ਪੰਜਾਬ ਦੇ ਫਿਰੋਜ਼ਪੁਰ ਵਿਚ ਤਾਇਨਾਤ ਇਕ ਪੁਲਿਸ ਵਾਲੇ ਦੀ 6 ਰੁਪਏ ਵਿਚ ਕਿਸਮਤ ਬਦਲ ਗਈ। ਕੁਲਦੀਪ ਸਿੰਘ ਨਾਂ ਦੇ ਇਸ ਕਾਂਸਟੇਬਲ ਨੇ 6 ਰੁਪਏ ਦਾ ਲਾਟਰੀ ਟਿਕਟ ਖਰੀਦਿਆ ਸੀ ਜਿਸ ‘ਤੇ ਉਸ ਦਾ 1 ਕਰੋੜ ਰੁਪਏ ਕੈਸ਼ ਦਾ ਇਨਾਮ ਨਿਕਲ ਆਇਆ। ਸਾਧਾਰਨ ਤਰੀਕੇ ਨਾਲ ਜੀਵਨ ਬਸਰ ਕਰਨ ਵਾਲੇ ਕੁਲਦੀਪ ਸਿੰਘ ਦਾ ਪਰਿਵਾਰ ਬਹੁਤ ਖੁਸ਼ ਹੈ।
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਮੂਲ ਤੌਰ ‘ਤੇ ਰਾਜਸਥਾਨ ਵਿਚ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਜੌਬ ਦੀ ਵਜ੍ਹਾ ਨਾਲ ਉਹ ਕੁਲਦੀਪ ਰਾਜਸਥਾਨ ਤੋਂ ਪੰਜਾਬ ਆ ਗਿਆ। ਪਰਿਵਾਰ ਵਿਚ ਮਾਤਾ-ਪਿਤਾ ਦੇ ਇਲਾਵਾ ਉਨ੍ਹਾਂ ਦੀ ਪਤਨੀ ਤੇ 8 ਸਾਲ ਦਾ ਇਕ ਮੁੰਡਾ ਹੈ। ਕੁਲਦੀਪ ਸਿੰਘ ਦੀ ਪੋਸਟਿੰਗ ਇਸ ਸਮੇਂ ਫਿਰੋਜ਼ਪੁਰ ਜ਼ਿਲ੍ਹੇ ਵਿਚ ਹਨ। ਉਹ ਫਿਰੋਜ਼ਪੁਰ ਪੁਲਿਸ ਦੀ ਕਵਿੰਕ ਰਿਸਪਾਂਸ ਟੀਮ ਵਿਚ ਤਾਇਨਾਤ ਹੈ ਅਤੇ ਕਿਸੇ ਨਾ ਕਿਸੇ ਕੰਮ ਤੋਂ ਲੁਧਿਆਣਾ ਆਉਂਦੇ ਰਹਿੰਦੇ ਹਨ।
ਕੁਲਦੀਪ ਨੇ ਦੱਸਿਆ ਕਿ ਉਸ ਦੀ ਮਾਂ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਇਕ ਦਿਨ ਅਚਾਨਕ ਉਸ ਤੋਂ ਲਾਟਰੀ ਖਰੀਦਣ ਨੂੰ ਕਿਹਾ। ਮਾਂ ਦਾ ਕਹਿਣਾ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੇ ਵਾਰ-ਵਾਰ ਕਹਿਣ ‘ਤੇ ਉਸ ਨੇ 6 ਮਹੀਨੇ ਪਹਿਲਾਂ ਲਾਟਰੀ ਦਾ ਟਿਕਟ ਖਰੀਦਣਾ ਸ਼ੁਰੂ ਕੀਤਾ। ਤਕਰੀਬਨ 4 ਮਹੀਨੇ ਪਹਿਲਾਂ ਉਸ ਦੀ 6 ਹਜ਼ਾਰ ਰੁਪਏ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਾਰੇ ਖੁਸ਼ ਹੋਏ।
ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀਆਂ ਦੇ ਟਿਕਟ ਹੀ ਖਰੀਦਦੇ ਹਨ ਜਿਸ ਦਾ ਰੋਜ਼ ਦਿਨ ਵਿਚ ਤਿੰਨ ਵਾਰ ਡਰਾਅ ਨਿਕਲਦਾ ਹੈ। ਇਹ ਡਰਾਅ ਸਿਰਫ 8 ਵਜੇ ਦੁਪਹਿਰ 1 ਵਜੇ ਤੇ ਰਾਤ 8 ਵਜੇ ਨਿਕਲਦਾ ਹੈ। ਉਹ ਜਦੋਂ ਵੀ ਫਿਰੋਜ਼ਪੁਰ ਤੋਂ ਲੁਧਿਆਣਾ ਵਿਚ ਗਾਂਧੀ ਬ੍ਰਦਰਸ ਤੋਂ ਨਾਗਾਲੈਂਡ ਸਟੇਟ ਲਾਟਰੀ ਦੀਆਂ ਟਿਕਟਾਂ ਦੀ ਇਕ ਕਾਪੀ ਖਰੀਦੀ ਸੀ। ਡੇਢ ਸੌ ਰੁਪਏ ਦੀ ਇਸ ਕਾਪੀ ਵਿਚ ਲਾਟਰੀ ਦੇ ਕੁੱਲ 25 ਟਿਕਟਾਂ ਸਨ ਤੇ ਇਨ੍ਹਾਂ ਵਿਚੋਂ ਹਰ ਟਿਕਟ ਦੀ ਕੀਮਤ 6 ਰੁਪਏ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
2 ਅਗਸਤ ਦੀ ਸ਼ਾਮ ਨੂੰ ਕੁਲਦੀਪ ਫਿਰੋਜ਼ਪੁਰ ਵਿਚ ਡਿਊਟੀ ‘ਤੇ ਸੀ। ਉੁਸੇ ਸਮੇਂ ਉਸ ਕੋਲ ਲੁਧਿਆਣਾ ਵਿਚ ਗਾਂਦੀ ਬ੍ਰਦਰਸ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਜਦੋਂ ਦੱਸਿਆ ਕਿ ਉਸ ਦੀ ਇਕ ਕਰੋੜ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ। ਉਸ ਨੇ ਕਦੇ ਸੋਚਿਆ ਨਹੀਂ ਕਿ ਉਸ ਦੀ ਇਕ ਕਰੋੜ ਦੀ ਲਾਟਰੀ ਨਿਕਲੇਗੀ। ਗੰਗਾਨਗਰ ਸਥਿਤ ਆਪਣੇ ਘਰ ਵਿਚ ਮਾਂ ਬਲਜਿੰਦਰ ਕੌਰ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਕੁਲਦੀਪ ਨੇ ਕਿਹਾ ਕਿ ਉਹ ਲਾਟਰੀ ‘ਚ ਨਿਕਲੇ ਇਕ ਕਰੋੜ ਰੁਪਏ ਨਾਲ ਆਪਣੇ ਮੁੰਡੇ ਨੂੰ ਚੰਗੀ ਤਰ੍ਹਾਂ ਪੜ੍ਹਾਉਣਗੇ। ਨਾਲ ਹੀ ਲੋੜਵੰਦ ਬੱਚਿਆਂ ਦੀ ਮਦਦ ਕਰਨਗੇ। ਉਹ ਗੁਰੂ ਘਰ ਵਿਚ ਵੀ ਕੁਝ ਰਕਮ ਚੜ੍ਹਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।
ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਚੰਗਾ ਤੇ ਬੁਰਾ ਦੋਵੇਂ ਤਰ੍ਹਾਂ ਦਾ ਸਮਾਂ ਦੇਖਿਆ ਹੈ। ਅੱਜ ਭਗਵਾਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਖੁਸ਼ੀਆਂ ਮਨਾਉਣ ਦਾ ਦਿਨ ਦਿੱਤਾ ਹੈ। ਇਹ ਸਾਰਾ ਵਾਹਿਗੁਰੂ ਦਾ ਹੀ ਆਸ਼ੀਰਵਾਦ ਹੈ।