ਮੋਗਾ ਦੇ ਪਿੰਡ ਲੰਗਆਣਾ ਪੁਰਾਣਾ ਵਾਸੀ ਦੋ ਆਸ਼ਾ ਵਰਕਰ ਮਹਿਲਾਵਾਂ ਨੇ ਸਾਬਤ ਕਰ ਦਿੱਤਾ ਕਿ ਪੜ੍ਹਨ-ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਇਨ੍ਹਾਂ ਦੋਵਾਂ ਵਿਚੋਂ ਇਕ 53 ਸਾਲਾ ਆਸ਼ਾ ਵਰਕਰ ਨੇ 12ਵੀਂ ਤੇ 60 ਸਾਲ ਦੀ ਦੂਜੀ ਆਸ਼ਾ ਵਰਕਰ ਨੇ 10ਵੀਂ ਪਾਸ ਕਰਕੇ ਮਿਸਾਲ ਕਾਇਮ ਕੀਤੀ ਹੈ। ਦੋਵੇਂ ਮਹਿਲਾਵਾਂ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਗਈਆਂ ਹਨ ਜੋ ਕਿਸੇ ਕਾਰਨ ਤੋਂ ਨਹੀਂ ਪੜ੍ਹ ਸਕੇ ਪਰ ਜਦੋਂ ਮੌਕਾ ਮਿਲਿਆ ਤਾਂ ਦੋਵੇਂ ਮਹਿਲਾਵਾਂ ਨੇ ਇਕ ਮਿਸਾਲ ਕਾਇਮ ਕਰਕੇ ਸਾਫ ਕਰ ਦਿੱਤਾ ਕਿ ਪੜ੍ਹਨ ਤੇ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਕੋਈ ਪੜ੍ਹਨਾ ਚਾਹੇ ਤਾਂ ਕਿਸੇ ਵੀ ਉਮਰ ਵਿਚ ਅਜਿਹਾ ਕਰ ਸਕਦਾ ਹੈ। ਦੱਸ ਦੇਈਏ ਕਿ ਦੋਵੇਂ ਆਪਣੇ ਪੋਤਾ-ਪੋਤੀਆਂ ਨਾਲ ਘਰ ‘ਤੇ ਇਕੱਠੇ ਪੜ੍ਹਾਈ ਕਰਕੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਫਲ ਹੋਈਆਂ ਹਨ।
60 ਸਾਲਾ ਬੀਬੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਪੋਤੇ ਹਨ ਤੇ ਪਿੰਡ ਵਿਚ ਆਸ਼ਾ ਵਰਕਰ ਵਜੋਂ ਕੰਮ ਕਰਦੀ ਹੈ।ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਨਾਲ ਕੰਮ ਕਰਨ ਵਾਲਾ ਆਸ਼ਾ ਵਰਕਰ ਕੋਈ 10ਵੀਂ ਤਾਂ ਕੋਈ 12ਵੀਂ ਪਾਸ ਹੈ। ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੋਰ ਪੜ੍ਹਨਾ ਚਾਹੀਦਾ ਹੈ। 1976 ਵਿਚ ਉਨ੍ਹਾਂ ਨੇ 8ਵੀਂ ਕਲਾਸ ਤੱਕ ਪੜ੍ਹਾਈ ਕਰਕੇ ਛੱਡ ਦਿੱਤੀ। ਉਨ੍ਹਾਂ ਦੇ ਮਨ ਵਿਚ ਪੜ੍ਹਨ ਦੀ ਇੱਛਾ ਖਤਮ ਨਹੀਂ ਹੁੰਦੀ। ਇਹੀ ਕਾਰਨ ਹੈ ਕਿ 47 ਸਾਲ ਬਾਅਦ ਉਨ੍ਹਾਂ ਨੇ ਫਿਰ ਤੋਂ ਪੜ੍ਹਾਈ ਸ਼ੁਰੂ ਕੀਤੀ ਤੇ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਓਪਨ ਸਕੂਲ ਪ੍ਰਵੇਸ਼ ਪੱਤਰ ਭਰੇ ਤੇ 60 ਸਾਲ ਦੀ ਉਮਰ ਵਿਚ 10ਵੀਂ ਪਾਸ ਕਰਕੇ ਮਿਸਾਲ ਕਾਇਮ ਕੀਤੀ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡਾ ਝਟਕਾ, ਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ
53 ਸਾਲਾ ਬੀਬੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹ ਵੀ ਆਸ਼ਾ ਵਰਕਰ ਹੈ। ਦੋਵੇਂ ਇਕੱਠੇ ਕੰਮ ਕਰਦੀਆਂ ਹਨ। 1987 ਵਿਚ 10ਵੀਂ ਪਾਸ ਕਰਨ ਦੇ ਬਾਅਦ ਉੁਨ੍ਹਾਂ ਨੇ ਪੜ੍ਹਾਈ ਛਡ ਦਿੱਤੀ ਸੀ। ਹੁਣ 36 ਸਾਲ ਬਾਅਦ ਉਨ੍ਹਾਂ ਨੇ ਪੜ੍ਹਾਈ ਸ਼ੁਰੂ ਕੀਤੀ ਤੇ 53 ਸਾਲ ਦੀ ਉਮਰ ਵਿਚ 12ਵੀਂ ਵਿਚ 328 ਅੰਕ ਹਾਸਲ ਕਰਕੇ ਪਾਸ ਕੀਤੀ। ਉਨ੍ਹਾਂ ਦੇ ਵੀ ਪੋਤੇ-ਪੋਤੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਬਤੌਰ ਆਸ਼ਾ ਵਰਕਰ ਕੰਮ ਕਰਦੀ ਹਾਂ। ਪਿੰਡ ਦੀ ਪੰਚਾਇਤ ਮੈਂਬਰ ਵੀ ਰਹਿ ਚੁੱਕੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਇਨਸਾਨ ਦੀ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਕੋਈ ਵੀ ਆਪਣੇ ਆਤਮਵਿਸ਼ਵਾਸ ਨੂੰ ਬਣਾਏ ਰੱਖ ਕੇ ਜਦੋਂ ਚਾਹੇ ਮੁਕਾਮ ਹਾਸਲ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: