ਕਿਤਾਬਾਂ ਸਾਡੇ ਲਈ ਬੇਹੱਦ ਜ਼ਰੂਰੀ ਹਨ। ਕਿਤਾਬ ਦੇ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਕਹਿੰਦੇ ਹਨ ਕਿਤਾਬ ਨਾਲ ਸਾਨੂੰ ਗਿਆਨ ਤੇ ਜਾਣਕਾਰੀ ਮਿਲੀਦ ਹੈ। ਲੋਕ ਹਮੇਸ਼ਾ ਕਿਤਾਬ ਪੜ੍ਹਦੇ ਹਨ। ਹੁਣੇ ਜਿਹੇ ਸੋਸ਼ਲ ਮੀਡੀਆ ‘ਤੇ ਇਕ ਸ਼ਖਸ ਨੇ ਇਕ ਅਨੋਖੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਨੇ ਆਪਣੀ ਦਾਦੀ ਮਾਂ ਦੀ ਬੁੱਕ ਰਿਕਾਰਡ ਨੂੰ ਸ਼ੇਅਰ ਕੀਤਾ ਹੈ।
ਰਿਕਾਰਡ ਅਨੁਸਾਰ 94 ਸਾਲ ਦੀ ਦਾਦੀ ਮਾਂ ਨੇ 1658 ਕਿਤਾਬਾਂ ਪੜ੍ਹ ਲਈਆਂ । ਜਾਣਕਾਰੀ ਮੁਤਾਬਕ ਦਾਦੀ ਮਾਂ 80 ਸਾਲ ਤੋਂ ਕਿਤਾਬਾਂ ਪੜ੍ਹ ਰਹੀ ਹੈ। ਜਦੋਂ ਉਹ 14 ਸਾਲ ਦੀ ਸੀ ਉਦੋਂ ਤੋਂ ਉਹ ਕਿਤਾਬਾਂ ਪੜ੍ਹ ਰਹੀ ਹੈ। ਪੜ੍ਹੀਆਂ ਹੋਈਆਂ ਕਿਤਾਬਾਂ ਦੀ ਲਿਸਟ ਬਣਾ ਕੇ ਇਕ ਰਿਕਾਰਡ ਵੀ ਬਣਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਸਬ-ਇੰਸਪੈਕਟਰ ਭਰਤੀ, ਪੰਜਾਬ ਸਰਕਾਰ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਕੱਢੀ ਜਾਵੇਗੀ ਮੈਰਿਟ ਸੂਚੀ
Ben Myers ਨਾਂ ਦੇ ਸ਼ਖਸ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਜਾਣਕਾਰੀ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੇਰੀ 94 ਸਾਲ ਦੀ ਦਾਦੀ ਮਾਂ ਆਪਣੀ ਪੜ੍ਹੀ ਹੋਈਆਂ ਕਿਤਾਬਾਂ ਦੀ ਲਿਸਟ ਸੰਭਾਲ ਕੇ ਰੱਖੀ ਹੋਈ ਹੈ। ਉਹ ਲਗਭਗ 14 ਸਾਲ ਤੋਂ ਕਿਤਾਬਾਂ ਪੜ੍ਹ ਰਹੀ ਹੈ। 80 ਸਾਲ ਵਿਚ ਉਹ 1658 ਤੋਂ ਵੱਧ ਕਿਤਾਬਾਂ ਪੜ੍ਹ ਚੁੱਕੀ ਹੈ। ਇਸ ਤਸਵੀਰ ਨੂੰ 9.8 ਹਜ਼ਾਰ ਲਾਈਕਸ ਮਿਲੇ ਹਨ। ਇਸ ਤਸਵੀਰ ‘ਤੇ ਕਈ ਲੋਕਾਂ ਦੇ ਕਮੈਂਟਸ ਵੀ ਮਿਲ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: