ਗੋਇੰਦਵਾਲ ਸਾਹਿਬ ਜੇਲ੍ਹ ਵਿਚ ਹੋਈ ਗੈਂਗਵਾਰ ਦੇ ਬਾਅਦ ਪੁਲਿਸ ਨੇ 7 ਗੈਂਗਸਟਰਾਂ ਨੂੰ FIR ਵਿਚ ਨਾਮਜ਼ਦ ਕੀਤਾ ਹੈ। ਇਸ ਵਿਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਰਾਜਿੰਦਰ ਜੋਕਰ, ਅੰਕਿਤ ਸੇਰਸਾ, ਕਸ਼ਿਸ਼, ਅਰਸ਼ਦ ਖਾਨ ਤੇ ਮਲਕੀਤ ਮਾਮਾ ਦਾ ਨਾਂ ਸ਼ਾਮਲ ਹੈ। ਐੱਫਆਈਆਰ ਵਿਚ ਦੱਸਿਆ ਗਿਆ ਹੈ ਕਿ ਜੇਲ੍ਹ ਵਿਚ ਬਲਾਕ 1 ਤੇ ਬਲਾਕ 2 ਦੇ ਕੈਦੀਆਂ ਵਿਚ ਝੜਪ ਹੋਈ ਸੀ। ਇਸ ਵਿਚ ਬਲਾਕ 2 ਦੇ ਕੈਦੀਆਂ ਨੇ ਪਹਿਲਾਂ ਹਮਲਾ ਕੀਤਾ ਸੀ। ਬਲਾਕ-2 ਵਿਚ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਸੀ। ਉਨ੍ਹਾਂ ਨੇ ਲੋਹੇ ਦੀਆਂ ਪੱਤੀਆਂ ਨਾਲ ਪਹਿਲਾਂ ਹਮਲਾ ਕੀਤਾ ਸੀ। ਇਸ ਦੇ ਬਾਅਦ ਵਿਰੋਧੀ ਗੈਂਗ ਨੇ ਉਨ੍ਹਾਂ ਤੋਂ ਲੋਹੇ ਦੀਆਂ ਪੱਤੀਆਂ ਖੋਹ ਕੇ ਹਮਲਾ ਕਰ ਦਿੱਤਾ। ਇਸ ਵਿਚ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਦੀ ਮੌਤ ਹੋ ਗਈ ਤੇ ਮਨਪ੍ਰੀਤ ਭਾਊ, ਅਰਸ਼ਦ ਖਾਨ ਤੇ ਕੇਸ਼ਵ ਜ਼ਖਮੀ ਹਨ।
ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਬਦਮਾਸ਼ ਮਨਦੀਪ ਤੂਫਾਨ ਤੇ ਮਨਮੋਹਨ ਮੋਹਨਾ ਦੁਪਹਿਰ ਬਾਅਦ ਪੋਸਟਮਾਰਟਮ ਕੀਤਾ ਗਿਆ। ਤਿੰਨ ਡਾਕਟਰਾਂ ਦੀ ਟੀਮ ਨੇ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਪੋਸਟਮਾਰਟਮ ਕੀਤਾ। ਇਸ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਗਈ। ਸ਼ੁਰੂਆਤ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਗੈਂਗਸਟਰਾਂ ਦੀ ਮੌਤ ਕਾਰਨ ਸਿਰ ਵਿਚ ਸੱਟ ਲੱਗੀ ਹੈ। ਦੋਵਾਂ ਦੀ ਖੋਪੜੀ ਵਿਚ ਮਲਟੀ ਫਰੈਕਟਰ ਹੋਇਆ ਸੀ।
ਗੈਂਗਵਾਰ ਵਿਚ ਮਾਰੇ ਗਏ ਮੁਲਜ਼ਮ ਗੱਗੂ ਭਗਵਾਨਪੁਰੀਆ ਗੈਂਗ ਦੇ ਸਨ। ਇਨ੍ਹਾਂ ਦਾ ਤੀਜਾ ਸਾਥੀ ਕੇਸ਼ਵ ਦੀ ਹਾਲਤ ਗੰਭੀਰ ਹੈ। ਇਸ ਗੈਂਗਵਾਰ ਵਿਚ ਲਾਰੈਂਸ ਗੈਂਗ ਦੇ ਮਨਦੀਪ ਭਾਊ ਤੇ ਅਰਸ਼ਦ ਖਾਨ ਨੂੰ ਵੀ ਸੱਟ ਲੱਗੀ ਹੈ। ਤਿੰਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ ਸੀ। ਕੇਸ਼ਵ ਤੇ ਅਰਸ਼ਦ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਮਨਦੀਪ ਭਾਊ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਹੈ।
ਗੋਇੰਦਵਾਲ ਜੇਲ੍ਹ ਵਿਚ ਹੋਈ ਇਸ ਗੈਂਗਵਾਰ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਬੰਬੀਹਾ ਗੈਂਗ ਦੀ ਵੀ ਐਂਟਰੀ ਹੋ ਗਈ ਹੈ। ਗੋਇੰਦਵਾਲ ਸਾਹਿਬ ਜੇਲ੍ਹ ਵਿਚ ਲਾਰੈਂਸ ਗੈਂਗ ਨੇ ਜੱਗੂ ਭਗਵਾਨਪੁਰੀਆ ਦੇ ਸ਼ੂਟਰਾਂ ਦਾ ਕਤਲ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੂੰ ਵਿਦੇਸ਼ ਤੋਂ ਬੈਠ ਕੇ ਚਲਾਉਣ ਵਾਲੇ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਕਰ ਲਈ। ਇਸ ਦੇ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖੀ।
ਬੰਬੀਹਾ ਗੈਂਗ ਨੇ ਲਿਖਿਆ ਗੋਲਡੀ ਬਰਾੜ ਜਿਹੜੇ ਲੋਕਾਂ ਤੋਂ ਕੰਮ ਲੈਂਦਾ ਹੈ, ਉਨ੍ਹਾਂ ਨਾਲ ਹੀ ਬੁਰਾ ਕਰਦਾ ਹੈ, ਇਹ ਹਰ ਕਿਸੇ ਨੂੰ ਪਤਾ ਹੈ। ਗੋਲਡੀ ਬਰਾੜ ਤੇ ਉਸ ਦਾ ਗਰੁੱਪ ਤੇ ਤੁਹਾਡਾ ਲਾਰੈਂਸ ਜੱਗੂ ਦੇ ਜੁੱਤੇ ਚੱਟਦੇ ਰਹੇ ਹਨ। ਪੰਜਾਬ ਵਿਚ ਖੜ੍ਹੇ ਹੋਣ ਲਈ ਜੱਗੂ ਦਾ ਇਸਤੇਮਾਲ ਕੀਤਾ। ਹੁਣ ਜਦੋਂ ਮੂਸੇਵਾਲਾ ਨੂੰ ਮਾਰ ਕੇ ਚਾਰ ਪੈਸੇ ਇਕੱਠੇ ਕਰਨ ਦੀ ਵਾਰੀ ਆਈ ਤਾਂ ਜੱਗੂ ਨੂੰ ਪਿੱਛੇ ਛੱਡ ਦਿੱਤਾ।
ਇਹ ਵੀ ਪੜ੍ਹੋ : ਗੈਂਗਵਾਰ ਦੇ ਬਾਅਦ ਜੱਗੂ ਭਗਵਾਨਪੁਰੀਆ ਦਾ ਬਿਆਨ-‘ਲਵਾਂਗੇ ਬਦਲਾ, ਅਸੀਂ ਕਿਸੇ ਤੋਂ ਨਹੀਂ ਡਰਦੇ’
ਸੰਦੀਪ ਉਦੋਂ ਹੀ ਮਾਰਿਆ ਗਿਆ ਸੀ ਕਿਉਂਕਿ ਉਹ ਜੱਗੂ ਦਾ 2 ਨੰਬਰ ਦਾ ਸਾਰਾ ਕੰਮ ਹੈਂਡਲ ਕਰਦਾ ਸੀ। ਗੋਲਡੀ ਬਰਾੜ ਨੂੰ ਉਸ ਦੇ ਕੰਮ ਲਈ ਜੱਗੂ ਨੇ ਵੀ ਆਦਮੀ ਦਿੱਤੇ, ਉਹ ਸਾਰੇ ਮਰਵਾ ਦਿੱਤੇ। ਗੋਲਡੀ ਆਪਣਾ ਕੰਮ ਲੈਣ ਦੇ ਬਾਅਦ ਲੋਕਾਂ ਨੂੰ ਦੋਗਲਾ ਕਹਿਣ ਲੱਗਾ, ਸਭ ਤੋਂ ਵੱਡਾ ਦੋਗਲਾ ਗੋਲਡੀ ਬਰਾੜ ਹੈ, ਜੋ ਵੀ ਤੇਰੇ ਖਿਲਾਫ ਹੁੰਦਾ ਹੈ, ਸਾਡੇ ਗਰੁੱਪ ਦੇ ਨਾਲ ਜੋੜ ਦਿੰਦਾ ਹੈ, ਸਮੇਂ ਆਉਣ ‘ਤੇ ਤੇਰੇ ਨਾਲ ਵੀ ਬਹੁਤ ਬੁਰਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: