ਦੋ ਮਹੀਨੇ ਬਾਅਦ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ। ਮਹੀਨੇ ਦੀ ਪਹਿਲੀ ਤਰੀਖ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਬੈਂਕਿੰਗ ਦੇ ਨਿਯਮ ਵਿਚ ਬਦਲਾਅ ਹੋਣਗੇ, ਨਾਲ ਹੀ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਬਦਲਾਅ ਹੋ ਸਕਦਾ ਹੈ। ਕਿਸਾਨਾਂ ਨੂੰ ਵੀ ਨਵੇਂ ਮਹੀਨੇ ਦੀ ਸ਼ੁਰੂਆਤ ਤੋੰ ਪਹਿਲਾਂ ਪੀਐੱਮ ਕਿਸਾਨ ਯੋਜਨਾ ਨਾਲ ਜੁੜੇ ਕੰਮ ਨੂੰ ਨਿਪਟਾਉਣਾ ਜ਼ਰੂਰੀ ਹੈ। ਅਜਿਹੇ ਕਈ ਬਦਲਾਅ ਹਨ ਜੋ 1 ਸਤੰਬਰ ਤੋਂ ਹੋਣ ਵਾਲੇ ਹਨ, ਇਨ੍ਹਾਂ ‘ਚੋਂ ਜੇਕਰ ਤੁਹਾਡਾ ਕੋਈ ਜ਼ਰੂਰੀ ਕੰਮ ਪੂਰਾ ਨਹੀਂ ਹੋ ਸਕਿਆ ਤਾਂ ਉਸ ਨੂੰ ਤੁਰੰਤ ਨਿਪਟਾ ਲਓ।
ਪੀਐੱਨਬੀ KYC ਅਪਡੇਟ
ਪੰਜਾਬ ਨੈਸ਼ਨਲ ਬੈਂਕ ਆਪਣੇ ਗਾਹਕਾਂ ਤੋਂ ਲੰਬੇ ਸਮੇਂ ਤੋਂ ਕੇਵਾਈਸੀ ਅਪਡੇਟ ਕਰਨ ਨੂੰ ਕਹਿ ਰਿਹਾ ਹੈ। ਬੈਂਕ ਨੇ ਸਾਫ ਤੌਰ ‘ਤੇ ਕਹਿ ਦਿੱਤਾ ਹੈ ਕਿ KVC ਅਪਡੇਟ ਕਰਾਉਣ ਦੀ ਆਖਰੀ ਤਰੀਕ 31 ਅਗਸਤ ਹੈ। ਬੈਂਕ ਨੇ ਟਵੀਟ ਕਰਕੇ ਗਾਹਕਾਂ ਨੂੰ ਸੂਚਿਤ ਕੀਤਾ ਸੀ ਕਿ ਰਿਜ਼ਰਵ ਬੈਂਕ ਦੀ ਗਾਈਡਲਾਈਨ ਮੁਤਾਬਕ ਸਾਰੇ ਗਾਹਕਾਂ ਨੂੰ KVC ਕਰਨਾ ਜ਼ਰੂਰੀ ਹੈ। ਇਸ ਕੰਮ ਨੂੰ ਪੂਰਾ ਕਰਨ ਲਈ ਬੈਂਕ ਨੇ ਆਖਰੀ ਤਰੀਕ 31 ਅਗਸਤ 2022 ਤੈਅ ਕੀਤੀ ਹੈ।
ਬੈਂਕ ਮੁਤਾਬਕ ਜੇਕਰ ਤੁਹਾਡੇ ਖਾਤੇ ਦਾ 31 ਮਾਰਚ 2022 ਤੱਕ KVC ਦਾ ਅਪਡੇਸ਼ਨ ਨਹੀਂ ਹੋਇਆ ਤਾਂ ਇਸ ਨੂੰ ਕਰਾ ਲਓ। KVC ਨੂੰ ਅਪਡੇਟ ਕਰਨ ਲਈ ਆਪਣੀ ਬ੍ਰਾਂਚ ਨਾਲ ਸੰਪਰਕ ਕਰੋ। ਜੇਕਰ KVC ਅਪਡੇਟ ਨਹੀਂ ਕੀਤਾ ਤਾਂ ਆਪਣੇ ਖਾਤੇ ਤੋਂ ਪੈਸਿਆਂ ਦਾ ਲੈਣ-ਦੇਣ ਨਹੀਂ ਕਰਾ ਸਕੋਗੇ।
ਰਸੋਈ ਗੈਸ ਦੀਆਂ ਕੀਮਤਾਂ ਵਿਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪੈਟਰੋਲੀਅਮ ਕੰਪਨੀਆਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਬਦਲਾਅ ਕਰਦੀਆਂ ਹਨ। ਇਸ ਲਈ ਹੋ ਸਕਦਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਜਾਵੇ। ਜੇਕਰ ਤੁਸੀਂ ਵਧੀ ਹੋਈ ਕੀਮਤਾਂ ਤੋਂ ਰਾਹਤ ਚਾਹੁੰਦੇ ਹੋ ਤਾਂ ਅੱਜ ਹੀ ਆਪਣਾ ਗੈਸ ਬੁਕ ਕਰਵਾ ਲਓ। ਅੱਜ ਬੁਕ ਕਰਵਾਉਣ ‘ਤੇ ਨਵੀਆਂ ਦਰਾਂ ਨਾਲ ਤੁਹਾਨੂੰ ਭੁਗਤਾਨ ਨਹੀਂ ਕਰਨਾ ਪਵੇਗਾ।
ਪੀਐੱਮ ਕਿਸਾਨ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਪਾਉਣ ਲਈ ਕਿਸਾਨਾਂ ਨੂੰ e-KVC ਕਰਾਉਣ ਦੀ ਆਖਰੀ ਤਰੀਕ 31 ਅਗਸਤ 2022 ਹੈ। ਜੇਕਰ ਕਿਸਾਨ 31 ਅਗਸਤ ਤੱਕ ਇਹ ਕੰਮ ਪੂਰਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੀ ਅਗਲੀ ਕਿਸ਼ਤ ਅਟਕ ਸਕਦੀ ਹੈ।
ਵਧ ਜਾਣਗੇ ਟੋਲ ਟੈਕਸ
ਦਿੱਲੀ ਆਉਣ-ਜਾਣ ਲੀ ਜੋ ਲੋਕ ਯਮੁਨਾ ਐਕਸਪ੍ਰੈਸ ਵੇ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ 1 ਸਤੰਬਰ ਤੋਂ ਵਾਧੂ ਟੋਲ ਟੈਕਸ ਚਕਾਉਣੇ ਹੋਣਗੇ। ਨਵੇਂ ਵਾਧੇ ਮੁਤਾਬਕ ਕਾਰ, ਜੀਪ, ਵੈਨ ਤੇ ਹਲਕੇ ਮੋਟਰ ਵਾਹਨਾਂ ਲਈ ਟੋਲ ਦੀ ਦਰ ਨੂੰ 2.50 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 2.65 ਕਿਲੋਮੀਟਰ ਕਰ ਦਿੱਤਾ ਗਿਆ ਹੈ ਯਾਨੀ ਪ੍ਰਤੀ ਕਿਲੋਮੀਟਰ ‘ਤੇ 10 ਪੈਸੇ ਦਾ ਵਾਧਾ ਹੋਇਆ ਹੈ।
ਹਲਕੇ ਕਮਰਸ਼ੀਅਲ ਵਾਹਨ, ਹਲਕੇ ਮਾਲ ਵਾਹਨ ਜਾਂ ਮਿੰਨੀ ਬੱਸਾਂ ਲਈਟੋਲ ਟੈਕਸ ਨੂੰ 3.90 ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 4.15 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਬੱਸ ਜਾਂ ਟਰੱਕ ਲਈ ਟੋਲ ਦੀ ਦਰ ਨੂੰ 7.90 ਰੁਪਏ ਪ੍ਰਤੀ ਕਿਲੋਮੀਟਰ ਤੋਂ ਵਧਾ ਕੇ 8.45 ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਯਮੁਨਾ ਐਕਸਪ੍ਰੈਸ ਦੇ ਟੋਲ ਟੈਕਸ ਵਿਚ 2021 ਵਿਚ ਵਾਧਾ ਹੋਇਆ ਸੀ।
ਇੰਸ਼ੋਰੈਂਸ ਏਜੰਟਾਂ ਦਾ ਕਮਿਸ਼ਨ ਘੱਟ
IRDAI ਨੇ ਜਨਰਲ ਇੰਸ਼ੋਰੈਂਸ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਹੁਣ ਇੰਸ਼ੋਰੈਂਸ ਏਜੰਟ ਨੂੰ 30 ਤੋਂ 35 ਫੀਸਦੀ ਦੀ ਬਜਾਏ 20 ਫੀਸਦੀ ਹੀ ਕਮਿਸ਼ਨ ਮਿਲੇਗਾ। ਇਸ ਨਾਲ ਲੋਕਾਂ ਦੀ ਪ੍ਰੀਮੀਅਮ ਦੀ ਰਕਮ ਘੱਟ ਆਏਗੀ।
ਆਡੀ ਕਾਰ ਦੀਆਂ ਕੀਮਤਾਂ
ਜੇਕਰ ਤੁਸੀਂ ਸਤੰਬਰ ਦੇ ਮਹੀਨੇ ਵਿਚ ਆਡੀ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਕਾਰ ਮਹਿੰਗੀ ਹੋਣ ਵਾਲੀ ਹੈ। ਆਡੀ ਕਾਰ ਦੀਆਂ ਕੀਮਤਾਂ ਵਿਚ 2.5 ਫੀਸਦੀ ਦਾ ਵਾਧਾ ਹੋਣ ਵਾਲਾ ਹੈ। ਨਵੀਆਂ ਕੀਮਤਾਂ 20 ਸਤੰਬਰ ਤੋਂ ਲਾਗੂ ਹੋਣ ਵਾਲੀਆਂ ਹਨ।
ਗਾਜ਼ੀਆਬਾਦ ‘ਚ ਵਧੇਗਾ ਸਰਕਲ ਰੇਟ
ਜੇਕਰ ਤੁਸੀਂ ਗਾਜ਼ੀਆਬਾਦ ਵਿਚ ਪ੍ਰਾਪਰਟੀ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਤੁਹਾਨੂੰ ਇਕ ਸਤੰਬਰ ਤੋਂ ਵਧ ਪੈਸਾ ਖਰਚਣਾ ਪਵੇਗਾ। ਗਾਜ਼ੀਆਬਾਦ ਵਿਚ ਸਰਕਲ ਰੇਟ 2 ਤੋਂ 4 ਫੀਸਦੀ ਦਾ ਵਾਧਾ ਹੋਣ ਵਾਲਾ ਹੈ।
ਵੀਡੀਓ ਲਈ ਕਲਿੱਕ ਕਰੋ -: