ਪੰਜਾਬ ਦੀ ਫ਼ਰੀਦਕੋਟ ਕੇਂਦਰੀ ਜੇਲ੍ਹ ‘ਚ ਇਕ ਵਾਰ ਫਿਰ ਅਚਨਚੇਤ ਨਿਰੀਖਣ ਦੌਰਾਨ 8 ਮੋਬਾਇਲ ਬਰਾਮਦ ਕੀਤੇ ਗਏ। ਇਨ੍ਹਾਂ ‘ਚੋਂ 2 ਮੋਬਾਈਲ ਕੈਦੀਆਂ ਤੋਂ ਜ਼ਬਤ ਕੀਤੇ ਗਏ ਹਨ ਜਦਕਿ 6 ਫੋਨ ਬਾਥਰੂਮ ‘ਚ ਵਿੱਚੋਂ ਮਿਲੇ ਹਨ। ਇਸ ਦੇ ਨਾਲ ਹੀ ਜ਼ਰਦਾ ਅਤੇ ਬੀੜੀਆਂ ਦੇ ਬੰਡਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਕੈਦੀਆਂ ਸਮੇਤ ਅਣਪਛਾਤੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਹਾਇਕ ਸੁਪਰਡੈਂਟ ਜੇਲ੍ਹ ਗੁਰਤੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਸਟਾਫ਼ ਵੱਲੋਂ ਬੈਰਕ ਨੰਬਰ ਤਿੰਨ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਅੰਡਰ ਟਰਾਇਲ ਅਮਰਜੀਤ ਸਿੰਘ ਦੀ ਜੇਬ ਵਿੱਚੋਂ ਇੱਕ ਕੀਪੈਡ ਮੋਬਾਈਲ ਫ਼ੋਨ, ਅੰਡਰ ਟਰਾਇਲ ਸੁਖਵਿੰਦਰ ਸਿੰਘ ਦੀ ਜੇਬ ਵਿੱਚੋਂ ਇੱਕ ਮੋਬਾਈਲ ਫ਼ੋਨ, ਬਾਥਰੂਮ ਵਿੱਚ ਛੁਪਾ ਕੇ ਰੱਖਿਆ ਗਿਆ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਜਦੋਂਕਿ ਬੈਰਕ ਦੇ ਪਿਛਲੇ ਪਾਸੇ ਛੁਪਾ ਕੇ ਰੱਖੇ ਦੋ ਮੋਬਾਈਲ ਬਰਾਮਦ ਹੋਏ।
ਇਹ ਵੀ ਪੜ੍ਹੋ : ਪਾਬੰਦੀ ਦੇ ਬਾਵਜੂਦ ਕੇਦਾਰਨਾਥ ਮੰਦਰ ‘ਚ ਫੋਟੋਗ੍ਰਾਫੀ: ਮੰਦਰ ਕਮੇਟੀ ਨੇ ਫੋਟੋ ਖਿੱਚਣ ਵਾਲੇ ਤੇ ਲਗਾਇਆ 11,000 ਰੁ: ਜੁਰਮਾਨਾ
ਇਸੇ ਤਰ੍ਹਾਂ ਬੈਰਕ ਨੰਬਰ 4 ਦੀ ਤਲਾਸ਼ੀ ਦੌਰਾਨ ਬਾਥਰੂਮ ਵਿੱਚੋਂ ਦੋ ਮੋਬਾਈਲ, ਬੈਰਕ ਨੰਬਰ 15 ਦੇ ਬਾਥਰੂਮ ਵਿੱਚੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਇਸ ਤੋਂ ਇਲਾਵਾ ਬਲਾਕ ਡੀ ਦੇ ਪਿਛਲੇ ਪਾਸੇ ਸੁੱਟੇ ਗਏ 11 ਪੈਕਟਾਂ ‘ਚੋਂ 29 ਪੁੜੀਆਂ ਜ਼ਰਦਾ ਅਤੇ 3 ਬੰਡਲ ਬੀੜੀ ਬਰਾਮਦ ਕੀਤੀ ਗਈ। ਥਾਣਾ ਸਿਟੀ ਦੇ ASI ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ‘ਤੇ 2 ਹਵਾਲਾਤੀਆਂ ਅਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: