ਪੰਜਾਬ ਦੇ ਸ਼ਹਿਰ ਫ਼ਰੀਦਕੋਟ ਵਿੱਚ 7 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਇਹ ਲਾਸ਼ ਸੰਜੇ ਨਗਰ ਅਤੇ BSF ਹੈੱਡਕੁਆਰਟਰ ਦੇ ਵਿਚਕਾਰ ਬਣੇ ਵਾਟਰ ਵਰਕਸ ਟੈਂਕ ਤੋਂ ਬਰਾਮਦ ਹੋਈ, ਜਿਸ ਦੀ ਖ਼ੋਜ ਡੌਗ ਸਕੁਐਡ ਦੇ ਦਸਤੇ ਨੇ ਕੀਤੀ। ਇਹ ਬੱਚਾ 3 ਦਿਨ ਪਹਿਲਾਂ ਸ਼ਾਮ 5 ਵਜੇ ਦੇ ਕਰੀਬ ਅਚਾਨਕ ਲਾਪਤਾ ਹੋ ਗਿਆ ਸੀ ਅਤੇ ਉਦੋਂ ਤੋਂ ਹੀ ਪੁਲਿਸ ਲਗਾਤਾਰ ਉਸਦੀ ਭਾਲ ਕਰ ਰਹੀ ਸੀ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਬੱਚੇ ਦੀ ਹੱਤਿਆ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਸੰਦੀਪ ਕੌਰ ਵਾਸੀ ਵਾੜਾ ਜਵਾਹਰ ਸਿੰਘ ਵਾਲਾ ਤਲਵੰਡੀ ਭਾਈ ਫਿਰੋਜ਼ਪੁਰ ਨੇ ਦੱਸਿਆ ਕਿ 3 ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਨੂਰ ਸਿੰਘ ਨਾਲ ਸੰਜੇ ਨਗਰ ਵਿਖੇ ਸ਼ਾਮ 4 ਵਜੇ ਰਿਸ਼ਤੇਦਾਰੀ ਵਿੱਚ ਆਇਆ ਸੀ। ਇਸ ‘ਤੋਂ ਥੋੜੀ ਦੇਰ ਬਾਅਦ 5 ਵਜੇ ਦੇ ਕਰੀਬ ਬਾਬਾ ਫਰੀਦ ਜੀ ਮੱਥਾ ਟੇਕਣ ਲਈ ਤਿਆਰ ਹੋਏ ਤਾਂ ਗੁਰਨੂਰ ਕਿਤੇ ਨਜ਼ਰ ਨਹੀਂ ਆਇਆ, ਹਰ ਪਾਸੇ ਭਾਲ ਕੀਤੀ, ਪਰ ਉਹ ਨਾ ਮਿਲਿਆ। ਭੁਪਿੰਦਰ ਨੇ ਉਸੇ ਦਿਨ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸਾ: ਨੇਪਾਲ, ਕੈਨੇਡਾ ਸਣੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਪ੍ਰਗਟਾਇਆ ਦੁੱਖ!
ਸੂਚਨਾ ਮਿਲਦਿਆਂ ਹੀ ਪੁਲਿਸ ਨੇ ਗੁਰਨੂਰ ਦੇ ਲਾਪਤਾ ਹੋਣ ਸਬੰਧੀ FIR ਵੀ ਦਰਜ ਕਰ ਲਈ ਅਤੇ ਡੌਗ ਸਕੁਐਡ ਦੀ ਮਦਦ ਨਾਲ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰ ਅੱਜ ਦੁਪਹਿਰ ਗੁਰਨੂਰ ਦੀ ਲਾਸ਼ ਟੈਂਕੀ ਵਿੱਚ ਤੈਰਦੀ ਮਿਲੀ। ਪਰਿਵਾਰਕ ਮੈਂਬਰਾ ਨੂੰ ਸ਼ੱਕ ਹੈ ਕਿ ਕਿਸੇ ਨੇ ਗੁਰਨੂਰ ਦਾ ਕਤਲ ਕੀਤਾ ਹੈ। ਅਜਿਹੇ ‘ਚ ਉਹ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਬੇਟੇ ਦੇ ਕਾਤਲ ਨੂੰ ਜਲਦ ਤੋਂ ਜਲਦ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: