ਇਕ ਵਿਅਕਤੀ ਦੀ 12 ਕਰੋੜ ਦੀ ਲਾਟਰੀ ਲੱਗ ਗਈ। ਟੈਕਸ ਕੱਟਣ ਦੇ ਬਾਅਦ ਉਸ ਦੇ ਖਾਤੇ ਵਿਚ 8 ਕਰੋੜ ਰੁਪਏ ਤੋਂ ਵਧ ਆਏ ਪਰ ਇੰਨੇ ਰੁਪਏ ਮਿਲਣ ਦੇ ਬਾਅਦ ਵੀ ਉਸ ਨੇ ਇਹ ਗੱਲ ਆਪਣੀ ਪਤਨੀ ਨੂੰ ਨਹੀਂ ਦੱਸੀ। ਉਲਟਾ ਰਕਮ ਦਾ ਇਕ ਮੋਟਾ ਹਿੱਸਾ ਆਪਣੀ ਭੈਣ ਤੇ ਪਹਿਲੀ ਪਤਨੀ ਨੂੰ ਸੌਂਪ ਦਿੱਤਾ ਜਿਸ ਦੇ ਬਾਅਦ ਮਾਮਲਾ ਕੋਰਟ ਵਿਚ ਪਹੁੰਚ ਗਿਆ। ਹੁਣ ਇਸ ਕੇਸ ਵਿਚ ਕੋਰਟ ਦਾ ਫੈਸਲਾ ਆਇਆ ਹੈ।
ਝੋਊ ਨਾਂ ਦੇ ਇਕ ਵਿਅਕਤੀ ਦੀ ਦੋ ਸਾਲ ਪਹਿਲਾਂ 10 ਮਿਲੀਅਨ ਯੂਆਨ (12 ਕਰੋੜ ਰੁਪਏ) ਦੀ ਲਾਟਰੀ ਲੱਗੀ ਸੀ। ਟੈਕਸ ਆਦਿ ਕੱਟਣ ਦੇ ਬਾਅਦ ਉਸ ਨੂੰ 8.43 ਮਿਲੀਅਨ ਯੂਆਨ ਮਿਲੇ। ਬਾਅਦ ਵਿਚ ਝੋਊ ਨੇ ਲੁਕ ਕੇ 2 ਮਿਲੀਅਨ ਯੂਆਨ ਆਪਣੀ ਭੈਣ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਤੇ 70,000 ਯੂਆਨ ਸਾਬਕਾ ਪਤਨੀ ਨੂੰ ਫਲੈਟ ਖਰੀਦਣ ਲਈ ਦੇ ਦਿੱਤੇ।
ਝੋਊ ਨੇ ਆਪਣੀ ਪਤਨੀ ਲਿਨ ਨੂੰ ਨਾ ਤਾਂ ਪੈਸੇ ਮਿਲਣ ਦੀ ਗੱਲ ਦੱਸੀ ਤੇ ਨਾ ਹੀ ਦੂਜਿਆਂ ਨੂੰ ਪੈਸੇ ਦੇਣ ਦੀ। ਅਜਿਹੇ ਵਿਚ ਜਦੋਂ ਲਿਨ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਭੜਕ ਗਈ ਤੇ ਪਤੀ ਨੂੰ ਸਬਕ ਸਿਖਾਉਣ ਲਈ ਕੋਰਟ ਵਿਚ ਕੇਸ ਕਰ ਦਿੱਤਾ। ਇੰਨਾ ਹੀ ਨਹੀਂ ਤਲਾਕ ਲਈ ਅਰਜ਼ੀ ਵੀ ਲਗਾ ਦਿੱਤੀ।
ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਪਠਾਨਕੋਟ ਪੁਲਿਸ ਦੀ ਕਾਰਵਾਈ, 6 ਮਹੀਨਿਆਂ ‘ਚ 10 ਕਿਲੋ ਹੈਰੋਇਨ ਸਣੇ 22 ਨਸ਼ਾ ਤਸਕਰ ਕੀਤੇ ਕਾਬੂ
ਕੇਸ ਵਿਚ ਪਿਛਲੇ ਹਫਤੇ ਫੈਸਲਾ ਆਇਆ ਜਿਸ ਵਿਚ ਕੋਰਟ ਨੇ ਝੋਊ ਨੂੰ ਲਾਟਰੀ ਵਿਚ ਮਿਲੀ ਰਕਮ ਦਾ ਦੋ-ਤਿਹਾਈ ਹਿੱਸਾ ਮੁਆਵਜ਼ੇ ਵਜੋਂ ਲਿਨ ਨੂੰ ਦੇਣ ਦਾ ਹੁਕਮ ਦਿੱਤਾ ਹੈ। ਕੋਰਟ ਨੇ ਦੇਖਿਆ ਕਿ ਝੋਊ ਨੇ ਜੋ ਪੈਸਾ ਆਪਣੀ ਭੈਣ ਤੇ ਸਾਬਕਾ ਪਤਨੀ ਨੂੰ ਦਿੱਤਾ ਸੀ, ਉਸ ਵਿਚ ਲਿਨ ਦਾ ਹਿੱਸਾ ਸੀ। ਫਿਲਹਾਲ ਕਿਸੇ ਵੀ ਧਿਰ ਨੇ ਕੋਰਟ ਦੇ ਫੈਸਲੇ ਖਿਲਾਫ ਅਪੀਲ ਨਹੀਂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: