ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੂੰ ਅਟਾਰੀ ਕੋਲ ਪੈਂਦੇ ਪਿੰਡ ਥਾਣਾ ਘਰਿੰਡਾ ਦੇ ਇਕ ਸਕੂਲ ‘ਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਹੈਰੋਇਨ ਦੀ ਖੇਪ ਨੂੰ ਫੜਨ ਲਈ ਬੀਤੀ ਰਾਤ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਇਹ ਵੀ ਖਬਰ ਹੈ ਕਿ ਡ੍ਰੋਨ ਜ਼ਰੀਏ ਇਹ ਹੈਰੋਇਨ ਸੁੱਟੀ ਗਈ ਸੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਇਹ ਰਿਕਵਰੀ ਹੋਈ ਹੈ।
ਥਾਣਾ ਘਰਿੰਡਾ ਦੇ ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਚਾਰ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਦੂਜੇ ਪਾਸੇ ਸੀਆਈਏ ਸਟਾਫ ਨੇ ਸਰਹੱਦ ਕੋਲ ਰਹਿਣ ਵਾਲੇ ਸਮਗਲਰਾਂ ਦੀ ਪੁਰਾਣੀ ਲਿਸਟ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਧਾਲੀਵਾਲ ਦਾ ਐਲਾਨ-‘ਸੂਬੇ ਭਰ ਦੀਆਂ ਮੰਡੀਆਂ ‘ਚ ਲਗਾਏ ਜਾਣਗੇ ਸੋਲਰ ਪਾਵਰ ਪਲਾਂਟ’
ਖੁਫੀਆ ਬ੍ਰਾਂਚ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਭਾਰਤੀ ਤਸਕਰ ਪਾਕਿਸਤਾਨ ਤਸਕਰਾਂ ਦੇ ਸੰਪਰਕ ਵਿਚ ਹਨ। ਉਹ ਡ੍ਰੋਨ ਰਾਹੀਂ ਹੈਰੋਇਨ ਦੀ ਖੇਪ ਭੇਜਣ ਵਾਲੇ ਹਨ। ਇਸ ਦੇ ਬਾਅਦ ਪੁਲਿਸ ਨੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਰਾਤ ਲਗਭਗ ਡੇਢ ਵਜੇ ਪਾਕਿਸਾਤਨ ਵੱਲੋਂ ਉਡਦੇ ਆ ਰਹੇ ਡ੍ਰੋਨ ਨੇ ਸਕੂਲ ਦੇ ਮੈਦਾਨ ਵਿਚ ਖੇਪ ਡਿਗਾ ਦਿੱਤੀ ਤੇ ਇਸ ਦੇ ਬਾਅਦ ਡ੍ਰੋਨ ਪਾਕਿਸਤਾਨ ਵੱਲ ਚਲਾ ਗਿਆ। ਪਤਾ ਲੱਗਾ ਹੈ ਕਿ ਪੁਲਿਸ ਨੇ ਡ੍ਰੋਨ ਨੂੰ ਡੇਗਣ ਲਈ ਉਸ ‘ਤੇ ਫਾਇਰਿੰਗ ਵੀ ਕੀਤੀ ਪਰ ਉਹ ਪਾਕਿਸਤਾਨ ਦੀ ਹੱਦ ਵਿਚ ਚਲਾ ਗਿਆ।
ਵੀਡੀਓ ਲਈ ਕਲਿੱਕ ਕਰੋ -: