ਪੰਜਾਬ ਸਰਕਾਰ ਅਤੇ ਮਾਨਯੋਗ ਜੇਲ੍ਹ ਮੰਤਰੀ ਪੰਜਾਬ ਸ਼੍ਰੀ ਹਰਜੋਤ ਸਿੰਘ ਬੈਂਸ ਜੀ ਵੱਲੋਂ ਚਲਾਈ ਗਈ ਡਰੱਗਜ਼ ਅਤੇ ਮੋਬਾਇਲ ਫ੍ਰੀ ਜੇਲ੍ਹਾਂ ਮੁਹਿੰਮ ਦੇ ਤਹਿਤ ਏ.ਡੀ.ਜੀ.ਪੀ. ਜੇਲ੍ਹਾਂ ਸ਼੍ਰੀ ਬੀ. ਚੰਦਰਸ਼ੇਖਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਮਨਜੀਤ ਸਿੰਘ ਟਿਵਾਣਾ ਸੁਪਰਡੈਂਟ, ਕੇਂਦਰੀ ਜੇਲ੍ਹ ਪਟਿਆਲ਼ਾ ਦੀ ਅਗਵਾਈ ਹੇਠ ਮਿਤੀ 22.11.2022 ਨੂੰ ਕੇਂਦਰੀ ਜੇਲ੍ਹ ਪਟਿਆਲ਼ਾ ਵਿਖੇ ਦੁਪਿਹਰ ਦੀ ਖੁਲ਼ਾਈ ਤੋਂ ਕੁੱਝ ਸਮਾਂ ਪਹਿਲਾਂ ਵਾਰਡ 5-6 ਵਿੱਚ ਬੈਰਕ 6 ਦੀ ਬੈਕਸਾਈਡ ਤੋਂ ਮੌਕਾਏ ਡਿਊਟੀ ‘ਤੇ ਤੈਨਾਤ ਵਾਰਡਰ ਸੰਦੀਪ ਸਿੰਘ ਬੈਲਟ ਨੰ. 615 ਦੁਆਰਾ ਇੱਕ ਫੈਂਕਾ (ਪਲਾਸਟਿਕ ਦੇ ਲਿਫਾਫੇ ਵਿੱਚ ਪੂਰੀ ਤਰ੍ਹਾਂ ਨਾਲ਼ ਪੈੱਕ ਕੀਤਾ ਹੋਇਆ) ਬਰਾਮਦ ਕੀਤਾ ਗਿਆ।
ਜਿਸ ਨੂੰ ਜੇਲ੍ਹ ਦੇ ਅਫਸਰਾਨ ਦੀ ਹਾਜਰੀ ਵਿੱਚ ਖੋਲਿਆ ਗਿਆ ਤਾਂ ਇਸ ਵਿੱਚੋਂ 04 ਕੀ-ਪੈਡ ਮੋਬਾਇਲ ਫੋਨ (ਕੰਪਨੀ ਕਚੱਡਾ), ਸਮੇਤ 04 ਬੈਟਰੀਆਂ, 04 ਡਾਟਾ ਕੇਬਲਜ਼ ਅਤੇ 16 ਤੰਬਾਕੂ ਦੀ ਪੂੜੀਆਂ ਬਰਾਮਦ ਕੀਤੀਆਂ। ਇਸ ਸੰਬਧੀ ਜੇਲ੍ਹ ਸੁਪਰਡੈਂਟ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸਬੰਧੀ ਮੁੱਖ ਅਫਸਰ ਥਾਣਾ ਤ੍ਰਿਪੜੀ ਨੂੰ ਲਿਖਿਆ ਗਿਆ ਹੈ। ਸ਼੍ਰੀ ਮਨਜੀਤ ਸਿੰਘ ਟਿਵਾਣਾ, ਸੁਪਰਡੈਂਟ ਜੇਲ੍ਹ ਨੇ ਦੱਸਿਆ ਕਿ ਡਿਊਟੀ ਤੇ ਤੈਨਾਤ ਵਾਰਡਰ ਸੰਦੀਪ ਸਿੰਘ ਬੈਲਟ ਨੰ. 615 ਦੁਆਰਾ ਇਹ ਮੋਬਾਇਲ ਫੋਨ ਅਤੇ ਹੋਰ ਵਰਜਿਤ ਵਸਤੂਆਂ ਨੂੰ ਸਪਲਾਈ ਲਾਈਨ ਤੇ ਹੀ ਕਾਬੂ ਕਰਕੇ ਸਲਾਂਘਾਯੋਗ ਕੰਮ ਕੀਤਾ ਹੈ। ਸ਼੍ਰੀ ਮਨਜੀਤ ਸਿੰਘ ਟਿਵਾਣਾ, ਸੁਪਰਡੈਂਟ ਜੇਲ੍ਹ ਨੇ ਇਹ ਵੀ ਕਿਹਾ ਹੈ ਕਿ ਅੱਗੇ ਵੀ ਜੇਲ੍ਹ ਅੰਦਰ ਇਸ ਤਰ੍ਹਾਂ ਦੀ ਸਖਤੀ ਜਾਰੀ ਰੱਖੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: