ਪੰਜ ਸਾਲ ਦਾ ਮਾਸੂਮ ਨਮਨ ਰਾਜਵਾੜੇ ਵੀ ਹੁਣ ਪੁਲਿਸ ਵਿਭਾਗ ਵਿਚ ਆ ਗਿਆ ਹੈ। ਅਚਾਨਕ ਪਿਤਾ ਦੇ ਦੇਹਾਂਤ ਦੇ ਬਾਅਦ ਨਮਨ ਨੂੰ ਚਾਈਲਡ ਕਾਂਸਟੇਬਲ ਦੀ ਨੌਕਰੀ ਦਿੱਤੀ ਗਈ ਹੈ। ਸਰਗੁਜਾ ਪੁਲਿਸ ਸੁਪਰਡੈਂਟ ਭਾਵਨਾ ਗੁਪਤਾ ਨੇ ਨਮਨ ਨਾਲ ਗੱਲਬਾਤ ਕੀਤੀ। ਉਸ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਸਰਗੁਜਾ ਪੁਲਿਸ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ। ਤੁਹਾਡੀਆਂ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਦਾ ਸਾਥ ਹਮੇਸ਼ਾ ਮਿਲੇਗਾ।
ਮਿਲੀ ਜਾਣਕਾਰੀ ਮੁਤਾਬਕ ਰਾਜ ਕੁਮਾਰ ਰਾਜਵਾੜੇ ਸਰਗੁਜਾ ਪੁਲਿਸ ਵਿਚ ਕਾਂਸਟੇਬਲ ਦੇ ਅਹੁਦੇ ‘ਤੇ ਤਾਇਨਾਤ ਸੀ। ਉੁਨ੍ਹਾਂ ਦਾ ਅਚਾਨਕ ਦੇਹਾਂਤ ਹੋ ਗਿਆ। ਸਰਗੁਜਾ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਸਾਰੀਆਂ ਸਹੂਲਤਾਂ ਉਪਲਬਧ ਕਰਾਉਣ ਦਾ ਨਿਰਦੇਸ਼ ਦਿੱਤਾ ਸੀ। ਐੱਸਪੀ ਦੇ ਨਿਰਦੇਸ਼ ‘ਤੇ ਸਵ. ਕਾਂਸਟੇਬਲ ਦੇ 5 ਸਾਲਾ ਪੁੱਤਰ ਨਮਨ ਰਾਜਵਾੜੇ ਨੂੰ ਚਾਈਲਡ ਕਾਂਸਟੇਬਲ ਦੇ ਅਹੁਦੇ ‘ਤੇ ਤਰਸ ਦੇ ਆਧਾਰ ‘ਤੇ ਨਿਯੁਕਤੀ ਕੀਤੀ ਗਈ।
ਪੁਲਿਸ ਸੁਪਰਡੈਂਟ ਦਫ਼ਤਰ ਵਿਖੇ ਪੁਲਿਸ ਸੁਪਰਡੈਂਟ ਭਾਵਨਾ ਗੁਪਤਾ ਨੇ ਮਾਸੂਮ ਨਮਨ ਰਜਵਾੜੇ ਨੂੰ ਚਾਈਲਡ ਕਾਂਸਟੇਬਲ ਦੇ ਅਹੁਦੇ ਲਈ ਨਿਯੁਕਤੀ ਦੇ ਹੁਕਮ ਦਿੱਤੇ ਇਸ ਦੌਰਾਨ ਪੁਲਿਸ ਸੁਪਰਡੈਂਟ ਨੇ ਅਬੋਧ ਨਮਨ ਨਾਲ ਨੇੜਤਾ ਨਾਲ ਗੱਲਬਾਤ ਕੀਤੀ | ਉਹ ਆਪਣੇ ਰਿਸ਼ਤੇਦਾਰਾਂ ਨਾਲ ਐਸ.ਪੀ.ਦਫ਼ਤਰ ਪਹੁੰਚਿਆ ਸੀ। SP ਨੇ ਮੁੰਡੇ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ ਕਿ ਹੁਣ ਤੂੰ ਵੀ ਪੁਲਿਸ ਵਾਲਾ ਬਣ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਬਹਾਲ ਹੋਈ ਇੰਟਰਨੈੱਟ ਸੇਵਾ, ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਰੱਖੀ ਜਾਵੇਗੀ ਨਜ਼ਰ
ਰਿਸ਼ਤੇਦਾਰਾਂ ਨੇ ਵੀ ਐਸਪੀ ਦੇ ਸੁਹਿਰਦ ਵਿਵਹਾਰ ਅਤੇ ਤਰਸਯੋਗ ਨਿਯੁਕਤੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਪੁਲਿਸ ਸੁਪਰਡੈਂਟ ਨੇ ਸਵ. ਕਾਂਸਟੇਬਲ ਰਾਜਕੁਮਾਰ ਰਾਜਵਾੜੇ ਦੇ ਅਚਾਨਕ ਦਿਹਾਂਤ ‘ਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਪਰਿਵਾਰ ਨੂੰ ਸਰਗੁਜਾ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਲੋੜ ਪੈਣ ‘ਤੇ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ, ਤਰਸ ਦੇ ਆਧਾਰ ‘ਤੇ ਨਿਯੁਕਤੀ ਦੇ ਹੁਕਮ ਜਾਰੀ ਹੋਣ ‘ਤੇ ਪਰਿਵਾਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਰਗੁਜਾ ਪੁਲਿਸ ਵੱਲੋਂ ਪੂਰੀ ਕਾਰਵਾਈ ਜਲਦੀ ਕਰਕੇ ਨਿਯੁਕਤੀ ਪੱਤਰ ਦੇਣ ਲਈ ਧੰਨਵਾਦ ਕੀਤਾ |
ਵੀਡੀਓ ਲਈ ਕਲਿੱਕ ਕਰੋ -: