ਮੱਧ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਥੇ ਸਾਗਰ ਜ਼ਿਲ੍ਹੇ ਵਿੱਚ ਲੱਖਾਂ ਦੀ ਠੱਗੀ ਮਾਰਨ ਵਾਲੇ ਨਟਵਰਲਾਲ ਨੂੰ ਅਦਾਲਤ ਵੱਲੋਂ ਅਨੋਖੀ ਸਜ਼ਾਸੁਣਾਈ ਗਈ। ਮਾਮਲੇ ‘ਚ 65 ਸਾਲਾ ਬਜ਼ੁਰਗ ਨੂੰ 170 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਖਿਲਾਫ 34 ਮਾਮਲੇ ਦਰਜ ਸਨ। ਇਨ੍ਹਾਂ ਸਾਰਿਆਂ ਵਿਚ ਉਸ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਕੁੱਲ 3 ਲੱਖ 40 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਦਰਅਸਲ ਸਾਗਰ ਜ਼ਿਲ੍ਹੇ ਵਿੱਚ 34 ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਨਾਸਿਰ ਮੁਹੰਮਦ ਉਰਫ਼ ਨਾਸਿਰ ਰਾਜਪੂਤ ਉਮਰ 65 ਨੂੰ ਸਾਗਰ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ 170 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਬਦੁੱਲਾ ਅਹਿਮਦ ਦੀ ਅਦਾਲਤ ਨੇ ਧਾਰਾ-420 ਤਹਿਤ 34 ਵਿਅਕਤੀਆਂ ਨਾਲ ਧੋਖਾਧੜੀ ਕਰਨ ਦੇ ਹਰ ਮਾਮਲੇ ਵਿੱਚ ਦੋਸ਼ੀ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ 10,000 ਰੁਪਏ ਦੇ ਜੁਰਮਾਨੇ ਸਣੇ ਕੁੱਲ 3,40,000 ਰੁਪਏ ਦੀ ਸਜ਼ਾ ਸੁਣਾਈ ਗਈ ਹੈ।
ਇਹ ਵੀ ਪੜ੍ਹੋ : ਪਤੀ ਨੇ ਘਰਵਾਲੀ ਦੇ ਕਰਾਏ 4 ਵਿਆਹ, ਹੁਣ ਪੁਲਿਸ ਦੇ ਆਇਆ ਕਾਬੂ, ਜਾਣੋ ਕੀ ਹੈ ਮਾਜਰਾ
ਇਸ ਕੇਸ ਦੀ ਵਕਾਲਤ ਵਧੀਕ ਸਰਕਾਰੀ ਵਕੀਲ ਰਾਮਬਾਬੂ ਰਾਵਤ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਫੈਸਲੇ ਵਿੱਚ ਜ਼ਿਕਰ ਕੀਤਾ ਹੈ ਕਿ ਸਜ਼ਾ ਇੱਕ ਤੋਂ ਬਾਅਦ ਇੱਕ ਲੜੀਵਾਰ ਰੂਪ ਵਿੱਚ ਹੋਵੇਗੀ, ਯਾਨੀ ਇੱਕ ਸਜ਼ਾ ਪੂਰੀ ਹੋਣ ਤੋਂ ਬਾਅਦ ਦੂਜੇ ਕੇਸ ਦੀ ਸਜ਼ਾ ਸ਼ੁਰੂ ਹੋ ਜਾਵੇਗੀ। ਬਜ਼ੁਰਗ ਨੇ ਕੁੱਲ 72 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਦੱਸਿਆ ਕਿ ਅਗਸਤ 2020 ਵਿੱਚ ਛਾਉਣੀ ਦੇ ਪਿੰਡ ਭੈਂਸਾ ਦੇ ਕਰੀਬ 3 ਦਰਜਨ ਲੋਕਾਂ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਅਨੁਸਾਰ ਕੱਪੜਾ ਫੈਕਟਰੀ ਸ਼ੁਰੂ ਕਰਨ ਦੇ ਨਾਂ ’ਤੇ ਸਾਰਿਆਂ ਨਾਲ ਠੱਗੀ ਮਾਰੀ ਗਈ।
ਵੀਡੀਓ ਲਈ ਕਲਿੱਕ ਕਰੋ -: