ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿਚ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਰਜ਼ ਨਾ ਚੁਕਾਉਣ ‘ਤੇ ਜ਼ਿਲ੍ਹੇ ਦੇ ਮੈਰਵਾ ਥਾਣਾ ਖੇਤਰ ਦੀ ਰਹਿਣ ਵਾਲੀ 11 ਸਾਲ ਦੀ ਲੜਕੀ ਤੋਂ 40 ਸਾਲਾ ਵਿਅਕਤੀ ਨੇ ਵਿਆਹ ਕਰ ਲਿਆ। ਵਿਆਹ ਕਰਨ ਵਾਲੇ ਦੀ ਪਛਾਣ ਮਹੇਂਦਰ ਪਾਂਡੇ ਵਜੋਂ ਹੋਈ ਹੈ। ਉਹ ਮੈਰਵਾ ਥਾਣਾ ਖੇਤਰ ਦੇ ਲਕਸ਼ਮੀਪੁਰ ਪਿੰਡ ਦਾ ਰਹਿਣ ਵਾਲਾ ਹੈ।
ਮੈਰਵਾ ਥਾਣਾ ਖੇਤਰ ਦੇ ਛੇਨੀ ਛਾਪਰ ਪਿੰਡ ਵਿਚ ਇਸ ਗੱਲ ਦੀ ਚਰਚਾ ਹੈ ਕਿ ਥਾਣਾ ਖੇਤਰ ਦੇ ਲਕਸ਼ਮੀਪੁਰ ਵਾਸੀ 40 ਸਾਲਾ ਮਹੇਂਦਰ ਪਾਂਡੇ ਨੇ ਲੜਕੀ ਦੀ ਮਾਂ ਨੂੰ 2 ਲੱਖ ਰੁਪਏ ਦਾ ਕਰਜ਼ ਦਿੱਤਾ ਸੀ। ਮਹੇਂਦਰ ਲੜਕੀ ਦੀ ਮਾਂ ਤੋਂ ਰੁਪਏ ਵਾਪਸ ਮੰਗ ਰਿਹਾ ਸੀ। ਲੜਕੀ ਦੀ ਮਾਤਾ ਗਰੀਬ ਹੈ, ਉਹ ਕਿਸੇ ਵਜ੍ਹਾ ਤੋਂ ਕਰਜ਼ਾ ਵਾਪਸ ਨਹੀਂ ਕਰ ਪਾ ਰਹੇ ਸਨ। ਇਸ ਨੂੰ ਲੈ ਕੇ ਕਰਜ਼ਾ ਦੇਣ ਵਾਲੇ ਮਹੇਂਦਰ ਪਾਂਡੇ ਨੇ ਉਸ ਦੀ 11 ਸਾਲਾ ਧੀ ਨਾਲ ਵਿਆਹ ਕਰਵਾ ਲਿਆ ਤੇ ਲੜਕੀ ਨੂੰ ਆਪਣੀ ਘਰ ਵਿਚ ਰੱਖ ਲਿਆ ਹੈ।
ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਮੈਰਵਾ ਥਾਣਾ ਖੇਰ ਦੇ ਲਕਸ਼ਮੀਪੁਰ ਪਿੰਡ ਵਿਚ ਰਿਸ਼ਤੇਦਾਰੀ ਹੈ ਜਿਥੇ ਧੀ ਹਮੇਸ਼ਾ ਆਉਂਦੀ ਜਾਂਦੀ ਸੀ।ਉਸੇ ਪਿੰਡ ਦੇ ਮਹੇਂਦਰ ਪਾਂਡੇ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਆਪਣੇ ਇਥੇ ਰੱਖ ਕੇ ਉਸ ਦੀ ਪੜ੍ਹਾਈ ਲਿਖਾਈ ਕਰਾਵਾਂਗਾ। ਬਾਅਦ ਵਿਚ ਮਹੇਂਦਰ ਨੇ ਉਸ ਨਾਲ ਵਿਆਹ ਕਰਕੇ ਉਸ ਨੂੰ ਰੱਖ ਲਿਆ। ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਮੇਰੇ ਕੋਲ ਵਾਪਸ ਆ ਜਾਵੇ।
ਮੁਲਜ਼ਮ ਮਹੇਂਦਰ ਪਾਂਡੇ ਦੀ ਉਮਰ 40 ਸਾਲ ਦੀ ਦੱਸੀ ਜਾ ਰਹੀ ਹੈ। ਉਸ ਨੇ ਪਹਿਲਾਂ ਤਾਂ 11 ਸਾਲ ਦੀ ਲੜਕੀ ਨਾਲ ਵਿਆਹ ਕੀਤਾ, ਉਸ ਦੇ ਬਾਅਦ ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲ੍ਹਾਂ ਬਣਾ ਰਿਹਾ ਹੈ। ਕਦੇ ਕਹਿੰਦਾ ਹੈ ਕਿ ਮੈਂ ਗਲਤੀ ਕਰ ਦਿੱਤੀ, ਜੋ ਵੀ ਸਜ਼ਾ ਮਿਲੇਗੀ, ਉਹ ਭੁਗਤਾਂਗਾ ਤਾਂ ਕਦੇ ਕਹਿੰਦਾ ਹੈ ਕਿ ਧੀ ਦੇ ਨਾਂ ‘ਤੇ ਲਿਆਇਆ ਹਾਂ, ਜਿਥੇ ਜਾਣਾ ਚਾਹੇ ਜਾ ਸਕਦੀ ਹੈ ਤੇ ਰਹਿ ਸਕਦੀ ਹੈ।
ਇਹ ਵੀ ਪੜ੍ਹੋ : CM ਮਾਨ ਦੀ ਰਾਡਾਰ ‘ਤੇ ਪੰਜਾਬ ਦੇ ਪੁਲਿਸ ਮੁਲਾਜ਼ਮ, ਹਾਈਪ੍ਰੋਫਾਈਲ ਕੇਸਾਂ ਨੂੰ ਸਮੇਂ ‘ਤੇ ਹੱਲ ਕਰਨ ਦੇ ਹੁਕਮ
ਇਸ ਮਾਮਲੇ ਵਿਚ ਨਾਬਾਲਗ ਲੜਕੀ ਦਾ ਕਹਿਣਾ ਹੈ ਕਿ ਮੰਮੀ ਨੂੰ ਮਹੇਂਦਰ ਪਾਂਡੇ ਨੇ ਕਰਜ਼ਾ ਦਿੱਤਾ ਸੀ, ਕਿੰਨਾ ਕਰਜ਼ ਦਿੱਤਾ ਸੀ, ਇਹ ਮੈਨੂੰ ਨਹੀਂ ਪਤਾ। ਮੰਮੀ ਮੈਨੂੰ ਲੈ ਕੇ ਆਈ ਤੇ ਪਾਂਡੇ ਜੀ ਕੋਲ ਛੱਡ ਗਈ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹ ਪੜ੍ਹਾਉਣ ਲਈ ਲੈ ਗਏ ਸਨ ਤੇ ਵਿਆਹ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: