ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਐਤਵਾਰ ਨੂੰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਪੰਜਾਬ ਦੇ 1304 ਉਮੀਦਵਾਰ ਦੀ ਕਿਸਮਤ ਅੱਜ ਦੇ ਵੋਟਰਾਂ 2.14 ਕਰੋੜ ਵੋਟਰਾਂ ਦੇ ਹੱਥ ਵਿੱਚ ਹਨ। ਅੱਜ ਸ਼ਾਮ 5 ਵਜੇ ਤੱਕ ਪੰਜਾਬ ਵਿੱਚ 62 ਫੀਸਦੀ ਵੋਟਿੰਗ ਹੋਈ। ਪੋਲਿੰਗ ਬੂਥਾਂ ‘ਤੇ ਵੋਟਾਂ 6 ਵਜੇ ਤੱਕ ਪੈਣਗੀਆਂ। ਲੋਕ ਲਗਾਤਾਰ ਵੋਟ ਪਾਉਣ ਲਈ ਬੂਥਾਂ ‘ਤੇ ਪਹੁੰਚ ਰਹੇ ਹਨ।
ਆਪਣੇ-ਆਪਣੇ ਹਲਕਿਆਂ ਵਿੱਚ ਸਾਰੇ ਵੱਡੇ ਆਗੂ, ਮੰਤਰੀ, ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪਣੇ ਵੋਟ ਪਾ ਰਹੇ ਹਨ। ਸ਼ਾਮ 5 ਵਜੇ ਤੱਕ 2,14,99,804 ਵਿੱਚੋਂ 1,33,25,283 ਵੋਟਰਾਂ ਨੇ ਆਪਣੀ ਕੀਮਤੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਇਸ ਦੌਰਾਨ ਲੁਧਿਆਣਾ ਵਿੱਚ ਸ਼ਾਮ 5 ਵਜੇ ਤੱਕ 2,69,31,131 ਵਿਚੋਂ 15,41,063 ਵੋਟਾਂ ਨੇ ਵੋਟ ਪਾਈ ਤੇ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿਚ 57.2 ਫੀਸਦੀ ਵੋਟਾਂ ਪੈ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਦੂਜੇ ਪਾਸੇ ਨਵਜੋਤ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਵਰਗੇ ਦਿੱਗਜ਼ਾਂ ਵਿਚ ਸਖਤ ਮੁਕਾਬਲੇ ਵਾਲੀ ਅੰਮ੍ਰਿਤਸਰ ਈਸਟ ਸੀਟ ‘ਤੇ ਵੋਟਰ ਸਹਿਮਿਆ ਹੋਇਆ ਦਿਖਾਈ ਦੇ ਰਿਹਾ ਹੈ। ਸੂਬੇ ਵਿਚ ਹੁਣ ਤੱਕ ਸਭ ਤੋਂ ਘੱਟ ਪੋਲਿੰਗ ਇਸ ਸੀਟ ‘ਤੇ ਰਿਹਾ ਹੈ। ਇਥੇ ਸਵੇਰੇ 9 ਵਜੇ ਤੱਕ ਸਿਰਫ 1.10 ਫੀਸਦੀ ਤੇ 11 ਵਜੇ ਤੱਕ 7.10 ਫੀਸਦੀ ਮਤਦਾਨ ਹੀ ਹੋਇਆ ਸੀ। ਇਸ ਤੋਂ ਬਾਅਦ 1 ਵਜੇ ਤੱਕ ਥੋੜ੍ਹੇ ਵੋਟ ਵਧੇ ਅਤੇ ਪੋਲ ਪਰਸੇਂਟੇਜ ਵੱਧ ਕੇ 18.60 ਫੀਸਦੀ ਹੋ ਗਿਆ।