ਕੇ ਬਠਿੰਡਾ ਵਿਚ ਮਾਲ ਢੁਆਈ ਵਾਲੇ ਸ਼ੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਤਿੰਨ ਗੱਡੀਆਂ ਵਿਚ ਲਿਆਂਦੇ ਗਏ ਸਾਮਾਨ ਵਿਚੋਂ ਕੁਝ ਬਿਲਾਂ ਦੇ ਬਗੈਰ ਹੀ ਪੰਜਾਬ ਵਿਚ ਲਿਆਂਦਾ ਜਾ ਰਿਹਾ ਸੀ। ਮੌਕੇ ‘ਤੇ ਸ਼ੁਰੂਆਤੀ ਜਾਂਚ ਦੇ ਬਾਅਦ ਇਸ ਘਪਲੇਬਾਜ਼ੀ ਤੇ ਮਿਲੀਭੁਗਤ ਸਬੰਧੀ ਮੁਕੱਦਮਾ ਵਿਜੀਲੈਂਸ ਦੇ ਥਾਣਾ ਬਠਿੰਡਾ ਵਿਚ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪੁੱਤਰ ਮਨਦੀਪ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ ਡਰਾਈਵਰ ਸੰਜੇ ਕੁਮਾਰ ਵਾਸੀ ਪਿੰਡ ਕਾਰਵੇਲੀ ਜ਼ਿਲ੍ਹਾ ਜੌਨਪੁਰ ਉੱਤਰ ਪ੍ਰਦੇਸ਼, ਡਰਾਈਵਰ ਗੁਰਦਾਸ ਸਿੰਘ ਪਿੰਡ ਬਲਾਹੜ ਵਿੰਝੂ ਜ਼ਿਲ੍ਹਾ ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪੁਰ ਥੇੜ੍ਹ ਜ਼ਿਲ੍ਹਾ ਸਿਰਸਾ ਨੂੰ ਗ੍ਰਿਫਤਾਰ ਕੀਤਾ ਹੈ।
ਕੰਪਨੀ ਦੇ ਮਾਲਕ ਜਗਸੀਰ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਭਾਗ ਦੇ ਸਬੰਧਤ ਅਫਸਰਾਂ, ਮੁਲਾਜ਼ਮਾਂ ਵੱਲੋਂ ਅਹੁਦੇ ਦਾ ਇਸਤੇਮਾਲ ਕਰਕੇ ਚੋਰੀ ਕਰਨ, ਧੋਖਾਦੇਹੀ ਤੇ ਮਿਲੀਭੁਗਤ ਨਾਲ ਰਿਸ਼ਵਤ ਹਾਸਲ ਕਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: