ਅਮਰੀਕਾ ਦੇ ਨਿਊਯਾਰਕ ਸ਼ਹਿਰ ਤੋਂ ਉਡਾਣ ਭਰਨ ਵਾਲਾ ਇਕ ਪ੍ਰਾਈਵੇਟ ਪਲੇਨ ਲੈਂਡਿੰਗ ਸਮੇਂ ਕ੍ਰੈਸ਼ ਹੋ ਗਿਆ। ਇਸ ਦੌਰਾਨ ਹਵਾ ਵਿਚ ਪਾਇਲਟ ਦੀ ਤਬੀਅਤ ਵਿਗੜ ਗਈ। 79 ਸਾਲ ਦਾ ਬਜ਼ੁਰਗ ਪਾਇਲਟ ਦੀ ਮੈਡੀਕਲ ਐਮਰਜੈਂਸੀ ਦੇ ਬਾਅਦ 68 ਸਾਲ ਦੀ ਮਹਿਲਾ ਯਾਤਰੀ ਨੇ ਪਲੇਨ ਸੰਭਾਲਿਆ। ਮਹਿਲਾ ਪਲੇਨ ਨੂੰ ਚੰਗੀ ਤਰ੍ਹਾਂ ਤੋਂ ਉਡਾ ਰਹੀ ਸੀ ਪਰ ਲੈਂਡਿੰਗ ਸਮੇਂ ਪਲੇਨ ਕ੍ਰੈਸ਼ ਹੋ ਗਿਆ।
ਪਲੇਨ ਮੈਸਾਚੁਸੇਟਸ ਦੀਪ ‘ਤੇ ਕ੍ਰੈਸ਼ ਹੋਇਆ। ਪਾਇਲਟ ਦੀ ਉਮਰ 79 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਨਿਊਯਾਰਕ ਤੇ ਵੇਸਟਸੈਸਟਰ ਕਾਊਂਟੀ ਤੋਂ ਉਡਾਣ ਭਰਨ ਦੇ ਬਾਅਦ ਪਾਇਲਟ ਦੀ ਅਚਾਨਕ ਤਬੀਅਤ ਵਿਗੜ ਗਈ। ਪਾਇਲਟ ਦੀ ਮੈਡੀਕਲ ਐਮਰਜੈਂਸੀ ‘ਤੇ ਪਲੇਨ ਵਿਚ ਸਵਾਰ 68 ਸਾਲ ਦੀ ਬਜ਼ੁਰਗ ਮਹਿਲਾ ਯਾਤਰੀ ਨੇ ਪਲੇਨ ਨੂੰ ਸੰਭਾਲਿਆ।
ਹਾਲਾਂਕਿ ਜਹਾਜ਼ ਵਿਚ ਸਵਾਰ ਯਾਤਰੀਆਂ ਤੇ ਪਾਇਲਟ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਇਹ ਜ਼ਰੂਰ ਕਿਹਾ ਕਿ ਦੁਰਘਟਨਾ ਰਨਵੇ ਦੇ ਬਾਹਰ ਇਕ ਮੁਸ਼ਕਲ ਲੈਂਡਿੰਗ ਕਾਰਨ ਹੋਈ ਜਿਸ ਕਾਰਨ ਜਹਾਜ਼ ਦਾ ਖੱਬਾ ਪੰਖ ਅੱਧਾ ਟੁੱਟ ਗਿਆ ਸੀ।
ਇਹ ਵੀ ਪੜ੍ਹੋ : ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਆਲੇ-ਦੁਆਲੇ 500 ਮੀਟਰ ਦਾਇਰੇ ‘ਚ ਡ੍ਰੋਨ ਉਡਾਉਣ ‘ਤੇ ਲੱਗੀ ਪੂਰਨ ਪਾਬੰਦੀ
ਕ੍ਰੈਸ਼ ਦੇ ਬਾਅਦ ਘਟਨਾਕ੍ਰਮ ਦੀ ਇਕ ਵੀਡੀਓ ਕਲਿੱਪ ਵੀ ਸਾਹਮਣੇ ਆਈ ਹੈ। ਇਸ ਵਿਚ ਏਅਰਪੋਰਟ ਅਧਿਕਾਰੀਆਂ ਤੇ ਪੁਲਿਸ ਟੀਮ ਦੀ ਪਲੇਨ ਦੇ ਇਰਦ-ਗਿਰਦ ਦੇਖੀ ਜਾ ਸਕਦੀ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਜਹਾਜ਼ ਗਰਾਊਂਡਿੰਗ ਦੀ ਸਾਧਾਰਨ ਤਿਆਰੀ ਦੇ ਬਿਨਾਂ ਹੀ ਉੁਡਿਆ ਸੀ। ਪਾਇਲਟ ਤੇ ਮਹਿਲਾ ਯਾਤਰੀ ਨੂੰ ਬੋਸਟਨ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: