ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿਚ ਚੱਲ ਰਹੇ ਕਰੋੜਾਂ ਰੁਪਏ ਦੇ ਘਪਲੇ ਦੇ ਰਿਸ਼ਵਤ ਦੇ ਖੇਡ ਵਿਚ ਸੀਬੀਆਈ ਨੇ ਤੀਜੇ ਦੋਸ਼ੀ ਪੰਜਾਬ ਰੀਜਨ ਦੇ ਚੰਡੀਗੜ੍ਹ ਸਥਿਤ ਆਫਿਸ ਦੇ ਮੈਨੇਜਰ ਸਤੀਸ਼ ਵਰਮਾ ਨੂੰ ਗ੍ਰਿਫਤਾਰ ਕਰਕੇ ਕੋਰਟ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ। ਉਸ ਤੋਂ 20 ਲੱਖ ਰੁਪਏ ਵੀ ਮਿਲੇ ਹਨ। ਇਸ ਤੋਂ ਪਹਿਲਾਂ ਸੀਬੀਆਈ ਨੇ ਡੀਜੀਐੱਮ ਰਾਜੀਵ ਮਿਸ਼ਰਾ ਤੇ ਇਕ ਪ੍ਰਾਈਵੇਟ ਗ੍ਰੇਨ ਮਰਚੈਂਟ ਰਵਿੰਦਰ ਸਿੰਘ ਖੇੜਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ 74 ‘ਤੇ ਕੇਸ ਦਰਜ ਹਨ ਤੇ 99 ਥਾਵਾਂ ‘ਤੇ ਸੀਬੀਆਈ ਛਾਪੇਮਾਰੀ ਕਰ ਚੁੱਕੀ ਹੈ।
ਜਾਂਚ ਵਿਚ ਸਾਹਮਣੇ ਆਇਆ ਕਿ FCI ਦੇ ਦਿੱਲੀ ਤੇ ਪੰਜਾਬ ਰਿਜਨ ਵਿਚ ਕਰੋੜਾਂ ਦੀ ਰਿਸ਼ਵਤ ਦਾ ਖੇਡ ਚੱਲ ਰਿਹਾ ਸੀ। ਘਟੀਆ ਕੁਆਲਟੀ ਦਾ ਅਨਾਜ ਲੈ ਕੇ ਆ ਰਹੇ ਟਰੱਕ ‘ਤੇ ਅਫਸਰਾਂ ਦੀ ਪੋਸਟ ਦੇ ਹਿਸਾਬ ਨਾਲ ਰਿਸ਼ਵਤ ਤੈਅ ਸੀ। ਹਰ ਟਰੱਕ ਲਈ ਮਿਲ ਮਾਲਕਾਂ ਤੇ ਵਿਕ੍ਰੇਤਾਵਾਂ ਤੋਂ ਇਥੇ ਤਾਇਨਾਤ ਤਕਨੀਕੀ ਸਹਾਇਕ 4000 ਰੁਪਏ ਵਸੂਲਦਾ ਸੀ। ਵਸੂਲੀ ਗਏ 4000 ਵਿਚੋਂ 100 ਰੁਪਏ ਮੁਨੀਮ ਨੂੰ ਮਿਲਦੇ ਸਨ। 1000 ਰੁਪਏ ਕੁਆਲਿਟੀ ਕੰਟਰੋਲ ਮੈਨੇਜਰ ਨੂੰ ਮਿਲਦੇ ਸਨ। ਉਪਰ ਦੇ ਅਧਿਕਾਰੀਆਂ ਨੂੰ ਜਿਸ ਨੂੰ ਸੈਂਟਰਲ ਪੂਲ ਕਿਹਾ ਜਾਂਦਾ ਸੀ, 1050 ਰੁਪਏ ਪਹੁੰਚਾਏ ਜਾਂਦੇ ਸਨ, 1600-1700 ਰੁਪਏ ਖੁਦ ਤਕਨੀਕੀ ਸਹਾਇਕ ਰੱਖਦਾ ਸੀ ਤੇ 200 ਰੁਪਏ ਸਥਾਨਕ ਖਰਚ ਲਈ ਰੱਖੇ ਜਾਂਦੇ ਸਨ।
FCI ਦੀ ਕੁਆਲਿਟੀ ਕੰਟਰੋਲ ਟੀਮ ਤੋਂ ਲੈ ਕੇ ਵਿਜੀਲੈਂਸ ਤੱਕ ਸਾਰਿਆਂ ਦੀ ਮਿਲੀਭੁਗਤ ਨਾਲ ਇਹ ਖੇਡ ਚੱਲ ਰਿਹਾ ਸੀ। ਇਹ ਅਫਸਰ ਕੁਝ ਅਨਾਜ ਦੇ ਵਪਾਰੀਆਂ ਨਾਲ ਮਿਲ ਕੇ ਦੇਸ਼ ਦੇ ਕਈ ਹਿੱਸਿਆਂ ਵਿਚ ਖਰਾਬ ਕੁਆਲਟੀ ਦਾ ਅਨਾਜ ਭੇਜਦੇ ਸਨ ਤੇ ਫੜੇ ਜਾਣ ਜਾਂ ਫਿਰ ਬਲੈਕਲਿਸਟ ਹੋਣ ਤੋਂ ਬਚਣ ਲਈ FCI ਦੇ ਅਫਸਰਾਂ ਨੂੰ ਰਿਸ਼ਵਤ ਦੇ ਰਹੇ ਸਨ।
ਇਹ ਵੀ ਪੜ੍ਹੋ : ‘ਨਫਰਤ ਫੈਲਾਉਣ ਵਾਲੇ ਐਂਕਰਾਂ ਨੂੰ ਕਰੋ ‘ਆਫ਼ ਏਅਰ’, ਮੀਡੀਆ ਸਮਾਜ ਨੂੰ ਨਹੀਂ ਵੰਡ ਸਕਦਾ’, ਸੁਪਰੀਮ ਕੋਰਟ
ਚੰਡੀਗੜ੍ਹ ਡਵੀਜ਼ਨ ਵਿਚ ਰਿਸ਼ਵਤ ਦੀ ਰਕਮ ਨੂੰ ਇਕੱਠਾ ਕਰਨ ਤੋਂ ਲੈ ਕੇ ਉਸ ਨੂੰ ਵੰਡਣ ਦੀ ਜ਼ਿੰਮੇਵਾਰੀ ਇਕ ਟੈਕਨੀਕਲ ਅਸਿਸਟੈਂਟ ਨਿਸ਼ਾਂਤ ਬਾਰੀਆ ਨੂੰ ਦਿੱਤੀ ਗਈ ਸੀ। ਇਹ ਜ਼ਿੰਮੇਵਾਰੀ ਸਤੀਸ਼ ਵਰਮਾ ਤੇ ਇਕ ਹੋਰ ਦੋਸ਼ੀ ਸੁਕਾਂਤਾ ਕੁਮਾਰ ਨੇ ਉਸ ਨੂੰ ਦਿੱਤੀ ਸੀ। ਸਤੀਸ਼ ਵਰਮਾ ਨੂੰ ਇਸ ਖੇਡ ਲਈ ਡੀਜੀਐੱਮ ਰਾਜੀਵ ਕੁਮਾਰ ਮਿਸ਼ਰਾ ਨੇ ਪੂਰੀ ਛੋਟ ਦਿੱਤੀ ਹੋਈ ਸੀ। ਇਸ ਖੇਡ ਦਾ ਮਾਸਟਰਮਾਈਂਡ ਦਿੱਲੀ ਸਥਿਤ ਆਫਿਸਰ ਦਾ ਐਗਜ਼ੀਕਿਊਟਿਵ ਮਾਸਟਰਮਾਈਂਟ ਸੁਦੀਪ ਸਿੰਘ ਸੀ। ਐਗਜ਼ੀਕਿਊਟਿਵ ਡਾਇਰੈਕਟਰ ਨੂੰ 100 ਰੁਪਏ ਮਿਲਦੇ ਸਨ।
ਵੀਡੀਓ ਲਈ ਕਲਿੱਕ ਕਰੋ -: