‘ਓਮੀਕ੍ਰੋਨ’ ਦਾ ਖਤਰਾ ਦੇਸ਼ ਵਿੱਚ ਵਧਦਾ ਜਾ ਰਿਹਾ ਹੈ। ਦਿੱਲੀ ਵਿੱਚ ‘ਓਮੀਕ੍ਰੋਨ’ ਦੇ ਮਾਮਲੇ ਹੁਣ ਵੱਧ ਕੇ 6 ਹੋ ਗਏ ਹਨ। ਮੰਗਲਵਾਰ ਨੂੰ ਕੋਰੋਨਾ ਦੇ ਇਸ ਰੂਪ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ।
ਇਸ ਦੀ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੰਦਿਆਂ ਕਿਹਾ ਕਿ 6 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਵਿੱਚ 25 ਕੋਵਿਡ ਪਾਜ਼ੇਟਿਵ ਮਰੀਜ਼ ਅਤੇ 3 ਸ਼ੱਕੀ ਮਰੀਜ਼ ਦਾਖ਼ਲ ਹਨ।
ਦਿੱਲੀ ‘ਚ 4 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ ‘ਚ ਓਮੀਕ੍ਰੋਨ ਦੇ ਮਾਮਲੇ ਵਧ ਕੇ 45 ਹੋ ਗਏ ਹਨ। ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਦੋ ਹੋਰ ਲੋਕ ਕੋਰੋਨਾ ‘ਓਮੀਕ੍ਰੋਨ’ ਤੋਂ ਸੰਕ੍ਰਮਿਤ ਪਾਏ ਗਏ। ਦੋਵੇਂ ਦੁਬਈ ਗਏ ਸਨ। ਦੂਜੇ ਪਾਸੇ ਦੱਖਣੀ ਅਫ਼ਰੀਕਾ ਤੋਂ ਗੁਜਰਾਤ ਪਰਤੇ ਇੱਕ ਵਿਅਕਤੀ ਵਿੱਚ ਵੀ ‘ਓਮੀਕ੍ਰੋਨ’ ਦੀ ਪੁਸ਼ਟੀ ਹੋਈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਦੱਸਿਆ ਸੀ ਕਿ ਲਾਤੂਰ ‘ਚ ਇਕ ਨਵਾਂ ਮਾਮਲਾ ਅਤੇ ਪੁਣੇ ‘ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੁਣੇ ‘ਚ 39 ਸਾਲਾ ਔਰਤ ਤੇ ਲਾਤੂਰ ‘ਚ 33 ਸਾਲਾ ਬੰਦਾ ‘ਓਮੀਕ੍ਰੋਨ’ ਤੋਂ ਸੰਕ੍ਰਮਿਤ ਪਾਇਆ ਗਿਆ ਹੈ। ਇਸ ਨਾਲ ਮਹਾਰਾਸ਼ਟਰ ‘ਚ ‘ਓਮੀਕ੍ਰੋਨ’ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 20 ਹੋ ਗਈ ਹੈ।
ਇਹ ਵੀ ਪੜ੍ਹੋ : “MA ਕਰ ਰਹੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ ਬਣ ਕੇ ਪੰਜਾਬ ਯੂਨੀਵਰਸਿਟੀ ਦਾ ਨਾਂ ਕੀਤਾ ਰੌਸ਼ਨ” : PU
ਵਿਭਾਗ ਅਨੁਸਾਰ ਦੋਵਾਂ ਮਰੀਜ਼ਾਂ ਵਿੱਚ ਬਿਮਾਰੀ ਦੇ ਲੱਛਣ ਨਹੀਂ ਸਨ ਅਤੇ ਉਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ। ਦੋਵੇਂ ਦੁਬਈ ਗਏ ਸਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਤੋਂ ਗੁਜਰਾਤ ਦੇ ਸੂਰਤ ਪਰਤਣ ਵਾਲੇ 42 ਸਾਲਾ ਵਿਅਕਤੀ ਵਿੱਚ ਵੀ ‘ਓਮੀਕ੍ਰੋਨ’ ਦੀ ਪੁਸ਼ਟੀ ਹੋਈ ਹੈ।