ਭਾਰਤ ਵਿਚ ਆਧੁਨਿਕਤਾ ਦੀ ਚਕਾਚੌਂਧ ਵਿਚ ਸਾਂਝੇ ਪਰਿਵਾਰ ਟੁੱਟ ਰਹੇ ਹਨ ਪਰ ਇਨ੍ਹਾਂ ਸਾਰਿਆਂ ਵਿਚ ਰਾਜਸਥਾਨ ਵਿਚ ਇਕ ਅਜਿਹਾ ਪਰਿਵਾਰ ਵੀ ਹੈ ਜਿਸ ਦੀਆਂ 6 ਪੀੜ੍ਹੀਆਂ ਇਕੱਠੀਆਂ ਰਹਿ ਰਹੀਆਂ ਹਨ। ਇਹ ਪਰਿਵਾਰ ਆਪਣੀ ਏਕਤਾ ਕਾਰਨ ਸਾਰਿਆਂ ਦਾ ਧਿਆਨ ਖਿੱਚਦਾ ਹੈ। ਰਾਜਸਥਾਨ ਵਿਚ ਇਹ ਪਰਿਵਾਰ ਅਜਮੇਰ ਜ਼ਿਲ੍ਹੇ ਦੇ ਰਾਮਸਰ ਪਿੰਡ ਵਿਚ ਇਕ ਹੀ ਛੱਤ ਹੇਠਾਂ ਰਹਿੰਦਾ ਹੈ।
ਇਹ ਪਰਿਵਾਰ ਲਗਭਗ 6 ਪੀੜ੍ਹੀਆਂ ਪਹਿਲਾਂ ਪਰਿਵਾਰ ਰਾਮਸਰ ਪਿੰਡ ਰਾਮਸਰ ਆਇਆ ਸੀ। ਪਰਿਵਾਰ ਦੇ ਬਜ਼ੁਰਗ ਬਿਰਦੀਚੰਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸੁਲਤਾਨ ਨੇ ਉਨ੍ਹਾਂ ਨੂੰ ਪਰਿਵਾਰ ਵਿਚ ਹਮੇਸ਼ਾ ਇਕਜੁੱਟ ਰਹਿਣ ਦੀ ਨਸੀਹਤ ਦਿੱਤੀ ਸੀ। ਨਤੀਜਾ ਅੱਜ ਪੂਰਾ ਪਰਿਵਾਰ ਇਕ ਹੀ ਛੱਤ ਹੇਠਾਂ ਰਹਿ ਰਿਹਾ ਹੈ। ਸੁਭਾਵਕ ਤੌਰ ‘ਤੇ ਇੰਨੇ ਵੱਡੇ ਪਰਿਵਾਰ ਨੂੰ ਇਕੱਠੇ ਰਹਿਣ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਹਨ ਪਰ ਉਨ੍ਹਾਂ ਦਾ ਇਹ ਪਰਿਵਾਰ ਬਾਖੂਬੀ ਸਾਹਮਣਾ ਕਰਨਾ ਹੈ ਤੇ ਸਾਰੇ ਰਿਸ਼ਤਿਆਂ ਨੂੰ ਨਿਭਾਉਂਦਾ ਹੈ।
ਇੰਨੇ ਵੱਡੇ ਪਰਿਵਾਰ ਨੂੰ ਇਕੱਠੇ ਰੱਖਣ ਲਈ ਪਰਿਵਾਰ ਨੂੰ ਕਈ ਤਰ੍ਹਾਂ ਦੇ ਇੰਤਜ਼ਾਮ ਕਰਨੇ ਪੈਂਦੇ ਹਨ। ਪਰਿਵਾਰ 500 ਵਿੱਘੇ ਜ਼ਮੀਨ ‘ਤੇ ਖੇਤੀ ਕਰਦੇ ਹਨ ਤਾਂ ਕਿ ਅਨਾਜ ਤੇ ਸਬਜ਼ੀਆਂ ਦੇ ਨਾਲ ਹੀ ਆਰਥਿਕ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਇਸ ਪਰਿਵਾਰ ਦਾ ਖਾਣਾ ਇਕ ਦੋ ਨਹੀਂ ਸਗੋਂ ਪੂਰੇ 13 ਚੁੱਲ੍ਹਿਆਂ ‘ਤੇ ਬਣਾਇਆ ਜਾਂਦਾ ਹੈ। ਬਿਰਦੀਚੰਦ ਦੱਸਦੇ ਹਨ ਕਿ ਪਰਿਵਾਰ ਦੀਆਂ ਔਰਤਾਂ ਤੜਕੇ 4 ਵਜੇ ਤੋਂ ਖਾਣਾ ਬਣਾਉਣ ਦਾ ਕਮ ਸ਼ੁਰੂ ਕਰ ਦਿੰਦੀਆਂ ਹਨ। ਦੋ ਚੁੱਲ੍ਹਿਆਂ ‘ਤੇ ਇਕ ਸਮੇਂ ਲਈ 25 ਕਿਲੋ ਸਬਜ਼ੀ ਬਣਾਈ ਜਾਂਦੀ ਹੈ। ਸਾਰੇ ਕੰਮ ਆਰਾਮ ਨਾਲ ਹੋਣ ਇਸ ਲਈ ਕੰਮ ਵੰਡੇ ਹੋਏ ਹਨ। ਇਸ ਨਾਲ ਪਰਿਵਾਰ ਵਿਚ ਕਦੇ ਤਕਰਾਰ ਦੀ ਸਥਿਤੀ ਨਹੀਂ ਹੁੰਦੀ ਹੈ।
ਦੂਜੇ ਪਾਸੇ 11 ਹੋਰ ਚੁੱਲ੍ਹਿਆਂ ‘ਤੇ ਰੋਟੀਆਂ ਸੇਕੀਆਂ ਜਾਂਦੀਆਂ ਹਨ। ਪੂਰੇ ਪਰਿਵਾਰ ਲਈ ਇਕ ਸਮੇਂ ਲਈ 25 ਕਿਲੋ ਆਟੇ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਹਨ। ਖਾਣਾ ਬਣਾਉਣ ਦਾ ਕੰਮ ਪਰਿਵਾਰ ਦੀਆਂ ਔਰਤਾਂ ਮਿਲ ਜੁਲ ਕੇ ਕਰਦੀਆਂ ਹਨ। ਪਰਿਵਾਰ ਦੀ ਮਹਿਲਾ ਮਗਨੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਸਾਰੀਆਂ ਬਜ਼ੁਰਗ ਔਰਤਾਂ ਸਵੇਰੇ-ਸ਼ਾਮ ਭੋਜਨ ਤਿਆਰ ਕਰਦੀਆਂ ਹਨ। ਪਰਿਵਾਰ ਦੀਆਂ ਨੂੰਹਾਂ ਤੇ ਧੀਆਂ ਖੇਤੀਬਾੜੀ ਤੇ ਗਾਂ-ਮੱਝਾਂ ਦਾ ਦੁੱਧ ਕੱਢਣ ਦਾ ਕੰਮ ਕਰਦੀਆਂ ਹਨ।
ਇਹ ਪਰਿਵਾਰ ਪਸ਼ੂ ਪਾਲਣ ਨੂੰ ਵੀ ਆਪਣੀ ਆਮਦਨ ਦਾ ਸਾਧਨ ਬਣਾ ਚੁੱਕਾ ਹੈ। ਪਰਿਵਾਰ ਕੋਲ 100 ਗਾਵਾਂ ਹਨ। ਇਸ ਤੋਂ ਮਿਲਣ ਵਾਲਾ ਦੁੱਧ ਪਰਿਵਾਰ ਦੇ ਨਾਲ ਵਿਕਰੀ ਲਈ ਵੀ ਉਪਲਬਧ ਹੈ। ਇਸ ਦੇ ਨਾਲ ਹੀ ਇਹ ਪਰਿਵਾਰ ਹੁਣ ਮੁਰਗੀ ਪਾਲਣ ਦੇ ਕੰਮ ਵਿਚ ਵੀ ਜੁੱਟ ਚੁੱਕਾ ਹੈ। ਸਾਲ 2016 ਵਿਚ ਇਸ ਪਰਿਵਾਰ ਦੀ ਨੂੰਹ ਜਦੋਂ ਸਰਪੰਚ ਬਣੀ ਤਾਂ ਉਨ੍ਹਾਂ ਨੇ ਪਿੰਡ ਦੇ ਵਿਕਾ ਲੀ ਕਈ ਕੰਮ ਕੀਤਾ। ਪਿੰਡ ਦੀਆਂ ਸੜਕਾ ‘ਤੇ ਸਰਪੰਚ ਨੇ ਸਟ੍ਰੀਟ ਲਾਈਟਾਂ ਲਗਵਾਈਆਂ। ਇਸ ਨਾਲ ਪਿੰਡ ਵਿਚ ਰੌਸ਼ਨੀ ਹੋਈ ਤੇ ਪਿੰਡ ਵਾਲੇ ਆਪਣੇ ਆਪ ਨੂੰ ਰਾਤ ਦੇ ਸਮੇਂ ਸੁਰੱਖਿਅਤ ਮਹਿਸੂਸ ਕਰਨ ਲੱਗੇ।
ਵੀਡੀਓ ਲਈ ਕਲਿੱਕ ਕਰੋ -: