ਕੇਂਦਰ ਸਰਕਾਰ ਨੇ 1 ਜਨਵਰੀ ਨੂੰ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਖਾਤੇ ਵਿਚ 10ਵੀਂ ਕਿਸ਼ਤ ਦਾ ਪੈਸਾ ਟਰਾਂਸਫਰ ਕੀਤਾ ਹੈ। PM ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ 10ਵੀਂ ਕਿਸ਼ਤ ਦੇ 2000 ਰੁਪਏ ਟਰਾਂਸਫਰ ਕੀਤੇ ਹਨ ਪਰ ਲਗਭਗ 7 ਲੱਖ ਕਿਸਾਨਾਂ ਨੂੰ ਇਸ ਕਿਸ਼ਤ ਦੇ 2000 ਰੁਪਏ ਵਾਪਸ ਕਰਨੇ ਹੋਣਗੇ।
ਲਗਭਗ 7 ਲੱਖ ਅਯੋਗ ਕਿਸਾਨਾਂ ਦੇ ਖਾਤੇ ਵਿੱਚ 10ਵੀਂ ਕਿਸ਼ਤ ਦੀ ਰਾਸ਼ੀ ਪਹੁੰਚ ਚੁੱਕੀ ਹੈ। ਇਸ ਲਈ ਇਨ੍ਹਾਂ ਸਾਰੇ ਕਿਸਾਨਾਂ ਨੂੰ 2000 ਰੁਪਏ ਦੀ ਕਿਸ਼ਤ ਵਾਪਸ ਕਰਨੀ ਪਵੇਗੀ। ਇਹ ਅਯੋਗ ਕਿਸਾਨ ਟੈਕਸ ਦਾ ਭੁਗਤਾਨ ਕਰ ਰਹੇ ਹਨ, ਜਿਸ ਵਜ੍ਹਾ ਨਾਲ ਇਹ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਫਾਇਦਾ ਲੈਣ ਦੇ ਯੋਗ ਨਹੀਂ ਹਨ। ਇਸੇ ਕਾਰਨ ਇਨ੍ਹਾਂ ਲੋਕਾਂ ਨੂੰ ਇਸ ਕਿਸ਼ਤ ਦੇ ਪੈਸੇ ਨੂੰ ਵਾਪਸ ਕਰਨਾ ਹੋਵੇਗਾ।
ਕੇਂਦਰ ਸਰਕਾਰ ਨੇ 1 ਜਨਵਰੀ 2022 ਨੂੰ 10.09 ਕਰੋੜ ਲਾਭਪਾਤਰੀਆਂ ਦੇ ਖਾਤਿਆਂ ਵਿਚ 20,900 ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ ਸੀ। ਇਸ ਯੋਜਨਾ ਜ਼ਰੀਏ ਸਰਕਾਰ ਕਿਸਾਨਾਂ ਦੀ ਆਦਮੀ ਨੂੰ ਦੁੱਗਣਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਕੀਮ ਦੀ ਸ਼ੁਰੂਆਤ ਕਿਸਾਨਾਂ ਦੀ ਆਮਦਨੀ ਨੂੰ ਵਧਾਉਣ ਲਈ ਹੀ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਇਸ ਤੋਂ ਪਹਿਲਾਂ ਪੀ. ਐਆਮ. ਕਿਸਾਨ ਦੀ ਨੌਵੀਂ ਕਿਸ਼ਤ ਅਗਸਤ 2021 ਵਿਚ ਜਾਰੀ ਕੀਤੀ ਗਈ ਸੀ। ਅੱਜ ਜਾਰੀ ਰਕਮ ਤੋਂ ਬਾਅਦ ਹੁਣ ਤੱਕ ਇਸ ਯੋਜਨਾ ਤਹਿਤ ਕਿਸਾਨਾਂ ਨੂੰ 1.8 ਲੱਖ ਕਰੋੜ ਰੁਪਏ ਉਪਲਬਧ ਕਰਾਏ ਜਾ ਚੁੱਕੇ ਹਨ। ਪੀ. ਐੱਮ. ਕਿਸਾਨ ਯੋਜਨਾ ਦਾ ਐਲਾਨ ਫਰਵਰੀ 2019 ਦੇ ਬਜਟ ਵਿਚ ਕੀਤੀ ਗਈ ਸੀ। ਇਸ ਤਹਿਤ ਪਹਿਲੀ ਕਿਸ਼ਤ ਦਸੰਬਰ 2018 ਤੇ, ਮਾਰਚ 2019 ਦੀ ਮਿਆਦ ਲਈ ਜਾਰੀ ਕੀਤੀ ਗਈ ਸੀ।