ਸਿੱਧੂ ਮੂਸੇਵਾਲਾ ਦੀ ਹੱਤਿਆ ਨੇ ਹਰ ਇੱਕ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਪੁਲਿਸ ‘ਤੇ ਦੋਸ਼ੀਆਂ ਨੂੰ ਫੜਨ ਦਾ ਦਬਾਅ ਹੈ ਇਸ ਲਈ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਕਈ ਲੋਕਾਂ ਤੋਂ ਪੁੱਛਗਿਛ ਹੋਈ ਹੈ ਤੇ ਕਈਆਂ ‘ਤੇ ਸ਼ੱਕ ਹੈ। ਇਸ ਦਰਮਿਆਨ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਬਠਿੰਡਾ ਤੇ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਦੋ ਗੈਂਗਸਟਰ ਮਨਪ੍ਰੀਤ ਸਿੰਘ ਤੇ ਸ਼ਰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਵੇਂ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਤੇ ਸਰਗਰਮ ਮੈਂਬਰ ਹਨ। ਇਨ੍ਹਾਂ ‘ਤੇ ਪਹਿਲਾਂ ਵੀ ਹੱਤਿਆ, ਲੁੱਟ ਤੇ ਉਗਰਾਹੀ ਦੇ ਕਈ ਮਾਮਲੇ ਦਰਜ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਤਲ ਵਿਚ ਇਸਤੇਮਾਲ ਦੋਵੇਂ ਗੱਡੀਆਂ ਬਲੈਰੋ ਤੇ ਕਰੋਲਾ ਗੱਡੀ ਸ਼ੂਟਰਸ ਨੂੰ ਇਨ੍ਹਾਂ ਦੋਵਾਂ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਨ। ਮਨਪ੍ਰੀਤ ਤੇ ਸ਼ਰਦ ਵਰਚੂਅਲ ਨੰਬਰਾਂ ਤੋਂ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਸਨ। ਹੁਣ ਪੁਲਿਸ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ।
ਸਿੱਧੂ ‘ਤੇ ਕਈ ਰਾਊਂਡ ਫਾਇਰ ਕੀਤੇ ਗਏ ਸਨ। ਡਾਕਟਰੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ 24 ਗੋਲੀਆਂ ਸਿੱਧੂ ਦੇ ਸਰੀਰ ਦੇ ਆਰ-ਪਾਰ ਹੋ ਗਈਆਂ ਸਨ। ਇੱਕ ਗੋਲੀ ਸਿੱਧੂ ਦੇ ਸਿਰ ‘ਚ ਵੀ ਲੱਗੀ ਸੀ। ਉਨ੍ਹਾਂ ਦੇ ਲੀਵਰ ਤੇ ਫੇਫੜੇ ਵਿਚ ਵੀ ਗੋਲੀਆਂ ਲੱਗੀ ਸੀ। ਜ਼ਿਆਦਾ ਖੂਨ ਵਹਿ ਜਾਣ ਕਾਰਨ ਸਿੱਧੂ ਨਹੀਂ ਬਚ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਲਾਰੈਂਸ ਬਿਸ਼ਨੋਈ ਤੋਂ ਵੀ ਪੁਲਿਸ ਪੁੱਛਗਿਛ ਕਰ ਰਹੀ ਹੈ। ਸਪੈਸ਼ਲ ਸੈੱਲ ਨੇ ਉਸ ਨੂੰ 5 ਦਿਨ ਦੀ ਕਸਟੱਡੀ ਵਿਚ ਲਿਆ ਹੈ। ਦੋਸ਼ ਹੈ ਕਿ ਲਾਰੈਂਸ ਤੇ ਗੋਲਡੀ ਬਰਾੜ ਨੇ ਮਿਲ ਕੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ ਰਚੀ ਸੀ। ਪਿਛਲੇ ਸਾਲ 7 ਅਗਸਤ 2021 ਨੂੰ ਹੋਏ ਵਿੱਕੀ ਮਿੱਡੂਖੇੜਾ ਦਾ ਮਰਡਰ ਹੋਇਆ ਸੀ। ਵਿੱਕੀ ਲਾਰੈਂਸ ਦਾ ਕਰੀਬੀ ਸੀ। ਦਵਿੰਦਰ ਬੰਬੀਹਾ ਗੈਂਸ ਨੇ ਉਸ ਦਾ ਮਰਡਰ ਕਰਵਾ ਦਿੱਤਾ ਸੀ। ਦੋਸ਼ ਹੈ ਕਿ ਮਿੱਡੂਖੇੜਾ ਹੱਤਿਆ ਕਾਂਡ ਵਿਚ ਸ਼ਾਮਲ ਸ਼ੂਟਰਾਂ ਨੂੰ ਮੂਸੇਵਾਲਾ ਨੇ ਪਨਾਹ ਦਿੱਤੀ ਸੀ ਜਿਸ ਦਾ ਬਦਲਾ ਬਿਸ਼ਨੋਈ ਗੈਂਗ ਨੇ ਲਿਆ।