ਨਵੇਂ ਸਾਲ ਤੋਂ ਤੁਹਾਡੇ ਜੀਵਨ ਨਾਲ ਜੁੜੇ ਕੁਝ ਨਿਯਮਾਂ ਵਿਚ ਤਬਦੀਲੀ ਆ ਜਾਵੇਗੀ। ਇਨ੍ਹਾਂ ਨਿਯਮਾਂ ‘ਚ ਬੈਂਕਾਂ ਤੋਂ ਪੈਸੇ ਕਢਵਾਉਣ ਤੋਂ ਲੈ ਕੇ ਜਮ੍ਹਾ ਕਰਨਾ, ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ ਹਨ। ਜੀਐੱਸਟੀ ਕਾਨੂੰਨ ਵਿਚ ਵੀ ਤਬਦੀਲੀ ਆ ਜਾਵੇਗੀ। ਇਹ ਬਦਲਾਅ 1 ਜਨਵਰੀ 2022 ਤੋਂ ਲਾਗੂ ਹੋਣਗੇ। ਪੜ੍ਹੋ ਇਨ੍ਹਾਂ ਬਦਲੇ ਨਿਯਮਾਂ ਬਾਰੇ
ATM ਤੋਂ ਪੈਸੇ ਕਢਵਾਉਣਾ ਹੋਵੇਗਾ ਮਹਿੰਗਾ
1 ਜਨਵਰੀ ਤੋਂ ਗਾਹਕਾਂ ਨੂੰ ਫ੍ਰੀ ATM ਟ੍ਰਾਂਜੈਕਸ਼ਨ ਲਿਮਟ ਪਾਰ ਕਰਨ ‘ਤੇ ਜ਼ਿਆਦਾ ਚਾਰਜ ਦੇਣਾ ਹੋਵੇਗਾ। ਜੂਨ ਵਿਚ RBI ਨੇ ਬੈਂਕਾਂ ਨੂੰ 1 ਜਨਵਰੀ 2022 ਤੋਂ ਏਟੀਐੱਮ ਵਿੱਚੋਂ ਮੁਫਤ ਮਹੀਨਾਵਾਰ ਪੈਸਾ ਕਢਵਾਉਣ ‘ਤੇ ਇਕ ਲਿਮਟ ਤੋਂ ਬਾਅਦ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਹਰ ਇੱਕ ਬੈਂਕ ਹਰ ਮਹੀਨੇ ਕੈਸ਼ ਅਤੇ ਨਾਨ-ਕੈਸ਼ ATM ਟ੍ਰਾਂਜੈਕਸ਼ਨ ਫ੍ਰੀ ਦਿੰਦਾ ਹੈ। ਹੁਣ 1 ਜਨਵਰੀ ਤੋਂ ਮੁਫਤ ਸੀਮਾ ਤੋਂ ਬਾਅਦ ਜ਼ਿਆਦਾ ਚਾਰਜ ਦੇਣਾ ਹੋਵੇਗਾ। ਫ੍ਰੀ ਲਿਮਟ ਤੋਂ ਬਾਅਦ ਪੈਸੇ ਕਢਾਉਣ ‘ਤੇ 21 ਰੁਪਏ ਚਾਰਜ ਅਤੇ GST ਦੇਣਾ ਹੋਵੇਗਾ।
15 ਤੋਂ 18 ਸਾਲ ਦੇ ਬੱਚੇ ਵੈਕਸੀਨ ਲਈ ਕਰਾ ਸਕਣਗੇ ਰਜਿਸਟ੍ਰੇਸ਼ਨ
ਦੇਸ਼ ‘ਚ 3 ਜਨਵਰੀ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ। ਇਸ ਲਈ 1 ਜਨਵਰੀ ਤੋਂ ਕੋਵਿਨ ਐਪ ‘ਤੇ ਰਜਿਸਟ੍ਰੇਸ਼ਨ ਕਰਵਾਇਆ ਜਾ ਸਕੇਗਾ। 10ਵੀਂ ਦਾ ID ਕਾਰਡ ਵੀ ਰਜਿਸਟ੍ਰੇਸ਼ਨ ਲਈ ਆਈਡੈਂਟਿਟੀ ਪਰੂਫ ਮੰਨਿਆ ਜਾਵੇਗਾ।
ਇੰਡੀਆ ਪੋਸਟ ਪੇਮੈਂਟ ਬੈਂਕ ਨੇ ਵਧਾਇਆ ਚਾਰਜ
ਇੰਡੀਆ ਪੋਸਟ ਪੇਮੈਂਟ ਬੈਂਕ ਦੇ ਅਕਾਊਂਟ ਹੋਲਡਰਸ ਨੂੰ ਨਿਰਧਾਰਤ ਲਿਮਟ ਤੋਂ ਉੱਪਰ ਕੈਸ਼ ਕੱਢਣ ਅਤੇ ਡਿਪਾਜ਼ਿਟ ਕਰਨ ਲਈ ਚਾਰਜ ਦੇਣਾ ਹੋਵੇਗਾ। ਇਹ ਨਿਯਮ 1 ਜਨਵਰੀ 2022 ਤੋਂ ਲਾਗੂ ਹੋ ਜਾਵੇਗਾ। IPPB ‘ਚ ਤਿੰਨ ਤਰ੍ਹਾਂ ਦੇ ਸੇਵਿੰਗ ਅਕਾਊਂਟਸ ਖੋਲ੍ਹੇ ਜਾ ਸਕਦੇ ਹਨ ਜਿਸ ‘ਚ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਇੰਡੀਆ ਪੋਸਟ ਪੇਮੈਂਟਸ ਬੈਂਕ ਮੁਤਾਬਕ ਬੇਸਿਕ ਸੇਵਿੰਗਸ ਅਕਾਊਂਟ ਤੋਂ ਹਰ ਮਹੀਨੇ 4 ਵਾਰ ਕੈਸ਼ ਕੱਢਣਾ ਫ੍ਰੀ ਹੈ। ਬੇਸਿਕ ਸੇਵਿੰਗ ਅਕਾਊਂਟ ਤੋਂ ਇਲਾਵਾ ਦੂਜੇ ਸੇਵਿੰਗ ਅਕਾਊਂਟ ਤੇ ਕਰੰਟ ਅਕਾਊਂਟ ‘ਚ 10 ਹਜ਼ਾਰ ਰੁਪਏ ਤੱਕ ਜਮ੍ਹਾ ਕਰਨ ‘ਤੇ ਕੋਈ ਫੀਸ ਨਹੀਂ ਦੇਣੀ ਹੋਵੇਗੀ। 10 ਹਜ਼ਾਰ ਤੋਂ ਬਾਅਦ 0.50 ਫੀਸਦੀ ਫੀਸ ਲਗਾਈ ਜਾਵੇਗੀ ਜੋ ਘੱਟੋ-ਘੱਟ 25 ਰੁਪਏ ਪ੍ਰਤੀ ਲੈਣ-ਦੇਣ ਹੋਵੇਗੀ। ਬਚਤ ਤੇ ਚਾਲੂ ਖਾਤਿਆਂ ‘ਚ ਹਰ ਮਹੀਨੇ 25 ਹਜ਼ਾਰ ਰੁਪਏ ਤੱਕ ਦੀ ਨਕਦ ਨਿਕਾਸੀ ਮੁਫਤ ਹੋਵੇਗੀ ਤੇ ਇਸ ਤੋਂ ਬਾਅਦ ਹਰ ਟ੍ਰਾਂਜੈਕਸ਼ਨ ‘ਤੇ 0.50 ਫੀਸਦੀ ਚਾਰਜ ਦੇਣਾ ਹੋਵੇਗਾ।
ਅਮੇਜਨ ਪ੍ਰਾਈਮ ‘ਤੇ ਦੇਖ ਸਕੋਗੇ ਲਾਈਵ ਕ੍ਰਿਕਟ ਮੈਚ
ਅਮੇਜਨ ਦੇ OTT ਪਲੇਟਫਾਰਮ ਪ੍ਰਾਈਮ ਵੀਡੀਓ ‘ਤੇ ਹੁਣ ਲਾਈਵ ਕ੍ਰਿਕਟ ਮੈਚ ਵੀ ਦੇਖ ਸਕੋਗੇ। ਅਮੇਜਨ ਪ੍ਰਾਈਮ ਵੀਡੀਓ ਅਗਲੇ ਸਾਲ 1 ਜਨਵਰੀ ਤੋਂ ਨਿਊਜ਼ੀਲੈਂਡ ਤੇ ਬੰਗਲਾਦੇਸ਼ ਵਿਚ ਟੈਸਟ ਸੀਰੀਜ ਨਾਲ ਲਾਈਵ ਕ੍ਰਿਕਟ ਸਟ੍ਰੀਮਿੰਗ ਪਲੇਅ ‘ਚ ਐਂਟਰੀ ਕਰ ਰਿਹਾ ਹੈ।
ਗੱਡੀ ਖਰੀਦਣਾ ਹੋ ਜਾਵੇਗਾ ਮਹਿੰਗਾ
ਨਵੇਂ ਸਾਲ ‘ਚ ਮਾਰੂਤੀ ਸੂਜ਼ੂਕੀ, ਰੇਨੋ, ਹੋਂਡਾ, ਟੋਇਟਾ ਤੇ ਸਕੋਡਾ ਸਣੇ ਲਗਭਗ ਸਾਰੀਆਂ ਕਾਰ ਕੰਪਨੀਆਂ ਦੀ ਕਾਰ ਖਰੀਦਣ ਲਈ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਹੋਵੇਗੀ। ਟਾਟਾ ਮੋਟਰਸ 1 ਜਨਵਰੀ 2022 ਤੋਂ ਕਮਰਸ਼ੀਅਲ ਵ੍ਹੀਕਲ ਦੀਆਂ ਕੀਮਤਾਂ ‘ਚ 2.5 ਫੀਸਦੀ ਦਾ ਵਾਧਾ ਕਰੇਗੀ।
LPG ਰਸੋਈ ਗੈਸ ਸਿਲੰਡਰ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਖ ਨੂੰ ਰਸੋਈ ਗੈਸ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਇਸ ਵਾਰ ਦੇਖਣਾ ਹੋਵੇਗਾ ਕਿ 1 ਜਨਵਰੀ 2022 ਨੂੰ ਨਵੇਂ ਸਾਲ ਦੇ ਦਿਨ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਹੁੰਦਾ ਹੈ ਜਾਂ ਰਾਹਤ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: