ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੇ ਤਾਬੂਤ ਨੂੰ ਬੁੱਧਵਾਰ ਨੂੰ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਹਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਜਾ ਸਕਦੇ ਹਨ। ਤਾਬੂਤ ਦੇ ਨਾਲ ਉਨ੍ਹਾਂ ਦੇ ਪੁੱਤਰ ਸਮਰਾਟ ਚਾਰਲਸ III, ਪ੍ਰਿੰਸ ਵਿਲੀਅਮ ਅਤੇ ਹੈਰੀ ਵੀ ਸਨ। ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਭਾਰਤ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਵਿੱਚ ਸ਼ਿਰਕਤ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਣੀ ਦੇ ਅੰਤਿਮ ਸੰਸਕਾਰ ‘ਚ ਲਗਭਗ 500 ਦੇਸ਼ ਦੇ ਮੁਖੀ ਸ਼ਾਮਲ ਹੋਣਗੇ। ਕੁਝ ਦੇਸ਼ਾਂ ਦੀ ਰਾਣੀ ਅਤੇ ਰਾਜਾ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਆਪਣੀ ਪਤਨੀ ਦੇ ਨਾਲ ਬੈਲਜੀਅਮ, ਸਵੀਡਨ, ਨੀਦਰਲੈਂਡ ਅਤੇ ਸਪੇਨ ਦੇ ਰਾਜੇ ਅਤੇ ਰਾਣੀਆਂ ਸ਼ਾਮਲ ਹੋਣਗੇ। ਫਰਾਂਸ, ਬ੍ਰਾਜ਼ੀਲ, ਨਿਊਜ਼ੀਲੈਂਡ, ਸ਼੍ਰੀਲੰਕਾ, ਤੁਰਕੀ ਆਦਿ ਦੇਸ਼ਾਂ ਦੇ ਮੁਖੀ ਵੀ ਪਹੁੰਚਣਗੇ, ਜਦਕਿ ਰੂਸ, ਬੇਲਾਰੂਸ, ਮਿਆਂਮਾਰ, ਈਰਾਨ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸੱਦਾ ਨਹੀਂ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਚੀਨ ਨੂੰ ਬੁਲਾਉਣ ‘ਤੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਹਾਲ ਹੀ ਦੇ ਦਿਨਾਂ ‘ਚ ਬ੍ਰਿਟੇਨ ਨੇ ਬੀਜਿੰਗ ਖਿਲਾਫ ਬਹੁਤ ਸਖਤ ਰੁਖ ਅਪਣਾਇਆ ਹੈ। ਵਪਾਰ ਅਤੇ ਜਾਸੂਸੀ ਤੋਂ ਇਲਾਵਾ ਕਈ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਹੈ।
ਸੱਦਾ ਪੱਤਰ ਸਿਰਫ਼ ਰਾਸ਼ਟਰਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਹੀ ਭੇਜੇ ਗਏ ਹਨ। ਨਵੇਂ ਕਿੰਗ ਚਾਰਲਸ ਐਤਵਾਰ ਸ਼ਾਮ ਨੂੰ ਬਕਿੰਘਮ ਪੈਲੇਸ ਵਿਖੇ ਨਵੇਂ ਰਾਸ਼ਟਰ ਮੁਖੀਆਂ ਲਈ ਡਿਨਰ ਬੁਲਾ ਰਹੇ ਹਨ। ਰਾਸ਼ਟਰਾਂ ਦੇ ਪ੍ਰਧਾਨਾਂ ਨੂੰ ਕਮਰਸ਼ੀਅਲ ਫਲਾਈਟ ਰਾਹੀਂ ਆਉਣ ਲਈ ਕਿਹਾ ਗਿਆ ਹੈ। ਅੰਤਿਮ ਸੰਸਕਾਰ ਲਈ ਨਿੱਜੀ ਕਾਰ ਦੀ ਬਜਾਏ ਬੱਸ ਰਾਹੀਂ ਜਾਣਾ ਪਵੇਗਾ।
ਯੂਕੇ ਵਿੱਚ 57 ਸਾਲਾਂ ਵਿੱਚ ਪਹਿਲਾ ਰਾਜਕੀ ਅੰਤਿਮ ਸੰਸਕਾਰ ਹੈ। ਇਸ ਤੋਂ ਪਹਿਲਾਂ 1965 ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਸਸਕਾਰ ਕੀਤਾ ਗਿਆ ਸੀ। ਮਹਾਰਾਣੀ ਆਪਣੇ ਰਾਜ ਦੌਰਾਨ 15 ਦੇਸ਼ਾਂ ਦੇ ਰਾਜ ਮੁਖੀ ਸਨ। ਮਹਾਰਾਣੀ ਐਲਿਜ਼ਾਬੈਥ ਦਾ 8 ਸਤੰਬਰ, 2022 ਨੂੰ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਾਰਲਸ ਕਿੰਗ ਬਣੇ।
ਇਹ ਵੀ ਪੜ੍ਹੋ : ਰਿਸ਼ਵਤਖੋਰਾਂ ‘ਤੇ ਸ਼ਿਕੰਜਾ, ਬਟਾਲਾ ‘ਚ ਮਾਲ ਪਟਵਾਰੀ, ਮਾਨਸਾ ‘ਚ ਰਜਿਸਟਰੀ ਕਲਰਕ ਤੇ ਚੌਂਕੀਦਾਰ ਕਾਬੂ
ਮਹਾਰਾਣੀ ਐਲਿਜ਼ਾਬੈਥ ਦਾ ਅੰਤਿਮ ਸੰਸਕਾਰ ਲੰਡਨ ਦੇ ਵੈਸਟਮਿੰਸਟਰ ਐਬੇ ਚਰਚ ਵਿੱਚ ਹੋਵੇਗਾ। ਮਹਾਰਾਣੀ ਦੀ ਦੇਹ 13 ਸਤੰਬਰ ਨੂੰ ਸਕਾਟਲੈਂਡ ਤੋਂ ਲੰਦਨ ਪਹੁੰਚੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਕਿੰਘਮ ਪੈਲੇਸ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਹੁਣ ਮਹਾਰਾਣੀ ਦਾ ਤਾਬੂਤ ਵੈਸਟਮਿੰਸਟਰ ਐਬੇ ਵਿੱਚ ਚਾਰ ਦਿਨਾਂ ਲਈ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਸਤੰਬਰ ਨੂੰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: