ਮਾਨ ਸਰਕਾਰ ਦੀ ਸਖ਼ਤੀ ਤੋਂ ਬਾਅਦ ਨਾਭਾ ਜੇਲ੍ਹ ਦੇ ਅੰਦਰ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਜਿਸ ਤਹਿਤ ਨਾਭਾ ਜੇਲ੍ਹ ਵਿਚੋਂ 9 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ।
ਸਦਰ ਥਾਣਾ ਨਾਭਾ ਵਿਖੇ ਦਰਜ ਕਰਵਾਈ ਗਈ ਐਫ.ਆਈ.ਆਰ ਨੰਬਰ 104 ਮਿਤੀ 15 ਮਈ, 2022 ਅਨੁਸਾਰ ਨਵੀਂ ਜੇਲ੍ਹ ਨਾਭਾ ਵਿਖੇ ਵੱਖ-ਵੱਖ ਕੰਪਨੀਆਂ ਦੇ 9 ਮੋਬਾਈਲ, 43 ਤੰਬਾਕੂ ਦੇ ਪਾਊਚ, 7 ਸਿਗਰਟਾਂ ਦੇ ਕੇਸ, ਇਕ ਈਅਰ ਫ਼ੋਨ, 2 ਚਾਰਜਰ, 4 ਡਾਟਾ ਬਰਾਮਦ ਕੀਤਾ ਗਿਆ ਹੈ। ਬੈਰਕ ਨੰਬਰ 9 ਅਤੇ 10 ਦੇ ਪਿਛਲੇ ਪਾਸੇ ਤੋਂ ਕੇਬਲ, 5 ਹੀਟਰ ਸਪਰਿੰਗ, 55 ਕੈਪਸੂਲ, 40 ਛੋਟੀਆਂ ਚਿੱਟੇ ਰੰਗ ਦੀਆਂ ਸਾਈਕੋਟ੍ਰੋਪਿਕ ਗੋਲੀਆਂ ਅਤੇ 36 ਵੱਡੀਆਂ ਸਾਈਕੋਟ੍ਰੋਪਿਕ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਧਾਰਾ 22 (ਮਨੋਵਿਗਿਆਨਕ ਪਦਾਰਥਾਂ ਦੇ ਸਬੰਧ ਵਿੱਚ ਉਲੰਘਣਾ), 61 (ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਜਾਂ ਪਦਾਰਥਾਂ ਨੂੰ ਛੁਪਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਜ਼ਬਤ) 85 (ਕਿਸੇ ਵੀ 1 ਨਸ਼ੀਲੇ ਪਦਾਰਥਾਂ, ਮਨੋਵਿਗਿਆਨਕ ਪਦਾਰਥ ਜਾਂ ਨਿਯੰਤਰਿਤ ਪਦਾਰਥ] (ਨੂੰ ਛੁਪਾਉਣ ਲਈ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ) ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਲ੍ਹ ‘ਚ ਜੇਕਰ ਕੋਈ ਮੋਬਾਇਲ ਫੜ੍ਹਿਆ ਜਾਂਦਾ ਹੈ ਤਾਂ ਇਸ ਲਈ ਜੇਲ੍ਹ ਦੇ ਅਧਿਕਾਰੀ ਅਤੇ ਕਰਮਚਾਰੀਆਂ ਜ਼ਿੰਮੇਵਾਰ ਹੋਣਗੇ। ਇਸ ਐਲਾਨ ਤੋਂ ਬਾਅਦ ਇਹ ਪਹਿਲੀ ਵੱਡੀ ਬਰਾਮਦਗੀ ਹੈ।
ਵੀਡੀਓ ਲਈ ਕਲਿੱਕ ਕਰੋ -: