ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿਚ ਇਸ ਵਾਰ ਸਮੇਂ ਤੋਂ ਪਹਿਲਾਂ ਦੀ ਕਹਿਰ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੁਣੇ ਹੀ ਮੁਸ਼ਕਲ ਹੋਇਆ ਪਿਆ ਹੈ ਤੇ ਘਰ ਵਿਚ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਦਾ ਇੱਕੋ ਇਕ ਤਰੀਕਾ ਏਸੀ ਹੈ। ਪਰ ਇਸ ਦੇ ਬਿੱਲ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ। ਆਮ ਲੋਕਾਂ ਲਈ ਏਸੀ ਦੇ ਬਿੱਲ ਭਰਨਾ ਆਸਾਨ ਕੰਮ ਨਹੀਂ ਹੈ ਤੇ ਇਹ ਵੀ ਸੰਭਵ ਨਹੀਂ ਹੈ ਕਿ ਹਰੇਕ ਕਮਰੇ ਵਿਚ ਏਸੀ ਲਗਾ ਦਿੱਤਾ ਜਾਵੇ। ਅਜਿਹੇ ਵਿਚ ਆਮ ਬੰਦੇ ਵੱਲੋਂ ਜੁਗਾੜ ਹੀ ਲਗਾਇਆ ਜਾ ਸਕਦਾ ਹੈ ਤਾਂ ਜੋ ਗਰਮੀ ਤੋਂ ਵੀ ਨਿਜਾਤ ਮਿਲ ਜਾਵੇ ਤੇ ਬਿੱਲ ਵੀ ਜ਼ਿਆਦਾ ਨਾ ਆਏ।
ਸੋਸ਼ਲ ਮੀਡੀਆ ‘ਤੇ ਆਏ ਦਿਨ ਅਜਿਹੀਆਂ ਜੁਗਾੜੂ ਫੋਟੋਆਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਹੀ ਇੱਕ ਜੁਗਾੜ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਇੰਜੀਨੀਅਰ ਵੀ ਹੈਰਾਨ ਹੋ ਰਹੇ ਹਨ। ਫੋਟੋ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੁਗਾੜੀ ਨੇ ਇੱਕ ਹੀ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਕਰ ਦਿੱਤਾ ਤੇ ਵੱਡੇ-ਵੱਡੇ ਬਿਜਲੀ ਬਿੱਲਾਂ ਤੋਂ ਵੀ ਆਪਣੇ ਆਪ ਨੂੰ ਬਚਾ ਲਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਨਵੀਂ ਗਠਿਤ ਟੀਮ ਨਾਲ ਭਲਕੇ ਕਰਨਗੇ ਮੁਲਾਕਾਤ
ਜੇ ਤੁਸੀਂ ਵੀ ਆਪਣੇ ਆਪ ਨੂੰ ਵਾਧੂ ਬਿਜਲੀ ਬਿੱਲਾਂ ਤੋਂ ਬਚਾਉਣਾ ਚਾਹੁੰਦੇ ਹੋ ਤੇ ਇੱਕ ਹੀ ਏਸੀ ਨਾਲ ਦੋ ਕਮਰਿਆਂ ਨੂੰ ਠੰਡਾ ਵੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸਕੀਮ ਕਾਫੀ ਕਾਰਗਰ ਸਾਬਤ ਹੋ ਸਕਦੀ ਹੈ। ਇੰਸਟਾਗ੍ਰਾਮ ‘ਤੇ ਇਹ ਜੁਗਾੜੂ ਫੋਟੋ ghantaa ਨਾਂ ਤੋਂ ਪੋਸਟ ਕੀਤੀ ਗਈ ਹੈ। ਪੋਸਟ ਹੁੰਦਿਆਂ ਹੀ ਯੂਜ਼ਰਜ਼ ਵੱਲੋਂ ਅਜਿਹਾ ਜੁਗਾੜ ਲਗਾਉਣ ਵਾਲੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ। ਕੋਈ ਲਿਖ ਰਿਹਾ ਹੈ ‘ਇਹ ਆਈਡੀਆ ਭਾਰਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ’, ਕਿਸੇ ਨੇ ਲਿਖਿਆ ਹੈ ‘ਕੀ ਆਈਡੀਆ ਹੈ ਸਰ ਜੀ’।