ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 70 ਸਾਲ ਦੇ ਬਜ਼ੁਰਗ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਜਨਪਦ ਦੇ ਬੜਹਲਗੰਜ ਥਾਣਾ ਇਲਾਕੇ ਦਾ ਇਹ ਮਾਮਲਾ ਹੈ। ਇਥੇ ਛਪੀਆ ਉਮਰਾਓ ਪਿੰਡ ਵਾਸੀ ਕੈਲਾਸ਼ ਯਾਦਵ ਨੇ ਆਪਣੇ ਪੁੱਤਰ ਦੀ ਪਤਨੀ ਪੂਜਾ ਨਾਲ ਮੰਦਰ ਵਿਚ ਜਾ ਕੇ ਵਿਆਹ ਕਰ ਲਿਆ। ਬਜ਼ੁਰਗ ਦੀ 42 ਸਾਲ ਛੋਟੀ ਲੜਕੀ ਨਾਲ ਵਿਆਹ ਕਰ ਨਤੋਂ ਹਰ ਕੋਈ ਹੈਰਾਨ ਹੈ।
ਹੁਣ ਇਸ ਵਿਆਹੁਤਾ ਜੋੜੇ ਦੀ ਮੰਦਰ ਵਿਚ ਹੋਏ ਵਿਆਹ ਦੀ ਫੋਟੋ ਵਾਇਰਲ ਹੈ। ਦੱਸ ਦੇਈਏ ਕਿ ਛਪੀਆ ਪਿੰਡ ਵਾਸੀ ਕੈਲਾਸ਼ ਯਾਦਵ ਬੜਹਲਗੰਜ ਥਾਣੇ ਦੇ ਚੌਕੀਦਾਰ ਹਨ। ਇਨ੍ਹਾਂ ਦੀ ਪਤਨੀ ਦੀ ਮੌਤ 12 ਸਾਲ ਪਹਿਲਾਂ ਹੋ ਚੁੱਕੀ ਹੈ। ਕੈਲਾਸ਼ ਦੇ 4 ਬੱਚਿਆਂ ਵਿਚ ਤੀਜੇ ਨੰਬਰ ਦੀ ਨੂੰਹ ਪੂਜਾ ਦੇ ਪਤੀ ਦੀ ਮੌਤ ਦੇ ਬਾਅਦ ਆਪਣੀ ਜ਼ਿੰਦਗੀ ਕਿਸੇ ਤਰ੍ਹਾਂ ਜਿਊਣ ਲੱਗੀ ਸੀ ਪਰ ਇਸ ਵਿਚ ਸਹੁਰੇ ਦਾ ਦਿਲ ਨੂੰਹ ‘ਤੇ ਆ ਗਿਆ। ਇਸ ਦੇ ਬਾਅਦ ਉਮਰ ਤੇ ਸਮਾਜ ਦੇ ਬੰਧਨਾਂ ਦੀ ਜੰਜੀਰ ਤੌੜ ਕੇ ਦੋਵਾਂ ਨੇ ਮੰਦਰ ਵਿਚ ਜਾ ਕੇ ਇਕ-ਦੂਜੇ ਨਾਲ ਵਿਆਹ ਕਰਵਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਸੀ ਰਜਾਮੰਦੀ ਨਾਲ ਵਿਆਹ ਕਰਵਾਇਆ ਹੈ। ਵਿਆਹ ਨੂੰ ਲੈ ਕੇ ਕਿਸੇ ਵੀ ਪੱਖ ਵੱਲੋਂ ਪੁਲਿਸ ਜਾਂ ਪ੍ਰਸ਼ਾਸਨ ਪੱਧਰ ‘ਤੇ ਕੋਈ ਸ਼ਿਕਾਇਤ ਦਰਜ ਨਹੀਂ ਕਰਾਈ ਗਈ।