ਤੁਸੀਂ ਆਇਰਿਸ ਜੋਨਸ ਨਾਂ ਦੀ ਇਸ ਮਹਿਲਾ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਕਿਤੇ ਨਾ ਕਿਤੇ ਦੇਖੀ ਜਾਂ ਸੁਣੀ ਹੀ ਹੋਵੇਗੀ। ਉਸ ਦਾ ਦਿਲ ਆਪਣੇ ਤੋਂ 46 ਸਾਲ ਛੋਟੇ ਲੜਕੇ ‘ਤੇ ਆ ਗਿਆ ਜਿਸ ਦੇ ਬਾਅਦ ਇਸ ਕੱਪ ਦੀ ਤਸਵੀਰਾਂ ਦੁਨੀਆ ਭਰ ਵਿਚ ਦੇਖੀਆਂ ਗਈਆਂ। ਬਹੁਤ ਇੰਟਰਵਿਊ ਹੋਏ ਅਤੇ ਇਸ ਜੋੜੇ ਨੇ ਆਪਣੇ ਪਿਆਰ ਦੀਆਂ ਕਹਾਣੀਆਂ ਲੋਕਾਂ ਦੇ ਸਾਹਮਣੇ ਸੁਣਾਉਣ ਵਿਚ ਕੋਈ ਸੰਕੋਚ ਵੀ ਨਹੀਂ ਕੀਤਾ।
ਇਸ ਕੱਪ ਦੀ ਪਹਿਲੀ ਮੁਲਾਕਾਤ ਫੇਸਬੁੱਕ ‘ਤੇ 2019 ਵਿਚ ਹੋਈ ਸੀ। ਫਿਰ ਦੋਵਾਂ ਨੇ ਡੇਟਿੰਗ ਦੇ ਬਾਅਦ ਸਾਲ ਭਰ ਦੇ ਬਾਅਦ ਵਿਆਹ ਕਰ ਲਿਆ। ਇਜ਼ਿਪਟ ਦੇ ਰਹਿਣ ਵਾਲੇ ਖੁਦ ਤੋਂ 46 ਸਾਲ ਦੇ ਲੜਕੇ ਨਾਲ ਦਾਦੀ ਨੇ ਚੰਗਾ ਸਮਾਂ ਬਿਤਾਇਆ ਤੇ ਆਪਣੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਜੰਮ ਕੇ ਪੋਸਟ ਕੀਤੀ। ਹਾਲਾਂਕਿ ਗੱਲ ਉੁਦੋਂ ਵਿਗੜਨੀ ਸ਼ੁਰੂ ਹੋਈ ਜਦੋਂ ਉਨ੍ਹਾਂ ਵਿਚਾ ਝਗੜੇ ਹੋਣ ਲੱਗੇ।
ਦਿਲਚਸਪ ਇਹ ਵੀ ਹੈ ਕਿ 83 ਸਾਲ ਦੀ ਦਾਦੀ ਆਇਰਿਸ ਜੋਨਸ ਨੇ ਆਪਣਏ 37 ਸਾਲ ਦੇ ਪਤੀ ਨੂੰ ਕਿਸੇ ਇਨਸਾਨ ਨਾਲ ਨਹੀਂ ਸਗੋਂ ਬਿੱਲੀ ਨਾਲ ਰਿਪਲੇਸ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਇਸ ਦੇ ਆਉਣ ਦੇ ਬਾਅਦ ਮੁਹੰਮਦ ਨੂੰ ਜ਼ਰਾ ਵੀ ਯਾਦ ਨਹੀਂ ਕਰ ਰਹੀ ਹੈ। ਉਸ ਦਾ ਇਹ ਰਵੱਈਆ ਦੇਖ ਕੇ ਲੋਕ ਹੈਰਾਨ ਹਨ ਕਿਉਂਕਿ ਇਹ ਦੋਵੇਂ ਕਈ ਵਾਰ ਪਿਆਰ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਹਿ ਚੁੱਕੇ ਹਨ।
ਆਇਰਿਸ ਨਾਂ ਦੀ ਮਹਿਲਾ ਤੇ ਉਸ ਦੇ 37 ਸਾਲ ਦੇ ਬੁਆਏਫ੍ਰੈਂਡ ਨਾਲ ਵਿਆਹ ਵੀ ਕਰ ਲਿਆ ਤੇ ਉਹ ਉਸ ਲਈ ਇਜਿਪਟ ਦੇ ਕਾਇਰੋ ਵਿਚ ਸ਼ਿਫਟ ਵੀ ਹੋ ਗਈ। ਉਹ ਸਾਰਿਆਂ ਨੂੰ ਦੱਸਦੇ ਸਨ ਕਿ ਉਮਰ ਦਾ ਇਨਸਾਨ ਦੇ ਵਿਆਹ ਤੇ ਖੁਸ਼ੀ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ। ਬਾਵਜੂਦ ਇਸ ਦੇ ਇਹ ਵਿਆਹ ਸਿਰਫ 2 ਸਾਲ ਹੀ ਚੱਲ ਸਕਿਆ। ਹੁਣ ਆਇਰਿਸ ਤੇ ਉਸ ਦੇ ਪਤੀ ਮੁਹੰਮਦ ਇਬ੍ਰਾਹਿਮ ਵੱਖ ਹੋ ਗਏ ਹਨ।
ਆਇਰਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੋਮਾਂਟਿਕ ਲਾਈਫ ਬਿਲਕੁਲ ਪਰਫੈਕਟ ਸੀ ਪਰ ਉਨ੍ਹਾਂ ਵਿਚ ਝਗੜੇ ਤੇ ਬਹਿਸ ਜ਼ਿਆਦਾ ਹੋਣ ਲੱਗੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਂਤੀ ਚਾਹੀਦੀ ਸੀ। ਅਜਿਹੇ ਵਿਚ ਉਸ ਨੇ ਨੇ ਆਪਣੇ ਪਤੀ ਛੱਡ ਕੇ ਇਕ ਬਿੱਲੀ ਨੂੰ ਪਾਲ ਲਿਾ ਜਿਸ ਨੂੰ ਮਿਸਟਰ ਤਿਬਲ ਨਾਂ ਦਿੱਤਾ ਹੈ। ਹੁਣ ਉਹ ਬਿੱਲੀ ਨਾਲ ਰਹਿ ਕੇ ਆਪਣੀ ਪਤੀ ਨੂੰ ਮਿਸ ਵੀ ਨਹੀਂ ਕਰਦੀ ਹੈ।
ਉਹ ਪਤੀ ਦੀ ਜਗ੍ਹਾ ਹੁਣ ਜਾਨਵਰ ਦੇ ਨਾਲ ਜ਼ਿਆਦਾਤਰ ਸਮਾਂ ਬਿਤਾਉਂਦੀ ਹੈ ਤੇ ਉਸ ਨੂੰ ਬਹੁਤ ਪਿਆਰ ਕਰਦੀ ਹੈ। ਕਿਉਂਕਿ ਉਹ ਇਨਸਾਨ ਨਹੀਂ ਹੈ, ਅਜਿਹੇ ਵਿਚ ਉਸ ਤੋਂ ਕੋਈ ਪ੍ਰੇਸ਼ਾਨੀ ਵੀ ਨਹੀਂ ਹੁੰਦੀ।
ਵੀਡੀਓ ਲਈ ਕਲਿੱਕ ਕਰੋ -: