ਫਿਰੋਜ਼ਪੁਰ ਵਿਚ ਬੱਸ ਡਰਾਈਵਰ ਦੇ ਅਚਾਨਕ ਬ੍ਰੇਕ ਮਾਰਨ ਨਾਲ 6 ਮਹੀਨੇ ਦੀ ਗਰਭਵਤੀ ਮਹਿਲਾ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਕਿਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਗਿਆ ਜਿਥੇ ਮਹਿਲਾ ਨੇ ਦਮ ਤੋੜ ਦਿੱਤਾ। ਮਹਿਲਾ ਦੀ ਮੌਤ ਨਾਲ ਉਸ ਦੇ ਗਰਭ ਵਿਚ ਪਲ ਰਹੇ ਬੱਚੇ ਦੀ ਵੀ ਮੌਤ ਹੋ ਗਈ। ਨੂੰਹ ਦੇ ਗਰਭਵਤੀ ਹੋਣ ‘ਤੇ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।
ਥਾਣਾ ਕੁਲਗੜ੍ਹੀ ਵਿਚ 25 ਸਾਲਾ ਮ੍ਰਿਤਕ ਸਿਮਰਨਜੀਤ ਕੌਰ ਦੇ ਸਹੁਰਾ ਸਾਧੂ ਸਿੰਘ ਵਾਸੀ ਪਿੰਡ ਡੋਡ ਜ਼ਿਲ੍ਹਾ ਫਰੀਦਕੋਟ ਨੇ ਸ਼ਿਕਾਇਤ ਦਿੱਤੀ ਜਿਸ ਵਿਚ ਉਸ ਨੇ ਦੱਸਿਆ ਕਿ 28 ਮਈ ਦੀ ਸਵੇਰ ਪਰਿਵਾਰ ਨਾਲ ਅੰਮ੍ਰਿਤਸਰ ਮੱਥਾ ਟੇਕਣ ਲਈ ਘਰ ਤੋਂ ਨਿਕਲੇ ਸਨ। ਉਹ ਸਰਬਜੀਤ ਕੰਪਨੀ ਦੀ ਬੱਸ ਵਿਚ ਬੈਠ ਕੇ ਅੰਮ੍ਰਿਤਸਰ ਜਾ ਰਹੇ ਸਨ। ਸਵੇਰੇ 10.30 ਵਜੇ ਬੱਸ ਕੁਲਗੜ੍ਹੀ ਕੋਲ ਪਹੁੰਚੀ। ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ।
ਇਸ ਦੌਰਾਨ ਬੱਸ ਅੱਗੇ ਟਰੈਕਟਰ ਟਰਾਲੀ ਆ ਗਈ ਤੇ ਡਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਜਿਸ ਨਾਲ ਬੱਸ ਦੇ ਅੰਦਰ ਬੈਠੀ ਉਨ੍ਹਾਂ ਦੀ 6 ਮਹਨੇ ਦੀ ਗਰਭਵਤੀ ਨੂੰਹ ਸਿਮਰਨਜੀਤ ਕੌਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਲਈ ਉਹ ਮੈਡੀਕਲ ਕਾਲਜ ਲੈ ਕੇ ਪਹੁੰਚੇ ਜਿਥੇ ਇਲਾਜ ਦੇ ਤੀਜੇ ਦਿਨ ਨੂੰਹ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਚੱਲਦੀ ਕਾਰ ਦਾ ਫਟਿਆ ਟਾਇਰ, ਬੇਕਾਬੂ ਹੋ ਕੇ ਪਲਟੀ, ਇੱਕ ਪਲ ‘ਚ ਪਰਿਵਾਰ ਦੀਆਂ ਖ਼ੁਸ਼ੀਆਂ ਖ਼ਤਮ
ਕੁਲਗੜ੍ਹੀ ਥਾਣੇ ਦੇ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਬੱਸ ਡਰਾਈਵਰ ਬਲਜੀਤ ਸਿੰਘ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: