ਪੰਜਾਬ ਪੁਲਿਸ ਦੇ 4 ਆਈ.ਪੀ. ਐੱਸ. ਅਧਿਕਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਤਰੱਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਡੀਆਈਜੀ ਲਗਾ ਦਿੱਤਾ ਗਿਆ ਹੈ। ਪ੍ਰਮੋਟ ਹੋਏ ਅਧਿਕਾਰੀਆਂ ਵਿਚ ਗੁਰਦਿਆਲ ਸਿੰਘ, ਮਨਦੀਪ ਸਿੰਘ, ਨਰਿੰਦਰ ਭਾਰਗਵ ਤੇ ਰਣਜੀਤ ਸਿੰਘ ਸ਼ਾਮਲ ਹਨ।
ਇਨ੍ਹਾਂ ਅਧਿਕਾਰੀਆਂ ਦੀ ਤਰੱਕੀ ਲੰਬੇ ਸਮੇਂ ਤੋਂ ਪੈਂਡਿੰਗ ਸੀ ਜਿਨ੍ਹਾਂ ਨੂੰ ਸਰਕਾਰ ਨੇ ਮਨਜ਼ੂਰੀ ਦਿੰਦੇ ਹੋਏ ਹੁਕਮ ਜਾਰੀ ਕਰ ਦਿੱਤੇ ਹਨ।

ਆਈਪੀਐੱਸ ਨਰਿੰਦਰ ਭਾਰਗਵ ਇਸ ਸਮੇਂ ਲੁਧਿਆਣਾ ਵਿਚ ਜੁਆਇੰਟ ਸੀਪੀ ਦਾ ਕਾਰਜਕਾਰ ਸੰਭਾਲ ਰਹੇ ਹਨ। ਐੱਸਐੱਸਪੀ ਫਾਜ਼ਿਲਕਾ, ਨਵਾਂਸ਼ਹਿਰ, ਬਰਨਾਲਾ ਤੇ ਫਿਰੋਜ਼ਪੁਰ ਰਹੇ ਹਨ। ਨਰਿੰਦਰ ਭਾਰਗਵ ਮਿਲਣਸਾਰ ਅਧਿਕਾਰੀ ਹਨ। ਉੁਨ੍ਹਾਂ ਦੇ ਆਉਣ ਦੇ ਬਾਅਦ ਲੁਧਿਆਣਾ ਵਿਚ ਅਪਰਾਧ ਦਾ ਗਰਾਫ ਡਿੱਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























