ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਕਸਕਾਂ ਖਿਲਾਫ ਮੁਹਿੰਮ ਚਲਾ ਕੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਤੋਂ 158 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੇ ਬਾਅਦ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਐਕਟ ਵਿਚ ਕੇਸ ਦਰਜ ਕਰ ਲਿਆ ਹੈ।
ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਨੇ ਹੈਰੋਇਨ ਤਸਕਰੀ ਦੇ 2 ਮਾਮਲੇ ਦਰਜ ਕੀਤੇ ਜਿਸ ਵਿਚ ਇਕ ਮੁਲਜ਼ਮ ਸੰਜੂ ਵਾਸੀ ਬਗਦਾਦੀ ਗੇਟ ਨੂੰ 25 ਗ੍ਰਾਮ ਹੈਰੋਇਨ ਤੇ ਦੂਜਾ ਸੂਰਜ ਵਾਸੀ ਫਿਰੋਜ਼ਪੁਰ ਨੂੰ 20 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਭਾਰਤ ਦੇ ਸਭ ਤੋਂ ਚੰਗੇ ਪਿੰਡ ਦਾ ਐਵਾਰਡ ਹਾਸਲ ਕਰਨ ਵਾਲੇ ਪਿੰਡ ਨੂਰਪੁਰ ਸੇਠਾਂ ਵਾਸੀ ਚਮਕੌਰ ਸਿੰਘ ਕੋਲ ਫਿਰੋਜ਼ਪੁਰ ਸਦਰ ਥਾਣਾ ਪੁਲਿਸ ਨੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਯੂਪੀ ‘ਚ ਦਰਦਨਾਕ ਹਾਦਸਾ, ਅੱਗ ਲੱਗਣ ਨਾਲ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌ.ਤ, ਮ੍ਰਿਤਕਾਂ ‘ਚ 4 ਬੱਚੇ ਵੀ
ਥਾਣਾ ਕੁਲਗੜ੍ਹੀ ਪੁਲਿਸ ਨੇ ਪਿੰਡ ਚੋਟੀਆ ਕਲਾਂ ਵਾਸੀ ਸੁਖਚੈਨ ਗਿੱਲ ਨੂੰ 23 ਗ੍ਰਾਮ ਹੈਰੋਇਨ ਤੇ ਇਕ ਮੋਟਰਸਾਈਕਲ ਜਦੋਂ ਕਿ ਥਾਣਾ ਘਲਖੁਰਦ ਪੁਲਿਸ ਨੇ ਪਿੰਡ ਚੋਟੀਆ ਕਲਾਂ ਵਾਸੀ ਸਤਨਾਮ ਸਿੰਘ ਨੂੰ 15 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਸਦਰ ਜ਼ੀਰਾ ਪੁਲਿਸ ਨੇ ਪਿੰਡ ਹਰਦਸਾ ਵਾਸੀ ਗੁਰਜੀਤ ਸਿੰਘ ਨੂੰ 55 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ। ਪੁਲਿਸ ਨੇ ਸਾਰੇ ਮੁਲਜ਼ਮਾਂ ਵਿਰੁੱਧ NDPS ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: