ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵਿਚ ਵੱਡੇ ਪੈਮਾਨੇ ‘ਤੇ ਛਾਂਟੀ ਦੀ ਯੋਜਨਾ ਬਣਾਈ ਹੈ। ਰਿਪੋਰਟ ਮੁਤਾਬਕ ਜੇਕਰ ਟਵਿੱਟਰ ਦੀ ਕਮਾਨ ਮਸਕ ਦੇ ਹੱਥ ਆਉਂਦੀ ਹੈ ਤਾਂ ਕੰਪਨੀ ਦੇ 75 ਫੀਸਦੀ ਮੁਲਾਜ਼ਮਾਂ ਦੀ ਛੁੱਟੀ ਹੋ ਸਕਦੀ ਹੈ।
ਕੰਪਨੀ ਵਿਚ ਹਾਲ ਦੀ ਘੜੀ 7500 ਮੁਲਾਜ਼ਮ ਕੰਮ ਕਰਦੇ ਹਨ। ਮਸਕ ਨੇ ਟਵਿੱਟਰ ਦੇ ਸੰਭਾਵਿਤ ਇਨਵੈਸਟਰਸ ਨੂੰ ਆਪਣੀ ਇਸ ਯੋਜਨਾ ਬਾਰੇ ਦੱਸਿਆ ਹੈ। ਟਵਿੱਟਰ ਤੇ ਮਸਕ ਦੇ ਪ੍ਰਤੀਨਿਧੀਆਂ ਨੇ ਇਸ ‘ਤੇ ਤਤਕਾਲ ਕੋਈ ਟਿੱਪਣੀ ਨਹੀਂ ਕੀਤੀ। ਟਵਿੱਟਰ ਵਿਚ ਪਹਿਲਾਂ ਤੋਂ ਹੀ ਛਾਂਟੀ ਦੀ ਗੱਲ ਕਹੀ ਜਾ ਰਹੀ ਹੈ ਪਰ ਮਸਕ ਦੀ ਯੋਜਨਾ ਵੱਡੇ ਪੈਮਾਨੇ ‘ਤੇ ਮੁਲਾਜ਼ਮਾਂ ਨੂੰ ਕੱਢਣ ਦੀ ਹੈ। ਮਸਕ ਪਹਿਲਾਂ ਵੀ ਕੰਪਨੀ ਵਿਚ ਛਾਂਟੀ ਦੀ ਗੱਲ ਕਹਿ ਚੁੱਕੇ ਹਨ।
ਜਦੋਂ ਮਸਕ ਤੇ ਟਵਿੱਟਰ ਵਿਚ ਡੀਲ ਲਈ ਗੱਲਬਾਤ ਸ਼ੁਰੂ ਹੋਈ ਸੀ ਤਾਂ ਅਜਿਹੀਆਂ ਖਬਰਾਂ ਉਡੀਆਂ ਸਨ ਕਿ ਸਾਰੇ ਲੈਵਲ ‘ਤੇ ਮੁਲਾਜ਼ਮਾਂ ਦ ਛੁੱਟੀ ਹੋ ਸਕਦੀ ਹੈ। ਟਵਿੱਟਰ ਮੈਨੇਜਮੈਂਟ ਨੇ ਖਰਚ ਵਿਚ 80 ਕਰੋੜ ਡਾਲਰ ਦੀ ਕਟੌਤੀ ਦੀ ਯੋਜਨਾ ਤਿਆਰ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮਸਕ ਨੇ ਅਪ੍ਰੈਲ ਵਿਚ ਟਵਿੱਟਰ ਨੂੰ ਖਰੀਦਣ ਲਈ 44 ਅਰਬ ਡਾਲਰ ਦਾ ਆਫਰ ਦਿੱਤਾ ਸੀ ਪਰ ਇਸ ਦੇ ਬਾਅਦ ਉਹ ਆਪਣੀ ਗੱਲ ਤੋਂ ਮੁਕਰ ਗਏ। ਇਸ ਦੇ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਟਵਿੱਟਰ ਫਰਜ਼ੀ ਅਕਾਊਂਟਸ ਦੀ ਜਾਣਕਾਰੀ ਨਹੀਂ ਦੇ ਰਿਹਾ ਹੈ। ਇਸ ਦੇ ਬਾਅਦ ਟਵਿੱਟਰ ਨੇ ਮਸਕ ਨੂੰ ਕੋਰਟ ਵਿਚ ਘਸੀਟਿਆ ਸੀ। ਜੱਜ ਨੇ ਦੋਵੇਂ ਪੱਖਾਂ ਨੂੰ 28 ਅਕਤੂਬਰ ਤੱਕ ਆਪਸ ਵਿਚ ਮਾਮਲਾ ਸੁਲਝਾਉਣ ਨੂੰ ਕਿਹਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਵੰਬਰ ਵਿਚ ਇਸ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ। ਇਸ ਦਰਮਿਆਨ ਮਸਕ ਨੇ ਫਿਰ ਤੋਂ ਟਵਿੱਟਰ ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਮਸਕ ਨੇ 54.20 ਡਾਲਰ ਪ੍ਰਤੀ ਸ਼ੇਅਰ ਦੇ ਭਾਅ ‘ਤੇ ਇਹ ਆਫਰ ਦਿੱਤਾ ਹੈ।