ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਰਿਸ਼ੀਕੇਸ਼-ਬਦਰੀਨਾਥ ਹਾਈਵੇ ‘ਤੇ ਇੱਕ ਕਾਰ ਦੇ 250 ਮੀਟਰ ਖੱਡ ‘ਚ ਡਿੱਗਣ ਨਾਲ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਤੇ ਬਹੁਤ ਮੁਸ਼ੱਕਤ ਦੇ ਬਾਅਦ ਲਾਸ਼ਾਂ ਨੂੰ ਖੱਡ ਤੋਂ ਬਾਹਰ ਕੱਢਿਆ ਹੈ। ਇਹ ਹਾਦਸਾ ਰਿਸ਼ੀਕੇਸ਼-ਬਦਰੀਨਾਥ ਹਾਈਵੇ ‘ਤੇ ਤੋਤਾਘਾਟੀ ਕੋਲ ਹੋਇਆ ਹੈ ਜਦੋਂ ਕਿ ਸਾਰੇ ਮ੍ਰਿਤਕ ਚਮੋਲੀ ਜ਼ਿਲ੍ਹੇ ਦੇ ਬਾਕ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਕਾਰ ‘ਚ ਤਿੰਨ ਔਰਤਾਂ ਤੇ ਦੋ ਪੁਰਸ਼ ਸਵਾਰ ਸਨ ਜੋ ਕਿ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਵਿਆਹ ਦੀ ਖਰੀਦਦਾਰੀ ਕਰਕੇ ਆਪਣੇ ਘਰ ਪਰਤ ਰਹੇ ਸਨ।
ਅੱਜ ਸਵੇਰੇ ਟਿਹਰੀ ਗੜ੍ਹਵਾਲ ਪੁਲਿਸ ਨੂੰ ਸੂਚਨਾ ਮਿਲੀ ਕਿ ਕੌੜੀਆਲਾ ਨੇੜੇ ਲਗਭਗ 5 ਕਿਲੋਮੀਟਰ ਅੱਗੇ ਬਛੇਲੀਖਾਲ ਕੋਲ ਇੱਕ ਕਾਰ ਖੱਡ ਵਿਚ ਡਿੱਗ ਗਈ ਹੈ। ਇਸ ਤੋਂ ਬਾਅਦ ਪੁਲਿਸ ਸਣੇ ਬਿਆਸੀ ਵਿਚ ਤਾਇਨਾਤ ਐੱਸਡੀਆਰਐੱਫ ਦੀ ਟੀਮ ਨੂੰ ਘਟਨਾ ਵਾਲੀ ਥਾਂ ਰਵਾਨਾ ਕੀਤਾ ਗਿਆ।
ਜਾਣਕਾਰੀ ਮੁਤਾਬਕ ਸਾਰੇ ਮ੍ਰਿਤਕ ਚਮੋਲੀ ਜ਼ਿਲ੍ਹੇ ਦੇ ਬਾਕ ਪਿੰਡ ਦੇ ਰਹਿਣ ਵਾਲੇ ਹਨ ਜੋ ਕਿ ਵਿਆਹ ਦੀ ਖਰੀਦਦਾਰੀ ਕਰਕੇ ਵਾਪਸ ਪਿੰਡ ਜਾ ਰਹੇ ਸਨ। ਇਸੇ ਦਰਮਿਆਨ ਰਿਸ਼ੀਕੇਸ਼ ਬਦਰੀਨਾਥ ਹਾਈਵੇ ‘ਤੇ ਤੋਤਾਘਾਟੀ ਦੇ ਕੋਲ ਕਾਰ ਬੇਕਾਬੂ ਹੋ ਗਈ ਤੇ ਖੱਡ ‘ਚ ਜਾ ਡਿੱਗੀ। ਇਸ ਹਾਦਸੇ ਵਿਚ ਪ੍ਰਤਾਪ ਸਿੰਘ (40), ਭਾਗੀਰਥੀ ਦੇਵੀ (36), ਪਿੰਕੀ (25), ਵਿਜੇ (15) ਤੇ ਮੰਜੂ (12) ਦੀ ਦਰਦਨਾਕ ਮੌਤ ਹੋਈ ਹੈ। ਇਸ ‘ਚ ਪਿੰਕੀ ਦੀ ਇਸੇ 12 ਮਈ ਨੂੰ ਵਿਆਹ ਹੋਣਾ ਸੀ। ਐੱਸਆਰਡੀਐੱਫ ਨੇ ਦੱਸਿਆ ਕਿ ਹਾਦਸੇ ਦੀ ਸ਼ਿਕਾਰ ਕਾਰ ਦਿੱਲੀ ਨੰਬਰ ਦੀ ਹੈ।
ਵੀਡੀਓ ਲਈ ਕਲਿੱਕ ਕਰੋ -: