ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਦੌਰੇ ‘ਤੇ ਪਹੁੰਚੇ ਹਨ। ਉਹ ਰਾਜਸਥਾਨ ਦੇ ਪੁਸ਼ਕਰ ਦੇ ਬ੍ਰਹਮਾ ਮੰਦਰ ਵੀ ਪਹੁੰਚੇ। ਬ੍ਰਹਮਾ ਮੰਦਰ ਵਿਚ ਪੀਐੱਮ ਮੋਦੀ ਨੇ ਪੂਜਾ ਅਰਚਨਾ ਕੀਤੀ। ਇਹ ਭਗਵਾਨ ਬ੍ਰਹਮਾ ਦਾ ਇਕਲੌਤਾ ਮੰਦਰ ਹੈ। ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪੀਐੱਮ ਮੋਦੀ ਕਈ ਸ਼ਹਿਰਾਂ ਵਿਚ ਰੈਲੀਆਂ ਕਰਕੇ ਆਪਣੇ ਕੰਮਕਾਜ ਨੂੰ ਗਿਨਾਉਣਗੇ। ਅੱਜ ਪੀਐੱਮ ਅਜਮੇਰ ਵਿਚ ਆਪਣੀ ਰੈਲੀ ਲਈ ਨਿਕਲੇ।
PM ਮੋਦੀ ਨੇ ਆਪਣੇ 9 ਸਾਲਾਂ ਦੇ ਕੰਮਾਂ ਨੂੰ ਗਿਣਾਉਂਦੇ ਹੋਏ ਵਿਰੋਧੀਆਂ ‘ਤੇ ਵੀ ਹਮਲਾ ਬੋਲਿਆ। PM ਮੋਦੀ ਨੇ ਕਿਹਾ ਕਿ ਦੇਸ਼ ਵਿਚ 2014 ਤੋਂ ਪਹਿਲਾਂ ਦੀ ਸਥਿਤੀ ਤੋਂ ਤੁਸੀਂ ਸਾਰੇ ਜਾਣੂ ਹੋ। ਪਹਿਲਾਂ ਵੱਡੇ ਸ਼ਹਿਰਾਂ ਵਿਚ ਆਏ ਦਿਨ ਹਮਲੇ ਹੁੰਦੇ ਸੀ। ਮਹਿਲਾਵਾਂ ‘ਤੇ ਖੂਬ ਅਤਿਆਚਾਰ ਹੁੰਦੇ ਸੀ। ਪ੍ਰਧਾਨ ਮੰਤਰੀ ਦੇ ਉਪਰ ਵੀ ਸ਼ਾਸਕ ਸੀ। ਪਹਿਲਾਂ ਫੈਸਲਾ ਨਹੀਂ ਹੁੰਦੇ ਸਨ ਤੇ ਨੀਤੀਆਂ ਚੌਪਟ ਸਨ। 2014 ਵਿਚ ਜਨਤਾ ਦੇ ਇਕ ਵੋਟ ਨੇ ਵਿਕਾਸ ਦਾ ਫੈਸਲਾ ਕੀਤਾ। ਉਸੇ ਦਾ ਨਤੀਜਾ ਹੈ ਪੂਰੀ ਦੁਨੀਆ ਵਿਚ ਅੱਜ ਭਾਰਤ ਦਾ ਯਸ਼ਗਾਣ ਹੋ ਰਿਹਾ ਹੈ। ਅੱਜ ਦੁਨੀਆ ਦੇ ਵੱਡੇ-ਵੱਡੇ ਐਕਸਪਰਟ ਇਹ ਕਹਿ ਰਹੇ ਹਨ ਕਿ ਅੱਜ ਭਾਰਤ ‘ਅਤਿ ਗਰੀਬੀ’ ਨੂੰ ਖਤਮ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।
ਪੀਐੱਮ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਰਾਜੀਵ ਗਾਂਧੀ ਦੇ ਉਸ ਭਾਸ਼ਣ ਦਾ ਵੀ ਜ਼ਿਕਰ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸਰਕਾ 1 ਰੁਪਿਆ ਭੇਜਦੀ ਹੈ ਤਾਂ ਨਾਗਰਿਕ ਤੱਕ 85 ਪੈਸਾ ਭੇਜਦਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਕਾੰਗਰਸ ਦੀ 85 ਫੀਸਦੀ ਕਮਿਸ਼ਨਖੋਰੀ ਦੀ ਆਦਤ ਪੁਰਾਣੀ ਹੈ। ਇਸ ਨੂੰ ਤਾਂ ਖੁਦ ਕਾਂਗਰਸ ਦੇ ਨੇਤਾ ਨੇ ਖੁੱਲ੍ਹੇ ਮੰਚ ਤੋਂ ਸਵੀਕਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਬੀਤੇ 9 ਸਾਲਾਂ ਵਿਚ ਭਾਜਪਾ ਸਰਕਾਰ ਨੇ ਆਧੁਨਿਕ ਹਾਈਵੇ ਤੇ ਰੇਲਵੇ ‘ਤੇ ਲਗਭਗ 24 ਲੱਖ ਕਰੋੜ ਰੁਪਏ ਖਰਚ ਕੀਤੇ ਹਨ ਪਰ ਜੇਕਰ ਇਹੀ ਕਾਂਗਰਸ ਹੁੰਦੀ ਤਾਂ ਪੈਸੇ ਵਿਚ ਹੀ ਲੁੱਟੇ ਜਾਂਦੇ।
ਇਹ ਵੀ ਪੜ੍ਹੋ : ਜਰਨੈਲ ਸਿੰਘ ਕਤਲਕਾਂਡ: AGTF ਨੇ ਬੰਬੀਹਾ ਗੈਂਗ ਦੇ ਮੈਂਬਰ ਗੁਰਵੀਰ ਗੁਰੂ ਨੂੰ ਕੀਤਾ ਗ੍ਰਿਫਤਾਰ, ਪਿਸਤੌਲ ਬਰਾਮਦ
PM ਮੋਦੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਜਦੋਂ ਲੁੱਟ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਕਿਸੇ ਨਾਲ ਭੇਦਭਾਵ ਨਹੀਂ ਕਰਦੀ ਹੈ। ਕਾਂਗਰਸ ਦੇਸ਼ ਦੇ ਹਰ ਨਾਗਰਿਕ ਨੂੰ ਗਰੀਬ, ਸ਼ੋਸ਼ਿਤ, ਆਦਿਵਾਸੀ, ਘੱਟ-ਗਿਣਤੀ, ਮਹਿਲਾ ਤੇ ਦਿਵਿਆਂਗ ਸਾਰਿਆਂ ਨੂੰ ਬਰਾਬਰ ਲੁੱਟਦੀ ਹੈ।
ਵੀਡੀਓ ਲਈ ਕਲਿੱਕ ਕਰੋ -: