ਅੰਮ੍ਰਿਤਸਰ ਵਿਚ ਲੁੱਟ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਅੱਜ 2 ਨਕਾਬਪੋਸ਼ ਲੁਟੇਰਿਆਂ ਵੱਲੋਂ ਇੱਕ ਵਪਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਉਹ ਵਪਾਰੀ ਕੋਲੋਂ 5 ਲੱਖ ਰੁਪਏ ਲੁੱਟ ਕੇ ਰਫੂਚੱਕਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
![अमृतसर के टाहिली साहिब बाजार में दो नकाबपोश लुटेरे व्यापारी का बैग झपट ले गए हैं।](https://www.jagranimages.com/images/newimg/10102021/10_10_2021-trader_loot_22100639_172327635.jpg)
ਘਟਨਾ ਸਵੇਰੇ ਲਗਭਗ 8.30 ਵਜੇ ਵਾਪਰੀ। ਲੁੱਟ ਦਾ ਸ਼ਿਕਾਰ ਹੋਏ ਜਗਜੀਵਨ ਸਿੰਘ ਉਰਫ ਕਾਲਾ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਵਿਚ ਕੱਪੜਾ ਖਰੀਦਣ ਲਈ ਆਉਂਦੇ ਹਨ। ਵਪਾਰੀ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਕੁਝ ਦੁਕਾਨਦਾਰਾਂ ਨੂੰ ਕੱਪੜੇ ਦੇ ਪੈਸੇ ਦਿੱਤੇ ਅਤੇ ਇਸ ਤੋਂ ਬਾਅਦ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜਿਆ। ਇਸ ਤੋਂ ਬਾਅਦ ਜਿਵੇਂ ਹੀ ਜਗਜੀਵਨ ਟਾਹਲੀ ਸਾਹਿਬ ਵਿਖੇ ਬਾਜ਼ਾਰ ਵਿਚ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਇੱਕ ਗਲੀ ਵਿਚ 2 ਨੌਜਵਾਨ ਘਾਤ ਲਾ ਕੇ ਬੈਠੇ ਸਨ। ਉਥੇ ਲੁਟੇਰਿਆਂ ਨੇ ਮੇਰੇ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ। ਜਗਜੀਵਨ ਨੇ ਦੱਸਿਆ ਕਿ ਮੈਂ ਕਾਫੀ ਸ਼ੋਰ ਮਚਾਇਆ ਪਰ ਉਦੋਂ ਤੱਕ ਲੁਟੇਰੇ ਕਾਫੀ ਦੂਰ ਜਾ ਚੁੱਕੇ ਸਨ।
ਇਹ ਵੀ ਪੜ੍ਹੋ : ਪੰਜਾਬ ਸਣੇ ਹੋਰ ਰਾਜਾਂ ‘ਚ ਬੱਤੀ ਗੁਲ ਹੋਣ ਦੀ ਚਿੰਤਾ ਵਿਚਕਾਰ ਕੇਂਦਰ ਨੇ ਕੀ ਕਿਹਾ, ਜਾਣੋ 10 ਵੱਡੀਆਂ ਗੱਲਾਂ
ਮਾਰਕੀਟ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ ਤੇ ਨਾਲ ਹੀ ਉੁਨ੍ਹਾਂ ਨੇ ਬਾਜ਼ਾਰਾਂ ਵਿਚ ਗਸ਼ਤ ਵਧਾਉਣ ਲਈ ਕਿਹਾ ਤਾਂ ਜੋ ਹੋਰਨਾਂ ਜ਼ਿਲ੍ਹਿਆਂ ਤੋਂ ਆਉਣ ਵਾਲੇ ਕਾਰੋਬਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਕਿਉਂਕਿ ਇਥੇ ਬਾਜ਼ਾਰ ਵਿਚ ਅਕਸਰ ਬਹੁਤ ਭੀੜ ਰਹਿੰਦੀ ਹੈ।
ਦੇਖੋ ਵੀਡੀਓ :
Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food
![This image has an empty alt attribute; its file name is image-39.png](https://dailypost.in/wp-content/uploads/2021/10/image-39.png)