ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ 8 ਲੋਕ 900 ਫੁੱਟ ਦੀ ਉਚਾਈ ‘ਤੇ ਇਕ ਕੇਬਲ ਕਾਰ ਵਿਚ ਫਸ ਗਏ ਹਨ।ਇਨ੍ਹਾਂ ਵਿਚ 6 ਸਕੂਲੀ ਬੱਚੇ ਹਨ। ਇਹ ਰੋਜ਼ ਦੀ ਤਰ੍ਹਾਂ ਸਕੂਲ ਜਾ ਰਹੇ ਸਨ। ਇਸ ਤੋਂ ਇਲਾਵਾ ਦੋ ਟੀਚਰ ਵੀ ਹਨ। ਹੇਠਾਂ ਡੂੰਘੀ ਨਦੀ ਹੈ, ਜੋ ਪਾਣੀ ਦੀ ਵਜ੍ਹਾ ਨਾਲ ਉਫਾਨ ‘ਤੇ ਹੈ। ਫਿਲਹਾਲ ਇਕ ਆਰਮੀ ਹੈਲੀਕਾਪਟਰ ਜ਼ਰੀਏ ਇਨ੍ਹਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਿਪੋਰਟ ਮੁਤਾਬਕ ਘਟਨਾ ਅਲਾਈ ਤਹਿਸੀਲ ਦੀ ਹੈ। ਇਸ ਸੂਬੇ ਵਿਚ 10 ਸਾਲ ਤੱਕ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਸਰਕਾਰ ਰਹੀ ਪਰ ਹੁਣ ਤੱਕ ਨਦੀ ‘ਤੇ ਬ੍ਰਿਜ ਨਹੀਂ ਬਣ ਸਕਿਆ। ਅੱਜ ਦੁਪਹਿਰ ਇਥੇ ਦੋ ਟੀਚਰ ਤੇ 6 ਵਿਦਿਆਰਥੀ ਸਕੂਲ ਲਈ ਨਿਕਲੇ। ਇਹ ਲੋਕ ਇਸੇ ਕੇਬਲ ਕਾਰ ਜ਼ਰੀਏ ਘਾਟੀ ਤੇ ਨਦੀ ਪਾਰ ਕਰਕੇ ਜਾਂਦੇ ਹਨ।
ਇਸ ਕੇਬਲ ਕਾਰ ਨੂੰ ਇਕ ਪ੍ਰਾਈਵੇਟ ਕੰਪਨੀ ਆਪ੍ਰੇਟ ਕਰਦੀ ਹੈ। ਅੱਜ ਜਿਵੇਂ ਹੀ ਕੇਬਲ ਕਾਰ ਘਾਟੀ ਦੇ ਵਿਚ ਪਹੁੰਚੀ ਤਾਂ ਉਸ ਵਿਚ ਲੱਗੀ ਕੇਬਲਸ ਦਾ ਇਕ ਬਾਰ ਟੁੱਟ ਕੇ ਮੁੜ ਗਿਆ ਤੇ ਇਸ ਦੀ ਵਜ੍ਹਾ ਨਾਲ ਕਾਰ ਰੁਕ ਗਈ। ਫਿਲਹਾਲ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਨੇ ਫੌਜ ਦੀ ਮਦਦ ਮੰਗੀ ਹੈ।ਇਸ ਲਈ ਇਕ ਹੈਲੀਕਾਪਟਰ ਭੇਜਿਆ ਗਿਆ ਹੈ। ਹਾਲਾਂਕਿ ਕਾਰ ਵਿਚ ਬੱਚੇ ਹੋਣ ਕਾਰਨ ਰੈਸਕਿਊ ਆਸਾਨ ਨਹੀਂ ਲੱਗ ਰਿਹਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਉਪਰਾਲਾ, ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਕੀਤੀ ਸ਼ੁਰੂਆਤ
ਕੇਬਲ ਕਾਰ ਵਿਚ ਮੌਜੂਦ ਇਕ ਸ਼ਖਸ ਨੇ ਬਹੁਤ ਮੁਸ਼ਕਲ ਫੋਨ ਨਾਲ ਸੰਪਰਕ ਕੀਤਾ। ਉਸ ਨੇ ਕਿਹਾ ਕਿ ਇਕ ਨਹੀਂ ਸਗੋਂ ਦੋ ਵਾਇਰ ਟੁੱਟੇ ਹਨ। ਕੇਬਲ ਕਾਰ ਵਿਚ ਮੌਜੂਦ ਇਕ ਹੋਰ ਟੀਚਰ ਜਫਰ ਇਕਬਾਲ ਨੇ ਕਿਹਾ ਕਿ ਇਲ ਇਲਾਕੇ ਦੇ 150 ਬੱਚੇ ਰੋਜ਼ ਇਸੇ ਕੇਬਲ ਜ਼ਰੀਏ ਸਕੂਲ ਜਾਂਦੇ ਹਨ। ਇਸ ਇਲਾਕੇ ਵਿਚ ਨਾ ਤਾਂ ਸੜਕਾਂ ਹਨ ਤੇ ਨਾ ਬ੍ਰਿਜ।
ਵੀਡੀਓ ਲਈ ਕਲਿੱਕ ਕਰੋ -: