ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਵਿਚ 6 ਸਾਲ ਦਾ ਬੱਚਾ ਖੇਡਦੇ ਸਮੇਂ ਬੋਰਵੈੱਲ ਵਿਚ ਡਿੱਗ ਗਿਆ। ਬੋਰਵੈੱਲ ਵਿਚ ਲਗਭਗ 60 ਫੁੱਟ ਡੂੰਘਾ ਹੈ। ਲੋਕਾਂ ਨੂੰ ਜਿਵੇਂ ਹੀ ਬੱਚੇ ਦੇ ਬੋਰਵੈੱਲ ਵਿਚ ਡਿਗਣ ਦਾ ਪਤਾ ਲੱਗਾ ਤਾਂ ਹੜਕੰਪ ਮਚ ਗਿਆ। ਬੋਰਵੈੱਲ ਤੋਂ ਲਗਾਤਾਰ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਹ ਬੋਰਵੈੱਲ ਹਾਪੂੜ ਨਗਰਪਾਲਿਕਾ ਦੇ ਸਰਕਾਰੀ ਨਲਕੂਪ ਦਾ ਹੈ। ਲਗਭਗ 4-5 ਘੰਟੇ ਤੱਕ ਚੱਲੇ ਰੈਸਕਿਊ ਦੇ ਬਾਅਦ ਬੱਚੇ ਨੂੰ ਸੁਰੱਖਿਅਤ ਕੱਢ ਲਿਆ ਗਿਆ।
ਹਾਪੁੜ ਦੇ ਮੁਹੱਲਾ ਫੂਲਗੜ੍ਹ ਵਿਚ ਬੱਚਾ ਖੇਡ ਰਿਹਾ ਸੀ। ਇਸ ਦੌਰਾਨ 6 ਸਾਲਾ ਮਾਸੂਮ ਲਗਭਗ 60 ਫੁੱਟ ਡੂੰਘੇ ਬੋਰਵੈੱਲ ਵਿਚ ਡਿਗ ਗਿਆ। ਇਹ ਬੋਰਵੈੱਲ ਨਗਰਪਾਲਿਕਾ ਦਾ ਹੈ, ਜੋ ਖਰਾਬ ਹੋਣ ਦੇ ਬਾਅਦ ਬੰਦ ਨਹੀਂ ਕੀਤਾ ਗਿਆ ਸੀ। ਬੋਰਵੈੱਲ ਤੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਘਟਨਾ ਬਾਰੇ ਪਤਾ ਲੱਗਦੇ ਹੀ ਤੁਰੰਤ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ। ਸੂਚਨਾ ‘ਤੇ ਤੁਰੰਤ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਰੈਸਕਿਊ ਸ਼ੁਰੂ ਕੀਤਾ। ਬੋਰਵੈੱਲ ਵਿਚ ਡਿੱਗੇ ਬੱਚੇ ਨੂੰ 5 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਹ ਬਚਾਅ ਮੁਹਿੰਮ ਵਿਚ NDRF ਟੀਮ ਨੇ ਜ਼ਿੰਮੇਵਾਰੀ ਸੰਭਾਲੀ।
ਇਹ ਵੀ ਪੜ੍ਹੋ : ਆਰਟੀਏ ਧਾਲੀਵਾਲ ਦੀ ਕੋਰਟ ‘ਚ ਹੋਈ ਪੇਸ਼ੀ, ਭੇਜਿਆ ਗਿਆ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ
ਸਥਾਨਕ ਲੋਕਾਂ ਨੇ ਨਗਰਪਾਲਿਕਾ ਪ੍ਰਸ਼ਾਸਨ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਲੋਕਾਂ ਦਾ ਦੋਸ਼ ਹੈ ਕਿ ਇਹ ਪ੍ਰਸ਼ਾਸਨ ਦੀ ਲਾਪ੍ਰਵਾਹੀ ਹੈ। ਬੱਚਾ ਜਿਸ ਬੋਰਵੈੱਲ ਵਿਚ ਡਿੱਗਿਆ ਹੈ ਉਹ ਨਗਰਪਾਲਿਕਾ ਦਾ ਹੈ। ਅਜੇ ਫਿਲਹਾਲ ਇਹ ਬੰਦ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: